ਮੈਡੀਕਲ ਸਟੋਰਸ ਤੋਂ ਦਵਾਈ ਖਰੀਦਣ ਸਮੇਂ ਰੱਖੋ ਲਾਲ ਨਿਸ਼ਾਨ ਸਮੇਤ ਇਹਨਾਂ ਦਾ ਵੀ ਧਿਆਨ!

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤਰ੍ਹਾਂ ਦੀ ਦਵਾਈ ਸਿਰਫ ਉਹੀ ਡਾਕਟਰ ਲੈਣ ਲਈ ਕਹਿੰਦਾ ਹੈ ਜਿਹਨਾਂ ਕੋਲ ਨਸ਼ੀਲੀਆਂ ਦਵਾਈਆਂ ਦਾ ਲਾਈਸੈਂਸ ਹੁੰਦਾ ਹੈ।

Antibiotic medicine strip images why red line is given on some medicine packs

ਨਵੀਂ ਦਿੱਲੀ: ਛੋਟੀ ਮੋਟੀ ਬਿਮਾਰੀ ਹੋਣ ਤੇ ਅਕਸਰ ਕਈ ਲੋਕ ਮੈਡੀਕਲ ਸਟੋਰ ਤੇ ਜਾ ਕੇ ਬਿਨਾਂ ਡਾਕਟਰ ਤੋਂ ਪੁੱਛੇ ਦਵਾਈ ਖਰੀਦ ਲੈਂਦੇ ਹਨ। ਅਜਿਹੇ ਵਿਚ ਕਈ ਵਾਰ ਅਜਿਹਾ ਕਰਨਾ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਜਾਂਦਾ ਹੈ। ਕਈ ਵਾਰ ਤਾਂ ਨਵੀਆਂ ਬਿਮਾਰੀਆਂ ਮਰੀਜ਼ ਨੂੰ ਘੇਰ ਲੈਂਦੀਆਂ ਹਨ। ਇਸ ਲਈ ਸਰਕਾਰ ਇਸ ਲੈ ਕੇ ਕਈ ਅਹਿਮ ਜਾਣਕਾਰੀਆਂ ਦੇ ਰਹੀ ਹੈ।

(Ministry of Health and Welfare Department of India) ਵੱਲੋਂ ਜਾਰੀ ਜਾਣਕਾਰੀ ਵਿਚ ਦਸਿਆ ਗਿਆ ਹੈ ਕਿ ਦਵਾਈ ਪੈਕੇਟ ਤੇ ਲਾਲ ਲਾਈਨ ਹੋਵੇ ਤਾਂ ਦਵਾਈ ਦਾ ਸੇਵਨ ਬਿਨਾਂ ਡਾਕਟਰ ਦੀ ਸਲਾਹ ਤੋਂ ਨਾ ਲਓ। ਦਵਾਈ ਦੀ ਸਟ੍ਰਿਪ ਤੇ ਲਾਲ ਨਿਸ਼ਾਨ ਦਾ ਮਤਲਬ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਦਵਾਈ ਡਾਕਟਰ ਦੇ ਪਰਚੇ ਤੋਂ ਬਿਨਾਂ ਨਹੀਂ ਦਿੱਤੀ ਜਾ ਸਕਦੀ। ਕੋਈ ਵੀ ਮੈਡੀਕਲ ਸਟੋਰ ਵਾਲਾ ਨਾ ਤਾਂ ਇਹਨਾਂ ਦਵਾਈਆਂ ਨੂੰ ਬਿਨਾਂ ਡਾਕਟਰ ਦੇ ਪਰਚੀ ਦੇ ਵੇਚ ਸਕਦਾ ਹੈ ਅਤੇ ਨਾ ਹੀ ਇਸ ਦੇ ਇਸਤੇਮਾਲ ਦੀ ਸਲਾਹ ਦੇ ਸਕਦਾ ਹੈ।

ਐਂਟੀਬਾਓਟਿਕ ਦਵਾਈ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਦਵਾਈਆਂ ਤੇ ਇਹ ਖਾਸ ਲਾਲ ਰੰਗ ਦੀ ਪੱਟੀ ਬਣੀ ਹੁੰਦੀ ਹੈ। ਤੁਸੀਂ ਅਕਸਰ ਦਵਾਈਆਂ ਦੇ ਪੈਕੇਟ ਤੇ Rx ਲਿਖਿਆ ਦੇਖਿਆ ਹੋਵੇਗਾ ਪਰ ਕੀ ਕਦੇ ਇਸ ਦੇ ਬਾਰੇ ਸੋਚਿਆ ਹੈ। ਦਰਅਸਲ, ਜਿਹੜੀਆਂ ਦਵਾਈਆਂ ਤੇ Rx ਲਿਖਿਆ ਹੁੰਦਾ ਹੈ ਉਸ ਨੂੰ ਸਿਰਫ ਡਾਕਟਰ ਦੀ ਸਲਾਹ ਨਾਲ ਲੈਣਾ ਚਾਹੀਦਾ ਹੈ। ਜੇ ਡਾਕਟਰ ਪਰਚੀ ਤੇ ਲਿਖ ਕੇ ਦੇਣ ਤਾਂ ਹੀ ਉਹ ਦਵਾਈ ਲੈਣੀ ਚਾਹੀਦੀ ਹੈ ਨਹੀਂ ਤਾਂ ਇਹ ਦਵਾਈ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਇਸ ਤਰ੍ਹਾਂ ਦੀ ਦਵਾਈ ਸਿਰਫ ਉਹੀ ਡਾਕਟਰ ਲੈਣ ਲਈ ਕਹਿੰਦਾ ਹੈ ਜਿਹਨਾਂ ਕੋਲ ਨਸ਼ੀਲੀਆਂ ਦਵਾਈਆਂ ਦਾ ਲਾਈਸੈਂਸ ਹੁੰਦਾ ਹੈ। ਬਿਨਾਂ ਨਸ਼ੀਲੀ ਦਵਾਈ ਦੇ ਲਾਈਸੈਂਸ ਵਾਲੇ ਡਾਕਟਰ ਜਾਂ ਮੈਡੀਕਲ ਸਟੋਰ ਵਾਲੇ ਇਸ ਤਰ੍ਹਾਂ ਦੀ ਦਵਾਈ ਬਿਲਕੁਲ ਨਹੀਂ ਵੇਚ ਸਕਦੇ। ਇਸ ਤਰ੍ਹਾਂ ਦੀ ਦਵਾਈ ਨੂੰ ਸਿਰਫ ਤੁਸੀਂ ਸਿੱਧੇ ਮੈਡੀਕਲ ਸਟੋਰ  ਤੋਂ ਨਹੀਂ ਖਰੀਦ ਸਕਦੇ। ਇਹ ਦਵਾਈ ਉਹੀ ਡਾਕਟਰ ਦਸਦੇ ਹਨ ਜਿਹਨਾਂ ਨੂੰ ਇਹਨਾਂ ਦਵਾਈਆਂ ਨੂੰ ਵੇਚਣ ਦੀ ਆਗਿਆ ਮਿਲੀ ਹੁੰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।