ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਾਣੇ ਸੰਸਦ ਭਵਨ ਨੂੰ ਦਿਤਾ ਨਵਾਂ ਨਾਂਅ
ਕਿਹਾ- ਇਸ ਨੂੰ ‘ਸੰਵਿਧਾਨ ਸਦਨ’ ਵਜੋਂ ਜਾਣਿਆ ਜਾਵੇ, ਇਸ ਦਾ ਮਾਣ ਘਟਣਾ ਨਹੀਂ ਚਾਹੀਦਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸੁਝਾਅ ਦਿਤਾ ਕਿ ਪੁਰਾਣੀ ਸੰਸਦ ਭਵਨ ਦਾ ਨਾਂਅ 'ਸੰਵਿਧਾਨ ਸਦਨ' ਰੱਖਿਆ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ, ''ਅੱਜ ਅਸੀਂ ਇਥੋਂ ਵਿਦਾਇਗੀ ਲੈ ਕੇ ਸੰਸਦ ਦੀ ਨਵੀਂ ਇਮਾਰਤ 'ਚ ਬੈਠਣ ਜਾ ਰਹੇ ਹਾਂ ਅਤੇ ਇਹ ਬਹੁਤ ਹੀ ਸ਼ੁੱਭ ਮੌਕਾ ਹੈ ਕਿ ਅਸੀਂ ਗਣੇਸ਼ ਚਤੁਰਥੀ ਵਾਲੇ ਦਿਨ ਉਥੇ ਬੈਠ ਰਹੇ ਹਾਂ।''
ਇਹ ਵੀ ਪੜ੍ਹੋ: ਕੈਨੇਡਾ ਦਾ ਸਟੱਡੀ ਵੀਜ਼ਾ ਦੇਣ ਦੇ ਨਾਂ 'ਤੇ ਧੋਖੇਬਾਜ਼ ਏਜੰਟ ਨੇ ਮਾਰੀ 19 ਲੱਖ ਦੀ ਠੱਗੀ
ਉਨ੍ਹਾਂ ਨੇ ਭਾਰਤੀ ਸੰਸਦ ਦੀ ਅਮੀਰ ਵਿਰਾਸਤ ਨੂੰ ਮਨਾਉਣ ਲਈ ਸੈਂਟਰਲ ਹਾਲ ਵਿਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ”ਮੇਰਾ ਸੁਝਾਅ ਹੈ ਕਿ ਜਿਵੇਂ-ਜਿਵੇਂ ਅਸੀਂ ਨਵੀਂ ਇਮਾਰਤ ਵੱਲ ਵਧ ਰਹੇ ਹਾਂ, ਇਸ ਇਮਾਰਤ ਦੀ ਸ਼ਾਨ ਕਦੇ ਵੀ ਘੱਟ ਨਹੀਂ ਹੋਣੀ ਚਾਹੀਦੀ। ਇਸ ਨੂੰ ਸਿਰਫ਼ ਪੁਰਾਣੀ ਸੰਸਦ ਨਹੀਂ ਕਿਹਾ ਜਾਣਾ ਚਾਹੀਦਾ। ਇਸ ਨੂੰ ਸੰਵਿਧਾਨ ਸਦਨ ਦਾ ਨਾਂਅ ਦਿਤਾ ਜਾ ਸਕਦਾ ਹੈ।''
ਇਹ ਵੀ ਪੜ੍ਹੋ: ਪੰਜਾਬ ਨੇ ਕੇਂਦਰ ਸਰਕਾਰ ਨੂੰ 6ਵੀਂ ਵਾਰ ਲਿਖੀ ਚਿੱਠੀ, ਆਰ.ਡੀ.ਐਫ. ਦੇ 4000 ਕਰੋੜ ਰੁਪਏ ਜਾਰੀ ਕਰਨ ਦੀ ਕੀਤੀ ਮੰਗ
ਇਸ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਸਮਾਰੋਹ ਲਈ ਪੁਰਾਣੇ ਸੰਸਦ ਭਵਨ ਦੇ ਇਤਿਹਾਸਕ ਸੈਂਟਰਲ ਹਾਲ ਵਿਚ ਇਕੱਠੇ ਹੋਏ ਸਨ।