ਹੋਟਲ ਤੋਂ ਬੱਚਿਆਂ ਨੇ ਨਾਸ਼ਤੇ 'ਚ ਮੰਗਵਾਇਆ ਸਮੋਸਾ, ਨਿਕਲੀ ਛਿਪਕਲੀ
ਲਖਨਊ ਹਰਦੋਈ ਰੋਡ 'ਤੇ ਸਥਿਤ ਇੱਕ ਹੋਟਲ 'ਚ ਸਮੋਸੇ ਵਿੱਚੋਂ ਛਿਪਕਲੀ ਨਿਕਲੀ। ਇੱਕ ਬੱਚੇ ਨੇ ਸਮੋਸੇ ਦਾ ਕੁਝ ਹਿੱਸਾ ਖਾ ਲਿਆ।
ਲਖਨਊ : ਲਖਨਊ ਹਰਦੋਈ ਰੋਡ 'ਤੇ ਸਥਿਤ ਇੱਕ ਹੋਟਲ 'ਚ ਸਮੋਸੇ ਵਿੱਚੋਂ ਛਿਪਕਲੀ ਨਿਕਲੀ। ਇੱਕ ਬੱਚੇ ਨੇ ਸਮੋਸੇ ਦਾ ਕੁਝ ਹਿੱਸਾ ਖਾ ਲਿਆ। ਪਰਿਵਾਰ ਵਾਲਿਆਂ ਨੇ ਬੱਚੇ ਤੁਰੰਤ ਸਥਾਨਕ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਮਾਮੂਲੀ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ। ਪਰਿਵਾਰ ਦੇ ਲੋਕਾਂ ਤੇ ਦੁਕਾਨਦਾਰ ਵਿਚਕਾਰ ਝਗੜਾ ਹੋ ਗਿਆ। ਦੁਕਾਨਦਾਰ ਵਲੋਂ ਕਿਰਲੀ ਨੂੰ ਫ੍ਰਾਈ ਮਿਰਚ ਦੱਸੇ ਜਾਣ ਤੋਂ ਬਾਅਦ ਹੰਗਾਮਾ ਸ਼ੁਰੂ ਹੋਇਆ।
ਮਲੀਹਾਬਾਦ ਤੋਂ ਲਖਨਊ ਜਾ ਰਹੇ ਇਕ ਪਰਿਵਾਰ ਦੇ ਲੋਕ ਨਾਸ਼ਤਾ ਕਰਨ ਰਾਠੌਰ ਰੈਸਟੋਰੈਂਟ ਰੁਕੇ। ਨਾਸ਼ਤੇ 'ਚ ਸਮੋਸਾ ਮੰਗਵਾਇਆ ਗਿਆ। ਗ੍ਰਾਹਕ ਮੁਤਾਬਿਕ ਜਿਉਂ ਹੀ ਸਮੋਸਾ ਖਾਣ ਲਈ ਤੋੜਿਆ ਗਿਆ, ਉਸ ਵਿਚ ਕਿਰਲੀ ਦਾ ਸਿਰ ਦੇਖ ਕੇ ਸਾਰੇ ਭੜਕ ਗਏ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਕਹਾ-ਸੁਣੀ ਹੋਣ ਲੱਗੀ। ਕੁਝ ਦੇਰ ਬਾਅਦ ਹੰਗਾਮਾ ਸ਼ੁਰੂ ਹੋ ਗਿਆ।
ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸਮੋਸਾ ਖਾਣ ਕਾਰਨ ਬੱਚੇ ਬਿਮਾਰ ਹੋਣ ਦੀ ਗੱਲ ਕਹਿੰਦੇ ਹੋਏ ਪਰਿਵਾਰ ਨੇ ਹੋਟਲ ਮਾਲਕ ਖ਼ਿਲਾਫ਼ ਲਿਖਤੀ ਸ਼ਿਕਾਇਤ ਦੇਣ ਸਮੇਤ ਯੂ-ਟਿਊਬ ਤੇ ਫੇਸਬੁੱਕ 'ਤੇ ਘਟਨਾ ਦੀ ਵੀਡੀਓ ਅਪਲੋਡ ਕਰਨ ਨੂੰ ਕਿਹਾ। ਹੰਗਾਮਾ ਵਧਦਾ ਦੇਖ ਹੋਟਲ ਮਾਲਕ ਜੁਗਲ ਕਿਸ਼ੋਰ ਨੇ ਸਮੋਸੇ ਦੇ ਪੈਸੇ ਵਾਪਸ ਕਰ ਕੇ ਆਪਣਾ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕੀਤੀ।