'ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਮਜ਼ਬੂਤ ਬਣੇਗਾ ਭਾਰਤ, ਡੰਡੇ ਮਾਰ ਕੇ ਨਹੀਂ'- ਪ੍ਰਿਯੰਕਾ ਗਾਂਧੀ
ਬੀਤੇ ਦਿਨੀਂ ਹੋਏ SSC-GD ਪ੍ਰੀਖਿਆ ਦੇ ਉਮੀਦਵਾਰਾਂ ਦੇ ਪ੍ਰਦਰਸ਼ਨ ਦਾ ਹਵਾਲਾ ਦਿੰਦੇ ਹੋਏ ਪ੍ਰਿਯੰਕਾ ਗਾਂਧੀ ਨੇ ਸਰਕਾਰ 'ਤੇ ਨਿਸ਼ਾਨਾ ਸਾਧਿਆ।
ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ (Priyanka Gandhi Vadra) ਨੇ ਬੀਤੇ ਦਿਨੀਂ ਹੋਏ ਐਸਐਸਸੀ-ਜੀਡੀ ਪ੍ਰੀਖਿਆ (SSC-GD Exam) ਦੇ ਉਮੀਦਵਾਰਾਂ ਦੇ ਪ੍ਰਦਰਸ਼ਨ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਭਾਰਤ ਨੌਜਵਾਨਾਂ ਨੂੰ ਡੰਡੇ ਮਾਰਨ ਨਾਲ ਨਹੀਂ ਪਰ ਉਨ੍ਹਾਂ ਨੂੰ ਰੁਜ਼ਗਾਰ (Give Employment to Youth) ਦੇਣ ਨਾਲ ਮਜ਼ਬੂਤ ਹੋਵੇਗਾ।
ਉਨ੍ਹਾਂ ਨੇ ਟਵੀਟ (Tweet) ਕੀਤਾ, "ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕਰ ਲਈ ਹੈ। ਅਸਾਮੀਆਂ ਖਾਲੀ ਪਈਆਂ ਹਨ। ਪਰ ਰੁਜ਼ਗਾਰ ਦੀ ਭਾਲ ਵਿਚ, ਐਸਐਸਸੀ-ਜੀਡੀ ਉਮੀਦਵਾਰਾਂ ਅਤੇ ਵਿਦਿਆਰਥੀਆਂ ਨੂੰ ਡੰਡੇ ਮਾਰੇ ਜਾ ਰਹੇ ਹਨ। ਨੌਜਵਾਨਾਂ ਨੂੰ ਡੰਡੇ ਮਾਰਨ ਨਾਲ ਨਹੀਂ, ਉਨ੍ਹਾਂ ਨੂੰ ਨੌਕਰੀਆਂ ਦੇ ਕੇ ਭਾਰਤ ਮਜ਼ਬੂਤ ਬਣੇਗਾ।"
ਖਬਰਾਂ ਅਨੁਸਾਰ, ਐਸਐਸਸੀ ਜੀਡੀ ਪ੍ਰੀਖਿਆ ਵਿਚ ਯੋਗਤਾ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੇ ਮੰਗਲਵਾਰ ਨੂੰ ਜੰਤਰ -ਮੰਤਰ 'ਤੇ ਨਿਯੁਕਤੀ ਪੱਤਰ (Appointment letter) ਜਾਰੀ ਕਰਨ ਦੀ ਮੰਗ ਕਰਦਿਆਂ ਪ੍ਰਦਰਸ਼ਨ (Candidates Protest) ਕੀਤਾ। ਇਸ ਦੌਰਾਨ ਪੁਲਿਸ ਨੇ ਕਥਿਤ ਤੌਰ 'ਤੇ ਉਨ੍ਹਾਂ' ਤੇ ਲਾਠੀਚਾਰਜ (Lathicharge) ਕੀਤਾ ਅਤੇ ਕਈ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ।