ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਵਾ ‘ਚ ਕੁਝ ਦੇਰ ਤੱਕ ਖ਼ੁਦ ਉਡਾਇਆ ‘ਤੇਜਸ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਬੇਂਗਲੁਰੁ ਸਥਿਤ HAL ਏਅਰਪੋਰਟ...

Rajnath Singh

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਬੇਂਗਲੁਰੁ ਸਥਿਤ HAL ਏਅਰਪੋਰਟ ਤੋਂ ਤੇਜਸ ਲੜਾਕੂ ਜਹਾਜ਼ ਵਿੱਚ ਉਡਾਨ ਭਰੀ। ਇਸ ਦੇ ਨਾਲ ਉਹ ਹਲਕੇ ਲੜਾਕੂ ਜਹਾਜ਼ ਵਿੱਚ ਉਡਾਨ ਭਰਨ ਵਾਲੇ ਪਹਿਲੇ ਰੱਖਿਆ ਮੰਤਰੀ ਬਣ ਗਏ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤੇਜਸ ‘ਚ ਉਡਾਨ ਭਰਨ ਤੋਂ ਬਾਅਦ ਕਿਹਾ,  ਉਡਾਨ ਬਹੁਤ ਸਹਿਜ, ਆਰਾਮਦਾਇਕ ਰਹੀ, ਮੈਂ ਖ਼ੁਸ਼ ਸੀ। ਮੈਂ ਤੇਜਸ ਨੂੰ ਇਸ ਲਈ ਚੁਣਿਆ ਕਿਉਂਕਿ ਇਹ ਆਪਣੇ ਦੇਸ਼ ਵਿੱਚ ਬਣਿਆ ਹੋਇਆ ਹੈ।

ਤੇਜਸ ਦੀ ਡਿਮਾਂਡ ਦੁਨੀਆ ਦੇ ਦੂਜੇ ਦੇਸ਼ਾਂ ਵਲੋਂ ਵੀ ਹੋ ਰਹੀ ਹੈ। ਦੱਖਣ ਪੂਰਵੀ ਏਸ਼ੀਆ ਦੇ ਦੇਸ਼ਾਂ ਨੇ ਤੇਜਸ ਜਹਾਜ਼ਾਂ ਦੀ ਖਰੀਦ ਵਿੱਚ ਦਿਲਚਸਪੀ ਵਿਖਾਈ ਹੈ।  ਰਾਜਨਾਥ ਦੇ ਨਾਲ ਏਅਰ ਵਾਇਸ ਮਾਰਸ਼ਲ ਐਨ ਤੀਵਾਰੀ  ਵੀ ਹਨ। ਤ੍ਰਿਪਾਠੀ ਬੇਂਗਲੁਰੂ ਵਿੱਚ ਏਅਰਨਾਟਿਕਲ ਡਿਵਲਪਮੇਂਟ ਏਜੰਸੀ (ਏਡੀਏ) ਦੇ ਨੈਸ਼ਨਲ ਫਲਾਇਟ ਟੈਸਟ ਸੈਂਟਰ ਵਿੱਚ ਪਰਿਯੋਜਨਾ ਨਿਦੇਸ਼ਕ ਹੈ। ਦੱਸ ਦਈਏ ਕਿ ਇਸ ਜਹਾਜ਼ ਨੂੰ ਤਿੰਨ ਸਾਲ ਪਹਿਲਾਂ ਹੀ ਹਵਾਈ ਫੌਜ ਵਿੱਚ ਸ਼ਾਮਲ ਕੀਤਾ ਗਿਆ ਸੀ।

ਹੁਣ ਤੇਜਸ ਦਾ ਅਪਗਰੇਡ ਵਰਜਨ ਵੀ ਆਉਣ ਵਾਲਾ ਹੈ। ਤੇਜਸ ਹਲਕਾ ਲੜਾਕੂ ਜਹਾਜ਼ ਹੈ। ਜਿਸਨੂੰ ਐਚਏਐਲ ਨੇ ਤਿਆਰ ਕੀਤਾ ਹੈ। 83 ਤੇਜਸ ਜਹਾਜ਼ਾਂ ਲਈ ਐਲ ਨੂੰ 45 ਹਜਾਰ ਕਰੋੜ ਰੁ. ਦਾ ਠੇਕਾ ਮਿਲਿਆ ਹੈ। ਭਾਰਤ ਦੇ ਸਵਦੇਸ਼ੀ ਅਤੇ ਹਲਕੇ ਲੜਾਕੂ ਜਹਾਜ਼ ਤੇਜਸ ਵਿੱਚ ਉਹ ਸਾਰੀਆਂ ਖੂਬੀਆਂ ਹਨ ਜੋ ਦੁਸ਼ਮਣ ਨੂੰ ਹਰਾਉਣ ਦੀ ਪੂਰੀ ਤਾਕਤ ਰੱਖਦੀਆਂ ਹਨ, ਹਾਲਾਂਕਿ ਇਹ ਇੱਕ ਹਲਕਾ ਫਾਇਟਰ ਪਲੇਨ ਹੈ ਇਸ ਲਈ ਇਸ ਨਾਲ ਦੁਸ਼ਮਨ ਉੱਤੇ ਵਾਰ ਕਰਨਾ ਵੀ ਆਸਾਨ ਹੋ ਜਾਂਦਾ ਹੈ।

ਇਹ ਚੀਨ ਅਤੇ ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਨੂੰ ਸਖ਼ਤ ਟੱਕਰ ਦੇ ਰਿਹਾ ਹੈ। ਰੱਖਿਆ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਆਪਣੇ ਦੇਸ਼ ਵਿੱਚ ਬਣੇ ਤੇਜਸ ਦੇ ਵਿਕਾਸ ਨਾਲ ਜੁੜੇ ਅਧਿਕਾਰੀਆਂ ਦਾ ਹੌਸਲਾ ਵਧਾਉਣ ਦੇ ਉਦੇਸ਼ ਨਾਲ ਰੱਖਿਆ ਮੰਤਰੀ ਇਸ ਹਲਕੇ ਲੜਾਕੂ ਜਹਾਜ਼ ਵਿੱਚ ਉਡਾਨ ਭਰਨਗੇ। ਅਧਿਕਾਰੀ ਨੇ ਦੱਸਿਆ ਸੀ। ‘‘ਉਨ੍ਹਾਂ ਦੇ ਇਸ ਕਦਮ ਨਾਲ ਭਾਰਤੀ ਹਵਾਈ ਫੌਜ ਦੇ ਉਨ੍ਹਾਂ ਪਾਇਲਟਾਂ ਦਾ ਮਨੋਬਲ ਵੀ ਵਧੇਗਾ ਜੋ ਇਹ ਜਹਾਜ਼ ਉੱਡਾ ਰਹੇ ਹਨ।