ਅੰਮ੍ਰਿਤਸਰ ਧਮਾਕਾ : ਪੁਲਿਸ ਨੇ ਜਤਾਇਆ ਅਤਿਵਾਦੀ ਹਮਲੇ ਦਾ ਸ਼ੱਕ, ਜਾਂਚ ਜਾਰੀ
ਅੰਮ੍ਰਿਤਸਰ ਦੇ ਧਾਰਮਿਕ ਡੇਰੇ ਵਿਚ ਹੋਏ ਗਰੇਨੇਡ ਨੂੰ ਲੈ ਕੇ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਇਹ ਅਤਿਵਾਦੀ...
ਚੰਡੀਗੜ੍ਹ (ਪੀਟੀਆਈ) : ਅੰਮ੍ਰਿਤਸਰ ਦੇ ਧਾਰਮਿਕ ਡੇਰੇ ਵਿਚ ਹੋਏ ਗਰੇਨੇਡ ਨੂੰ ਲੈ ਕੇ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਇਹ ਅਤਿਵਾਦੀ ਹਮਲਾ ਹੋ ਸਕਦਾ ਹੈ। ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ, ਇਸ ਘਟਨਾ ਵਿਚ ਅਤਿਵਾਦੀ ਐਂਗਲ ਪਤਾ ਲੱਗਦਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਅਟੈਕ ਕਿਸੇ ਵਿਅਕਤੀ ‘ਤੇ ਨਾ ਹੋ ਕੇ ਇਕ ਸਮੂਹ ‘ਤੇ ਹੋਇਆ ਹੈ। ਲੋਕਾਂ ਦੇ ਇਕ ਸਮੂਹ ‘ਤੇ ਗਰੇਨੇਡ ਨਾਲ ਹਮਲਾ ਕਰਨ ਦਾ ਕੋਈ ਕਾਰਨ ਨਹੀਂ ਬਣਦਾ ਹੈ।
ਟੀਵੀ ਰਿਪੋਰਟਸ ਦੇ ਮੁਤਾਬਕ ਪੁਲਿਸ ਨੇ ਹਮਲੇ ਵਿਚ ਸ਼ਾਮਿਲ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਪੁਲਿਸ ਦੇ ਕੋਲ ਪਹਿਲਾਂ ਤੋਂ ਕੋਈ ਖ਼ੂਫ਼ੀਆ ਸੂਚਨਾ ਜਾਣਕਾਰੀ ਹੋਣ ਨੂੰ ਲੇ ਕੇ ਅਰੋੜਾ ਨੇ ਕਿਹਾ ਕਿ ਕਿਸੇ ਵੀ ਸੰਭਾਵਿਕ ਖ਼ਤਰੇ ਨੂੰ ਲੈ ਕੇ ਕੋਈ ਇਨਪੁਟ ਨਹੀਂ ਸੀ। ਨਿਰੰਕਾਰੀ ਸਮਾਜ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਮੁੱਦਾ ਨਹੀਂ ਸੀ ਅਤੇ ਨਾ ਹੀ ਅਜਿਹੀ ਕੋਈ ਇਨਪੁਟ ਪੁਲਿਸ ਦੇ ਕੋਲ ਸੀ।
ਘਟਨਾ ਵਾਲੀ ਜਗ੍ਹਾ ਦਾ ਦੌਰਾ ਕਰਨ ਵਾਲੇ ਪੰਜਾਬ ਪੁਲਿਸ ਦੇ ਆਈਜੀ ਐਸ.ਐਸ. ਪਰਮਾਰ ਨੇ ਕਿਹਾ, ਇਕ ਗਰੇਨੇਡ ਸੁੱਟਿਆ ਗਿਆ ਸੀ। ਇਸ ਹਮਲੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 10 ਲੋਕ ਜ਼ਖ਼ਮੀ ਹੋ ਗਏ ਸਨ। ਜ਼ਖ਼ਮੀਆਂ ਵਿਚ ਦੋ ਦੀ ਹਾਲਤ ਗੰਭੀਰ ਹੈ।