ਅਤਿਵਾਦੀਆਂ ਨੇ ਅਗਵਾ ਕਰ ਇਕ ਹੋਰ ਨਾਗਰਿਕ ਦੀ ਕੀਤੀ ਹੱਤਿਆ
ਜੰਮੂ ਕਸ਼ਮੀਰ ਵਿਚ ਅਤਿਵਾਦੀ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਸ਼ਨਿਚਰਵਾਰ ਸਵੇਰੇ ਅਤਿਵਾਦੀਆਂ ਨੇ ਜਿਸ ਇਕ ਸਥਾਨਕ ਨਾਗਰਿਕ ਨੂੰ ਅਗ...
ਸ਼੍ਰੀਨਗਰ : (ਪੀਟੀਆਈ) ਜੰਮੂ ਕਸ਼ਮੀਰ ਵਿਚ ਅਤਿਵਾਦੀ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਸ਼ਨਿਚਰਵਾਰ ਸਵੇਰੇ ਅਤਿਵਾਦੀਆਂ ਨੇ ਜਿਸ ਇਕ ਸਥਾਨਕ ਨਾਗਰਿਕ ਨੂੰ ਅਗਵਾਹ ਕੀਤਾ ਸੀ ਹੁਣ ਉਸ ਦੀ ਹੱਤਿਆ ਕਰ ਦਿਤੀ ਹੈ। ਇਸ ਤੋਂ ਪਹਿਲਾਂ ਅਤਿਵਾਦੀਆਂ ਨੇ ਇਕ ਵਿਦਿਆਰਥੀ ਨੂੰ ਅਗਵਾ ਕਰ ਉਸ ਦੀ ਬੇਰਹਿਮੀ ਨਾਲ ਕਤਲ ਕਰ ਦਿਤਾ ਅਤੇ ਫਿਰ ਉਸ ਕਤਲ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿਤਾ।
ਸ਼ਨਿਚਰਵਾਰ ਸਵੇਰੇ ਅਤਿਵਾਦੀਆਂ ਨੇ ਸ਼ੋਪੀਆਂ ਦੇ ਸੈਦਪੋਰਾ ਇਲਾਕੇ ਤੋਂ ਸਥਾਨਕ ਨਾਗਰਿਕ ਨੂੰ ਅਗਵਾ ਕਰ ਲਿਆ ਸੀ। ਇਸ ਨੂੰ ਲੈ ਕੇ ਪੁਲਿਸ ਨੇ ਇਕ ਮਾਮਲਾ ਦਰਜ ਕਰ ਅਪਣੀ ਜਾਂਚ ਸ਼ੁਰੂ ਕਰ ਦਿਤੀ ਹੈ।ਇਸ ਤੋਂ ਪਹਿਲਾਂ ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਿੱਦੀਨ ਨੇ ਨਦੀਮ ਮਨਜ਼ੂਰ ਨਾਮ ਦੇ ਇਕ ਸਕੂਲੀ ਵਿਦਿਆਰਥੀ ਦੀ ਹੱਤਿਆ ਕਰ ਦਿਤੀ ਸੀ ਜੋ 11ਵੀਂ ਦਾ ਵਿਦਿਆਰਥੀ ਸੀ।
ਅਤਿਵਾਦੀਆਂ ਨੂੰ ਸ਼ੱਕ ਸੀ ਕਿ ਨਦੀਮ ਮਨਜ਼ੂਰ ਜਾਸੂਸੀ ਦਾ ਕੰਮ ਕਰਦਾ ਸੀ ਅਤੇ ਇਸ ਲਈ ਉਸ ਨੂੰ ਕੈਮਰੇ ਦੇ ਸਾਹਮਣੇ ਗੋਲੀ ਮਾਰ ਦਿਤੀ ਗਈ। ਵੀਡੀਓ ਵਿਚ ਸਾਫ਼ ਦਿਖ ਰਿਹਾ ਹੈ ਕਿ ਅਤਿਵਾਦੀ ਨਦੀਮ ਮਨਜ਼ੂਰ ਦੇ ਸਿਰ 'ਚ ਕਈ ਗੋਲੀਆਂ ਮਾਰ ਰਹੇ ਹਨ। ਮਨਜ਼ੂਰ ਦੀ ਲਾਸ਼ ਪੁਲਵਾਮਾ ਦੇ ਇਕ ਪਿੰਡ ਤੋਂ ਮਿਲੀ ਸੀ।
ਫੌਜ ਨੇ ਇਸ ਘਟਨਾ ਦੀ ਨਿੰਦਾ ਕੀਤੀ ਸੀ। ਭਾਰਤੀ ਫੌਜ ਦੇ ਜੀਓਸੀ ਏਕੇ ਭੱਟ ਨੇ ਕਿਹਾ ਕਿ ਇਹਨਾਂ ਅਤਿਵਾਦੀਆਂ ਦਾ ਨਾ ਤਾਂ ਕੋਈ ਧਰਮ ਹੈ ਅਤੇ ਨਾ ਤਾਂ ਕੋਈ ਮੁੱਲ। ਉਨ੍ਹਾਂ ਨੇ ਇਕ ਨੌਜਵਾਨ ਨੂੰ ਮਾਰਿਆ ਹੈ। ਅਤਿਵਾਦੀ ਹਮਲੇ ਦਾ ਕਾਰਨ ਹੁਣੇ ਵੀ ਪਤਾ ਨਹੀਂ ਲਗਿਆ ਹੈ ਪਰ ਨਿਸ਼ਚਿਤ ਤੌਰ 'ਤੇ, ਇਹ ਇਕ ਅਤਿਵਾਦੀ ਹਮਲਾ ਹੈ। ਅਸੀਂ ਇਸ ਦੀ ਨਿੰਦਾ ਕਰਦੇ ਹਾਂ।