ਮੁੰਬਈ 'ਚ ਇਨਸਾਨੀਅਤ ਸ਼ਰਮਸਾਰ, ਔਰਤ ਨੇ ਕੁੱਤੇ 'ਤੇ ਸੁੱਟਿਆ ਤੇਜ਼ਾਬ, ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਾਦਸੇ 'ਚ ਕੁੱਤੇ ਦੀ ਇਕ ਅੱਖ ਦੀ ਰੌਸ਼ਨੀ ਗਈ

photo

 

 ਮੁੰਬਈ: ਮੁੰਬਈ ਦੀ ਇਕ ਸੁਸਾਇਟੀ 'ਚ ਇਕ ਔਰਤ ਨੇ ਕੁੱਤੇ 'ਤੇ ਤੇਜ਼ਾਬ ਸੁੱਟ ਦਿਤਾ। ਹਾਦਸੇ 'ਚ ਕੁੱਤੇ ਦੀ ਇਕ ਅੱਖ ਦੀ ਰੌਸ਼ਨੀ ਚਲੀ ਗਈ ਅਤੇ ਸਰੀਰ 'ਤੇ ਜ਼ਖ਼ਮ ਹੋ ਗਏ। ਕੁੱਤੇ ਦਾ ਇਲਾਜ ਕੀਤਾ ਗਿਆ ਹੈ। ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਸਾਰੀ ਘਟਨਾ ਸੁਸਾਇਟੀ ਦੇ ਸੀਸੀਟੀਵੀ ਵਿਚ ਕੈਦ ਹੋ ਗਈ ਹੈ।

ਇਹ ਵੀ ਪੜ੍ਹੋ: ਛੱਤੀਸਗੜ੍ਹ 'ਚ 'ਆਪ' ਨੇ ਜਾਰੀ ਕੀਤਾ ਗਾਰੰਟੀ ਕਾਰਡ, ਕੇਜਰੀਵਾਲ ਨੇ ਕਿਹਾ- ਮਰ ਜਾਵਾਂਗੇ ਪਰ ਗਾਰੰਟੀ ਪੂਰੀ ਕਰਾਂਗੇ

ਮੀਡੀਆ ਰਿਪੋਰਟਾਂ ਮੁਤਾਬਕ ਔਰਤ ਦਾ ਨਾਂ ਸ਼ਬਿਸਟਾ ਸੁਹੇਲ ਅੰਸਾਰੀ (35) ਹੈ। ਉਸ ਨੇ ਬੁੱਧਵਾਰ (16 ਅਗਸਤ) ਨੂੰ ਇਸੇ ਸੁਸਾਇਟੀ ਵਿਚ ਰਹਿਣ ਵਾਲੇ ਇਕ ਵਿਅਕਤੀ ਦੇ ਪਾਲਤੂ ਕੁੱਤੇ ’ਤੇ ਤੇਜ਼ਾਬ ਸੁੱਟ ਦਿੱਤਾ। ਤੇਜ਼ਾਬ ਕਾਰਨ ਕੁੱਤਾ ਤੜਫਣ ਲੱਗਾ ਅਤੇ ਨੇੜੇ ਰੱਖੇ ਵਾਹਨਾਂ ਨਾਲ ਟਕਰਾ ਗਿਆ।

ਇਹ ਵੀ ਪੜ੍ਹੋ: ਹੁਣ ਸੰਨੀ ਨੇ ਨਹੀਂ, ਗੁਰਦਾਸਪੁਰ ਦੇ ਲੋਕਾਂ ਨੇ ਨਲਕਾ ਪੁੱਟ ਦੇਣਾ- ਕਾਂਗਰਸ MP ਜਸਬੀਰ ਡਿੰਪਾ

ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਰੋਜ਼ਾਨਾ ਇਕ ਬਿੱਲੀ ਨੂੰ ਖਾਣਾ ਖੁਆਉਂਦੀ ਸੀ। ਕੁੱਤਾ ਉਸ ਬਿੱਲੀ 'ਤੇ ਭੌਂਕਦਾ ਸੀ ਅਤੇ ਉਸ ਨੂੰ ਵਾਰ-ਵਾਰ ਪਰੇਸ਼ਾਨ ਕਰਦਾ ਸੀ। ਇਸ ਕਾਰਨ ਉਹ ਗੁੱਸੇ 'ਚ ਰਹਿੰਦੀ ਸੀ। 16 ਅਗਸਤ ਨੂੰ ਜਦੋਂ ਔਰਤ ਨੇ ਇਸ ਹਾਦਸੇ ਨੂੰ ਅੰਜਾਮ ਦਿੱਤਾ ਤਾਂ ਕੁੱਤਾ ਸੌਂ ਰਿਹਾ ਸੀ।
ਮੁੰਬਈ ਪੁਲਿਸ ਨੇ ਆਈਪੀਸੀ ਦੀ ਧਾਰਾ 429 (ਜਾਨਵਰ ਨੂੰ ਮਾਰਨ ਦੀ ਕੋਸ਼ਿਸ਼), ਧਾਰਾ 11 (1) (ਬੇਰਹਿਮੀ ਨਾਲ ਹੱਤਿਆ) ਅਤੇ ਹੋਰ ਧਾਰਾਵਾਂ ਦੇ ਤਹਿਤ ਔਰਤ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ।