2018 ਦੌਰਾਨ ਜੈਸ਼-ਏ-ਮੁਹੰਮਦ ਦੇ 50 ਅਤਿਵਾਦੀ ਮਾਰੇ ਗਏ :  ਜੰਮੂ-ਕਸ਼ਮੀਰ ਪੁਲਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ ਸਾਲ ਜੈਸ਼-ਏ-ਮੁਹੰਮਦ ਬਹੁਤ ਮਜ਼ਬੂਤ ਹੋਣ ਲਗਾ ਸੀ ਜਿਸਦੇ ਚਲਦਿਆਂ ਪੁਲਿਸ ਨੂੰ ਅਪਣੀ ਰਣਨੀਤੀ ਵਿਚ ਬਦਲਾਅ ਕਰਨਾ ਪਿਆ।

Jaish-e-Mohammad

ਜੰਮੂ-ਕਸ਼ਮੀਰ,  ( ਪੀਟੀਆਈ ) : ਜੰਮੂ-ਕਸ਼ਮੀਰ ਪੁਲਿਸ ਮੁਤਾਬਕ ਸਾਲ 2018 ਵਿਚ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 50 ਅਤਿਵਾਦੀ ਮਾਰੇ ਜਾ ਚੁਕੇ ਹਨ। ਪਿਛਲੇ ਸਾਲ ਜੈਸ਼-ਏ-ਮੁਹੰਮਦ ਬਹੁਤ ਮਜ਼ਬੂਤ ਹੋਣ ਲਗਾ ਸੀ ਜਿਸਦੇ ਚਲਦਿਆਂ ਪੁਲਿਸ ਨੂੰ ਅਪਣੀ ਰਣਨੀਤੀ ਵਿਚ ਬਦਲਾਅ ਕਰਨਾ ਪਿਆ। ਇੰਨੀ ਗਿਣਤੀ ਵਿਚ ਸੰਗਠਨ ਦੇ ਅਤਿਵਾਦੀਆਂ ਦੀਆਂ ਮੌਤਾਂ ਕਾਰਨ ਸੰਗਠਨ ਯਕੀਨੀ ਤੌਰ ਤੇ ਕਮਜ਼ੋਰ ਪਿਆ ਹੈ। ਜੰਮੂ-ਕਸ਼ਮੀਰ ਪੁਲਿਸ ਦੇ ਅਧਿਕਾਰੀਆਂ ਮੁਤਾਬਕ ਅਜੇ ਵੀ ਸੰਗਠਨ ਦੇ ਅਤਿਵਾਦੀ ਵੱਡਾ ਖ਼ਤਰਾ ਬਣੇ ਹੋਏ ਹਨ

ਪਰ ਪਿਛਲੇ ਇਕ ਸਾਲ ਵਿਚ ਇਸ ਸੰਗਠਨ ਦੀ ਸਮਰੱਥਾ ਨੂੰ ਨੁਕਸਾਨ ਹੋਇਆ ਹੈ। ਪੁਲਿਸ ਮੁਤਾਬਕ 2018 ਵਿਚ 206 ਤੋਂ ਵੱਧ ਅਤਿਵਾਦੀ ਪੁਲਿਸ ਹੱਥੋਂ ਮਾਰੇ ਗਏ ਜਿਨਾਂ ਵਿਚੋਂ 50 ਅਤਿਵਾਦੀ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਏ ਸਨ। ਇਸ ਵਿਚ ਮੌਲਾਨਾ ਮਸੂਦ ਅਜ਼ਹਰ ਦੇ ਦੋ ਰਿਸ਼ਤੇਦਾਰ ਵੀ ਸ਼ਾਮਲ ਸਨ। ਅਜ਼ਹਰ ਦਾ ਭਰਾ ਇਬਰਾਹਮ ਸਾਲ 1999 ਵਿਚ ਇੰਡੀਅਨ ਏਅਰਲਾਈਨ ਦੀ ਉੜਾਨ ਆਈਸੀ-814 ਨੂੰ ਹਾਈਜੈਕ ਕਰਨ ਵਿਚ ਸ਼ਾਮਲ ਸੀ। ਇਸ ਹਾਈਜੈਕ ਕਾਰਨ ਭਾਰਤ ਸਰਕਾਰ ਨੇ ਕਈ ਅਤਿਵਦੀਆਂ ਨੂੰ ਛੱਡ ਦਿਤਾ ਸੀ। ਪੁਲਿਸ ਦਾ ਕਹਿਣਾ ਹੈ

ਕਿ ਅਸੀਂ ਜੈਸ਼ ਦੇ ਉਨ੍ਹਾਂ ਨੇਤਾਵਾਂ ਨੂੰ ਮਾਰਨ ਵਿਚ ਕਾਮਯਾਬ ਰਹੇ ਜੋ ਕਿ ਨੇੜੇ ਦੇ ਭਵਿੱਖ ਵਿਚ ਸਾਡੇ ਲਈ ਖ਼ਤਰਾ ਸਾਬਤ ਹੋ ਸਕਦੇ ਸਨ। ਮੁਫਤੀ ਵਕਾਸ, ਯਾਸਰ, ਉਸਮਾਨ ਅਤੇ ਅਲੀ ਭਾਈ ਖਾਨ ਇਨ੍ਹਾਂ ਵਿਚ ਖ਼ਾਸ ਚਿਹਰੇ ਸਨ, ਜਿੰਨਾ ਨੇ ਬਹੁਤ ਮੁਸ਼ਕਲਾ ਖੜੀਆਂ ਕੀਤੀਆਂ ਸਨ। ਸਾਲ 2018 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜੰਮੂ-ਕਸ਼ਮੀਰ ਪੁਲਿਸ ਹੱਥੋਂ  ਕੁੱਲ 206 ਤੋਂ ਵੱਧ ਅਤਿਵਾਦੀ ਮਾਰੇ ਗਏ ਹਨ।

ਮਰਨ ਵਾਲਿਆਂ ਵਿਚ ਜੈਸ਼-ਏ-ਮੁਹੰਮਦ ਦੇ  50 ਅਤਿਵਾਦੀ ਸਿਖਲਾਈ ਹਾਸਲ ਕਰ ਚੁੱਕੇ ਸਨ ਅਤੇ ਵੱਡੇ ਹਮਲੇ ਕਰਨ ਦੀ ਸਾਜਸ਼ ਰਚ ਰਹੇ ਸਨ। ਪੁਲਿਸ ਮੁਤਾਬਕ ਘਾਟੀ ਵਿਚ ਲਗਭਗ 290 ਤੋਂ ਲੈ ਕੇ 320 ਅਤਿਵਾਦੀ ਕਿਰਿਆਸੀਲ ਸਨ, ਜਿਨ੍ਹਾਂ ਵਿਚ 200 ਸਥਾਨਕ ਅਤੇ ਬਾਕੀ ਵਿਦੇਸ਼ੀ ਸਨ। ਅੰਦਾਜਿਆਂ ਮੁਤਾਬਕ ਲਗਭਗ 157 ਸਥਾਨਕ ਲੋਕ ਇਨਾਂ ਅਤਿਵਾਦੀ ਸੰਗਠਨਾਂ ਵਿਚ ਸ਼ਾਮਲ ਹੋਏ।