ਸਰਕਾਰ ਨੇ ਪਾਸਪੋਰਟ ਬਣਾਉਣ ਦਾ ਦਾਅਵਾ ਕਰਨ ਵਾਲੀਆਂ ਫਰਜ਼ੀ ਵੈੱਬਸਾਈਟਾਂ ’ਤੇ ਲਗਾਈ ਪਾਬੰਦੀ
ਬਿਨੈਕਾਰਾਂ ਨੂੰ ਧੋਖਾਧੜੀ ਵਾਲੀਆਂ ਵੈੱਬਸਾਈਟਾਂ ਤੋਂ ਕੀਤਾ ਸੁਚੇਤ
ਨਵੀਂ ਦਿੱਲੀ: ਭਾਰਤ ਸਰਕਾਰ ਨੇ ਪਾਸਪੋਰਟ ਸੇਵਾਵਾਂ ਪ੍ਰਦਾਨ ਕਰਨ ਦਾ ਦਾਅਵਾ ਕਰਨ ਵਾਲੀਆਂ ਫਰਜ਼ੀ ਵੈੱਬਸਾਈਟਾਂ ਅਤੇ ਐਪਸ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਜਦੋਂ ਤੁਸੀਂ ਪਾਸਪੋਰਟ ਦੀ ਵੈੱਬਸਾਈਟ www.passportindia.gov.in ਖੋਲ੍ਹਦੇ ਹੋ ਤਾਂ ਇਹ ਫਰਜ਼ੀ ਸਾਈਟ ਤੁਰਤ ਸਾਹਮਣੇ ਆ ਜਾਂਦੀਆਂ ਹਨ। ਬਹੁਤ ਸਾਰੇ ਪਾਸਪੋਰਟ ਬਿਨੈਕਾਰ ਇਨ੍ਹਾਂ ਫਰਜ਼ੀ ਵੈੱਬਸਾਈਟਾਂ ਅਤੇ ਐਪਸ ਦਾ ਸ਼ਿਕਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ: ਕਾਰਗਿਲ ਜ਼ਿਲ੍ਹੇ 'ਚ ਸ਼ੱਕੀ ਧਮਾਕਾ; ਤਿੰਨ ਲੋਕਾਂ ਦੀ ਮੌਤ ਅਤੇ 10 ਤੋਂ ਵੱਧ ਜ਼ਖ਼ਮੀ
ਇਹ ਵੈੱਬਸਾਈਟਾਂ ਅਤੇ ਐਪਾਂ ਆਨਲਾਈਨ ਅਰਜ਼ੀ ਫਾਰਮ ਭਰਨ, ਮੁਲਾਕਾਤਾਂ ਦਾ ਸਮਾਂ ਤੈਅ ਕਰਨ ਅਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਮੰਤਰਾਲੇ ਦੇ ਧਿਆਨ 'ਚ ਆਇਆ ਹੈ ਕਿ ਕਈ ਫਰਜ਼ੀ ਵੈੱਬਸਾਈਟਾਂ ਅਤੇ ਮੋਬਾਈਲ ਐਪਲੀਕੇਸ਼ਨਾਂ ਬਿਨੈਕਾਰਾਂ ਤੋਂ ਡਾਟਾ ਇਕੱਠਾ ਕਰ ਰਹੀਆਂ ਹਨ। ਇਸ ਲਈ ਹਰ ਕਿਸੇ ਨੂੰ ਪਾਸਪੋਰਟ ਬਣਾਉਣ ਲਈ ਸਹੀ ਵੈੱਬਸਾਈਟ ਦੀ ਵਰਤੋਂ ਕਰਨ ਅਤੇ ਧੋਖਾਧੜੀ ਵਾਲੀਆਂ ਵੈੱਬਸਾਈਟਾਂ 'ਤੇ ਜਾਣ ਤੋਂ ਬਚਣ ਦੀ ਸਲਾਹ ਦਿਤੀ ਜਾਂਦੀ ਹੈ।
ਇਹ ਵੀ ਪੜ੍ਹੋ: ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਅਜੇ ਤਕ ਅਦਾਲਤ ਵਿਚ ਪੇਸ਼ ਨਹੀਂ ਹੋਏ ਭਰਤ ਇੰਦਰ ਚਾਹਲ
ਇਸ ਨਾਲ ਹੀ, ਤੁਹਾਡੀ ਪਾਸਪੋਰਟ ਅਰਜ਼ੀ ਦੀ ਸਥਿਤੀ ਨੂੰ ਟਰੈਕ ਕਰਨ ਲਈ ਕੋਈ ਐਪ ਜਾਂ ਵੱਖਰੀ ਵੈਬਸਾਈਟ ਨਹੀਂ ਹੈ। ਪਾਸਪੋਰਟ ਲਈ ਅਪਲਾਈ ਕਰਨ ਲਈ ਅਧਿਕਾਰਤ ਵੈੱਬਸਾਈਟ www.passportindia.gov.in ਹੈ। ਮੰਤਰਾਲੇ ਨੇ ਅਪਣੀ ਵੈੱਬਸਾਈਟ 'ਤੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਭਾਰਤ ਭਰ ਦੇ ਬਿਨੈਕਾਰਾਂ ਦੀਆਂ ਪਾਸਪੋਰਟ ਨਾਲ ਸਬੰਧਤ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਹ ਇਕੋ ਇਕ ਅਧਿਕਾਰਤ ਪੋਰਟਲ ਹੈ।
ਇਹ ਵੀ ਪੜ੍ਹੋ: ਮੱਧ ਪ੍ਰਦੇਸ਼ : ਸਿੱਖ ਵਿਅਕਤੀ ਦੀ ਕੁੱਟਮਾਰ, ਪੱਗ ਉਤਾਰਨ ਦੀ ਘਟਨਾ ਮਗਰੋਂ ਭਾਰੀ ਹੰਗਾਮਾ
ਜਾਅਲੀ ਵੈੱਬਸਾਈਟ ਸੂਚੀ
1) www.indiapassport.org
2) www.online-passportindia.com
3) www.passportindiaportal.in
4) www.passport-india.in
5) www.passport-seva.in
6) www.applypassport.org