ਇੰਦਰਾ ਨੇ ਰਾਜੀਵ ਅਤੇ ਸੋਨੀਆ ਨੂੰ ਸੌਂਪੀ ਸੀ ਵਰੂਣ ਦੇ ਹਿੱਤਾਂ ਦੀ ਜਿੰਮ੍ਹੇਵਾਰੀ
ਇੰਦਰਾ ਗਾਂਧੀ ਨੇ ਲਿਖਿਆ ਕਿ ਸੰਜੇ ਗਾਂਧੀ ਦੀ ਜਾਇਦਾਦ ਵਿਚ ਜੋ ਹਿੱਸਾ ਮੇਰਾ ਹੈ, ਮੇਰੀ ਇੱਛਾ ਹੈ ਕਿ ਉਹ ਵਰੁਣ ਨੂੰ ਮਿਲੇ
ਨਵੀਂ ਦਿੱਲੀ, ( ਪੀਟੀਆਈ ) : ਇੱਦਰਾ ਗਾਂਧੀ ਨੇ ਲਿਖਿਆ ਸੀ ਕਿ ਰਾਜੀਵ ਅਤੇ ਸੋਨੀਆ, ਜਿਥੇ ਤੱਕ ਸੰਭਵ ਹੋਵੇਗਾ, ਹਰ ਤਰਾਂ ਨਾਲ ਵਰੁਣ ਦੇ ਹਿੱਤਾਂ ਦੀ ਰੱਖਿਆ ਕਰਨਗੇ। ਇਹ ਗੱਲ ਸਾਬਕਾ ਪ੍ਰਧਾਨ ਮੰਤਰੀ ਨੇ ਅਪਮੀ ਵਸੀਅਤ ਵਿਚ ਦਰਜ ਕੀਤੀ ਹੈ। ਇਹ ਵਸੀਅਤ 4 ਮਈ 1981 ਨੂੰ ਲਿਖੀ ਗਈ ਸੀ। ਇਸ ਦੇ ਗਵਾਹ ਸਨ ਐਮ.ਵੀ.ਰਾਜਨ ਅਤੇ ਮੱਖਣ ਲਾਲ। ਇੰਦਰਾ ਗਾਂਧੀ ਨੇ ਲਿਖਿਆ ਕਿ ਸੰਜੇ ਗਾਂਧੀ ਦੀ ਜਾਇਦਾਦ ਵਿਚ ਜੋ ਹਿੱਸਾ ਮੇਰਾ ਹੈ, ਮੇਰੀ ਇੱਛਾ ਹੈ ਕਿ ਉਹ ਵਰੁਣ ਨੂੰ ਮਿਲੇ। ਬੱਚਿਆਂ ਦੇ ਬਾਲਗ ਹੋਣ ਤੱਕ ਇਹ ਸੰਪਤੀ ਟਰੱਸਟ ਦੇ ਨਾਮ ਰਹੇ ਜਿਸ ਦੇ ਪ੍ਰਬੰਧਕ ਰਾਜੀਵ ਅਤੇ ਸੋਨੀਆ ਰਹਿਣ।
ਵਸੀਅਤ ਵਿਚ ਉਨ੍ਹਾਂ ਨੇ ਵਰੁਣ ਦਾ ਪੂਰਾ ਖਿਆਲ ਰੱਖਿਆ ਪਰ ਛੋਟੇ ਪੁੱਤਰ ਸੰਜੇ ਗਾਂਧੀ ਦੀ ਵਿਧਵਾ ਪਤਨੀ ਲਈ ਉਨ੍ਹਾਂ ਕੋਲ ਕੁਝ ਨਹੀਂ ਸੀ। ਸੰਜੇ ਦੇ ਦਿਹਾਂਤ ਤੋਂ ਬਾਅਦ ਮੇਨਕਾ ਦੇ ਸਬੰਧ ਇੰਦਰਾ ਗਾਂਧੀ ਨਾਲ ਬਹੁਤ ਖਰਾਬ ਹੋ ਗਏ ਸਨ। ਵਸੀਅਤ ਵਿਚ ਇੰਦਰਾ ਨੇ ਲਿਖਿਆ ਕਿ 1947 ਵਿਚ ਸਾਡੇ ਕੋਲ ਜਿੰਨੀ ਜਾਇਦਾਦ ਸੀ, ਅੱਜ ਉਸ ਤੋਂ ਘੱਟ ਹੈ। ਉਨ੍ਹਾਂ ਨੇ ਜਵਾਹਰ ਲਾਲ ਨਹਿਰੂ ਸਮਾਰਕ ਟਰੱਸਟ ਨੂੰ ਆਨੰਦ ਭਵਨ ਦਾਨ ਕਰ ਦਿਤਾ ਸੀ। ਵਸੀਅਤ ਮੁਤਾਬਰ ਮਹਿਰੌਲੀ ਦੇ ਨੇੜੇ ਵਾਲਾ ਨਿਜੀ ਫਾਰਮ ਹਾਊਸ ਰਾਹੁਲ ਅਤੇ ਪ੍ਰਿਅੰਕਾ ਨੂੰ ਮਿਲੇ।
ਵਸੀਅਤ ਮੁਤਾਬਕ ਦੋਹਾਂ ਬੱਚਿਆਂ ਦੀ ਹਿੱਸੇਦਾਰੀ ਬਰਾਬਰ ਰਹੇਗੀ। ਕਿਤਾਬਾਂ ਦੇ ਕਾਪੀ ਰਾਈਟ ਵੀ ਪ੍ਰਿਅੰਕਾ, ਰਾਹੁਲ ਅਤੇ ਵਰੁਣ ਦੇ ਨਾਮ ਵੰਡ ਦਿਤੇ ਤੇ ਗਹਿਣੇ ਪ੍ਰਿਅੰਕਾ ਨੂੰ ਦਿੱਤੇ। ਸ਼ੇਅਰ, ਸਿਕਊਰਿਟੀ ਅੇਤ ਯੂਨਿਟ ਤਿੰਨ ਬੱਚਿਆਂ ਵਿਚ ਵੰਡੇ। ਪੁਰਾਣੀ ਸਮੱਗਰੀ ਜੋ ਕਿ ਪੁਰਾਤੱਤਵ ਵਿਭਾਗ ਦੇ ਵਿਚ ਰਜਿਸਟਰਡ ਹੈ, ਉਹ ਪ੍ਰਿਅੰਕਾ ਨੂੰ ਮਿਲਣਗੇ। ਸਾਰੇ ਪੇਪਰ ਰਾਹੁਲ ਨੂੰ ਅਤੇ ਦੁਰਲੱਭ ਪੁਸਤਕਾਂ ਪ੍ਰਿਅੰਕਾ ਨੂੰ ਮਿਲਣਗੀਆਂ। ਇੰਦਰਾ ਗਾਂਧੀ ਨੇ ਲਿਖਿਆ ਕਿ ਤਿੰਨ ਬੱਚਿਆਂ ਦੇ ਨਾਮ ਕੀਤੀ ਗਈ ਜਾਇਦਾਦ ਟਰੱਸਟ ਕੋਲ ਰਹੇਗੀ ਕਿਉਂਕਿ ਬੱਚੇ ਅਜੇ ਬਾਲਗ ਨਹੀਂ ਹਨ। ਟਰੱਸਟ ਦੇ ਪ੍ਰਬੰਧਕ ਰਾਜੀਵ ਅਤੇ ਸੋਨੀਆ ਹੋਣਗੇ।
ਜੇਕਰ ਕਿਸੇ ਕਾਰਨ ਰਾਜੀਵ ਪ੍ਰਬੰਧਕ ਨਾ ਰਹੇ ਤਾਂ ਸੋਨੀਆ ਪ੍ਰਬੰਧਕ ਰਹਿਣਗੇ। ਵਸੀਅਤ ਰਾਹੀ ਇੰਦਰਾ ਨੇ ਅਣਐਲਾਨੇ ਤੌਰ ਤੇ ਰਾਜੀਵ ਅਤੇ ਉਨ੍ਹਾਂ ਦੇ ਬੇਟੇ ਰਾਹੁਲ ਨੂੰ ਅਪਣਾ ਰਾਜਨੀਤਕ ਉਤਰਾਧਿਕਾਰੀ ਵੀ ਨਾਮਜ਼ਦ ਕੀਤਾ ਨਾ ਕਿ ਵਰੁਣ ਨੂੰ। 1980 ਵਿਚ ਸੰਜੇ ਗਾਂਧੀ ਦੇ ਦਿਹਾਂਤ ਤੋਂ ਕੁਝ ਦਿਨ ਬਾਅਦ ਹੀ ਉਹ ਮੇਨਕਾ ਗਾਂਧੀ ਦੇ ਘਰ ਤੋਂ ਵੱਖ ਹੋ ਗਏ ਸਨ ।