ਐਸ-400 ਸੌਦਾ, ਇਰਾਨ ਤੋਂ ਤੇਲ ਆਯਾਤ ‘ਤੇ ਅਮਰੀਕਾ ਨਾਲ ਗੱਲਬਾਤ ਜਾਰੀ
ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਦੁਆਰਾ ਮਾਸਕੋ ਅਤੇ ਤਹਿਰਾਨ ‘ਤੇ ਰੋਕ ਲਗਾਏ ਜਾਣ ਤੋਂ ਬਾਅਦ ਰੂਸ ਦੇ ਨਾਲ ਐਸ-400 ਮਿਜ਼ਾਈਲ ਸੌਦਾ...
ਨਵੀਂ ਦਿੱਲੀ (ਭਾਸ਼ਾ) : ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਦੁਆਰਾ ਮਾਸਕੋ ਅਤੇ ਤਹਿਰਾਨ ‘ਤੇ ਰੋਕ ਲਗਾਏ ਜਾਣ ਤੋਂ ਬਾਅਦ ਰੂਸ ਦੇ ਨਾਲ ਐਸ-400 ਮਿਜ਼ਾਈਲ ਸੌਦਾ ਅਤੇ ਈਰਾਨ ਤੋਂ ਕੱਚਾ ਤੇਲ ਆਯਾਤ ਦੇ ਸਬੰਧ ਵਿਚ ਭਾਰਤ ਦੀ ਅਮਰੀਕਾ ਅਤੇ ਹੋਰ ਸਾਰੇ ਸਟੇਕਹੋਲਡਰਾਂ ਨਾਲ ਗੱਲਬਾਤ ਜਾਰੀ ਹੈ। ਮੀਡੀਆ ਨਾਲ ਗੱਲਬਾਤ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, ਐਸ-400 ‘ਤੇ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਸਾਡੇ ਰਾਸ਼ਟਰੀ ਹਿੱਤ ਵਿਚ ਤੈਅ ਹੋਇਆ ਹੈ।
ਟਰੰਪ ਪ੍ਰਸ਼ਾਸਨ ਦੇ ਕਾਊਂਟਰਿੰਗ ਅਮੇਰਿਕਾਜ ਐਡਵਰਸਰੀਜ਼ ਥਰੂ ਸੈਂਕਸ਼ਨ ਐਕਟ (ਸੀਏਏਟੀਐਸਏ) ਕਾਨੂੰਨ ਦੇ ਜਨਵਰੀ ਵਿਚ ਲਾਗੂ ਹੋਣ ਤੋਂ ਬਾਅਦ ਐਸ-400 ਸੌਦੇ ਦੇ ਮਸਲੇ ਨੂੰ ਲੈ ਕੇ ਕਾਫ਼ੀ ਅਨੁਮਾਨ ਲਗਾਏ ਜਾ ਰਹੇ ਹਨ। ਸੀਏਏਟੀਐਸ ਵਿਚ ਰੂਸ, ਈਰਾਨ ਅਤੇ ਉੱਤਰੀ ਕੋਰੀਆ ਦੀਆਂ ਕੰਪਨੀਆਂ ਦੇ ਨਾਲ ਕੰਮਕਾਜ ਕਰਨ ਵਾਲੇ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਮਰੀਕੀ ਸੀਨੇਟਰੋਂ ਦੇ ਇਕ ਸਮੂਹ ਨੇ ਰੂਸ ‘ਤੇ ਰੋਕ ਲਗਾ ਦਿਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੁਕਰੇਨ ਅਤੇ ਸੀਰੀਆ ਵਿਚ ਜਾਰੀ ਲੜਾਈ ਵਿਚ ਮਾਸਕੋ ਦੀ ਸ਼ਮੂਲੀਅਤ ਰਹੀ ਹੈ।