ਆਰਬੀਆਈ ਦੇ ਬਹਾਨੇ ਰਾਹੁਲ ਨੇ ਮੋਦੀ ਨੂੰ ਘੇਰਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਆਸ ਪ੍ਰਗਟ ਕੀਤੀ ਕਿ ਆਰਬੀਆਈ ਦੇ ਗਵਰਨਰ ਉਰਜਿਤ ਪਟੇਲ ਅਤੇ ਉਨ੍ਹਾਂ ਦੀ ਟੀਮ ਨਹੀਂ ਝੁਕੇਗੀ।

Rahul Gandhi

ਨਵੀਂ ਦਿੱਲੀ,  ( ਪੀਟੀਆਈ ) :  ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਆਰਬੀਆਈ ਦੀ ਬੈਠਕ ਦੇ ਬਹਾਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦੇਸ਼ ਦੀਆਂ ਸੰਸਥਾਵਾਂ ਨੂੰ ਬਰਬਾਰ ਕਰਦ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਆਰਬੀਆਈ ਦੇ ਗਵਰਨਰ ਉਰਜਿਤ ਪਟੇਲ ਅਤੇ ਉਨ੍ਹਾਂ ਦੀ ਟੀਮ ਨਹੀਂ ਝੁਕੇਗੀ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ਮੋਦੀ ਜੀ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਪੂੰਜੀਪਤੀਆਂ ਦਾ ਸਮੂਹ ਲਗਾਤਾਰ ਹਰ ਉਸ ਸੰਸਥਾ ਨੂੰ ਬਰਬਾਦ ਕਰ ਰਿਹਾ ਹੈ, ਜਿੰਨਾ ਦਾ ਨਿਯੰਤਰਣ ਉਨ੍ਹਾਂ ਦੇ ਅਧੀਨ ਹੈ।

ਉਨ੍ਹਾਂ ਕਿਹਾ ਕਿ ਅੱਜ ਆਰਬੀਆਈ ਬੋਰਡ ਦੀ ਬੈਠਕ ਵਿਚ ਕਠਪੁਤਲੀ ਬਣੇ ਲੋਕਾਂ ਰਾਹੀ ਉਹ ਆਰਬੀਆਈ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨਗੇ। ਰਾਹੁਲ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਉਰਜਿਤ ਪਟੇਲ ਅਤੇ ਉਨ੍ਹਾਂ ਦੀ ਟੀਮ ਮਜ਼ਬੂਤ ਹੈ ਅਤੇ ਉਹ ਮੋਦੀ ਨੂੰ ਉਨ੍ਹਾਂ ਦੀ ਜਗ੍ਹਾ ਦਿਖਾ ਦੇਣਗੇ। ਕਾਂਗਰਸ ਨੇ ਮੋਦੀ ਸਰਕਾਰ ਤੇ ਦੋਸ਼ ਲਗਾਇਆ ਹੈ ਕਿ ਉਹ ਇਕ-ਇਕ ਕਰ ਕੇ ਦੇਸ਼ ਦੀਆਂ ਸਾਰੀਆਂ ਸੰਸਥਾਵਾਂ ਨੂੰ ਬਰਬਾਦ ਕਰ ਰਹੇ ਹਨ ਅਤੇ ਇਸ ਦਾ ਤਾਜ਼ਾ ਉਦਾਹਰਣ

ਭਾਰਤੀ ਰਿਜ਼ਰਵ ਬੈਂਕ ਆਰਬੀਆਈ ​ਹੈ। ਆਰਬੀਆਈ ਦੀ ਅੱਜ ਹੋਣ ਵਾਲੀ ਮੱਹਤਵਪੂਰਨ ਬੈਠਕ ਵਿਚ ਪੈਸੇ ਦੀ ਕਮੀ ਤੇ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ। ਇਸ ਨੂੰ ਲੈ ਕੇ ਕੇਂਦਰੀ ਬੈਂਕ ਅਤੇ ਸਰਕਾਰ ਵਿਚਕਾਰ ਵਿਵਾਦ ਚਲ ਰਿਹਾ ਹੈ। ਕੇਂਦਰ ਅੇਤ ਆਰਬੀਆਈ ਵਿਚਕਾਰ ਸਰਕਾਰ ਨੇ ਆਰਬੀਆਈ ਐਕਟ ਦੀ ਧਾਰਾ-7 ਦੀ ਵਰਤੋਂ ਦੀ ਗੱਲ ਕੀਤੀ ਹੈ। ਇਸ ਧਾਰਾ ਦੀ ਵਰਤੋਂ ਅਜੇ ਤੱਕ ਕਿਸੇ ਸਰਕਾਰ ਨੇ ਨਹੀਂ ਕੀਤੀ ਹੈ। ਇਸ ਦੇ ਅਧੀਨ ਸਰਕਾਰ ਆਰਬੀਆਈ ਦੇ ਗਵਰਨਰ ਨੂੰ ਨਿਰਦੇਸ਼ ਜਾਰੀ ਕਰ ਸਕਦੀ ਹੈ।