ਕਰਨਾਟਕ ਦੇ ਮਹਾਂਬਲੇਸ਼ਵਰ ਮੰਦਰ ਵਿਚ ਲਾਗੂ ਕੀਤਾ ਡ੍ਰੈਸਕੋਡ, ਜੀਨਸ ਪੈਂਟ ਤੇ ਲੱਗੀ ਰੋਕ
ਕਰਨਾਟਕ ਵਿਚ ਗੋਕਰਣ ਦੇ ਮਹਾਂਬਲੇਸ਼ਵਰ ਮੰਦਰ ਵਿਚ ਸ਼ਰਧਾਲੂਆਂ ਦੇ ਜੀਨਸ ਪੈਂਟ, ਪਜਾਮਾ ਅਤੇ ਬਰਮੂਡਾ ਸ਼ਾਰਟਸ ਪਹਿਣ ਕੇ ਅਉਣ ਉਤੇ ਰੋਕ ਲਗਾ...
ਕਰਨਾਟਕ (ਭਾਸ਼ਾ) : ਕਰਨਾਟਕ ਵਿਚ ਗੋਕਰਣ ਦੇ ਮਹਾਂਬਲੇਸ਼ਵਰ ਮੰਦਰ ਵਿਚ ਸ਼ਰਧਾਲੂਆਂ ਦੇ ਜੀਨਸ ਪੈਂਟ, ਪਜਾਮਾ ਅਤੇ ਬਰਮੂਡਾ ਸ਼ਾਰਟਸ ਪਹਿਣ ਕੇ ਅਉਣ ਉਤੇ ਰੋਕ ਲਗਾ ਦਿਤੀ ਗਈ ਹੈ। ਹੁਣ ਪੁਰਖ ਸ਼ਰਧਾਲੂ ਸਿਰਫ਼ ਧੋਤੀ ਪਾ ਕੇ, ਜਦੋਂ ਕਿ ਔਰਤਾਂ ਸਲਵਾਰ ਸੂਟ ਅਤੇ ਸਾੜ੍ਹੀ ਪਾ ਕੇ ਹੀ ਮੰਦਰ ਦੇ ਅੰਦਰ ਦਾਖਲ ਹੋ ਸਕਣਗੀਆਂ। ਗੋਕਰਣ ਮਹਾਂਬਲੇਸ਼ਵਰ ਮੰਦਰ ਦੇ ਕਾਰਜਕਾਰੀ ਅਧਿਕਾਰੀ ਐਚ ਹਲੱਪਾ ਨੇ ਵੀਰਵਾਰ ਨੂੰ ਮੀਡੀਆ ਨੂੰ ਦੱਸਿਆ, “ਅਸੀ ਗੋਕਰਣ ਵਿਚ ਡਰੈਸ ਕੋਡ ਪਹਿਲਾਂ ਹੀ ਲਾਗੂ ਕਰ ਚੁੱਕੇ ਹਾਂ।
ਕਰਨਾਟਕ ਹਿੰਦੂ ਧਾਰਮਿਕ ਸੰਸਥਾਨ ਅਤੇ ਪਰਮਾਰਥ ਦਾਨ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਦਾ ਰੋਕ ਹੰਪੀ ਦੇ ਵਿਰੂਪਾਕਸ਼ ਮੰਦਰ ਵਿਚ ਵੀ ਹੈ। ਇਹ ਸੱਤਵੀਂ ਸਦੀ ਦਾ ਮੰਦਰ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਮੰਦਰ ਅਜਿਹੀ ਗਾਈਡਲਾਈਨ ਜਾਰੀ ਕਰ ਚੁੱਕੇ ਹਨ। ਧਿਆਨ ਯੋਗ ਹੈ ਕਿ ਇਸ ਸਾਲ ਅਪ੍ਰੈਲ ਦੇ ਮਹੀਨੇ ਵਿਚ ਕਰਨਾਟਕ ਦੇ ਆਰਆਰ ਨਗਰ ਦੇ ਰਾਜਾਰਾਜੇਸ਼ਵਰੀ ਮੰਦਰ ਨੇ ਵੀ ਸ਼ਰਧਾਲੂਆਂ ਲਈ ਡਰੈਸ ਕੋਡ ਜਾਰੀ ਕੀਤਾ ਸੀ। ਰਾਜੇਸ਼ਵਰੀ ਮੰਦਰ ਵਿਚ ਸਲੀਵਲੇਸ ਟਾਪ, ਜੀਨਸ ਅਤੇ ਮਿਨੀ ਸਕਰਟਸ ਪਹਿਨਣ ਵਾਲੀ ਔਰਤਾਂ ਦੀ ਐਂਟਰੀ ਉਤੇ ਰੋਕ ਲਗਾ ਦਿਤੀ ਸੀ।
ਉਥੇ ਹੀ ਮਰਦਾਂ ਨੂੰ ਵੀ ਇਥੇ ਧੋਤੀ ਅਤੇ ਪੈਂਟ ਪਹਿਣ ਕੇ ਅਉਣ ਵਿਚ ਹੀ ਐਂਟਰੀ ਮਿਲਦੀ ਹੈ। ਇਸ ਦੇ ਨਾਲ ਦੱਖਣ ਦੇ ਤਿਰੁਪਤੀ ਬਾਲਾਜੀ ਵਿਚ ਵੀ ਮਰਦ ਧੋਤੀ ਪਾ ਕੇ ਜਾਂਦੇ ਹਨ ਜਦੋਂ ਕਿ ਔਰਤਾਂ ਸਾੜ੍ਹੀ ਅਤੇ ਸਲਵਾਰ ਸੂਟ ਵਿਚ ਜਾਂਦੀਆਂ ਹਨ।