ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ ਐਮੇਜ਼ਾਨ ਕੰਪਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਈ ਕਮਰਸ ਕੰਪਨੀ ਐਮੇਜ਼ਾਨ ਨੇ ਅਪਣੇ ਪੋਰਟਲ ਉਤੇ ਇਕ ਟਾਇਲਟ ਸੀਟ.....

Amazon

ਨਵੀਂ ਦਿੱਲੀ (ਭਾਸ਼ਾ): ਈ ਕਮਰਸ ਕੰਪਨੀ ਐਮੇਜ਼ਾਨ ਨੇ ਅਪਣੇ ਪੋਰਟਲ ਉਤੇ ਇਕ ਟਾਇਲਟ ਸੀਟ ਦੀ ਵਿਕਰੀ ਦੇ ਜਰੀਏ ਵਿਵਾਦ ਨੂੰ ਜਨਮ ਦੇ ਦਿਤਾ ਹੈ। ਐਮੇਜ਼ਾਨ ਉਤੇ ਵਿਕਰੀ ਲਈ ਮੌਜੂਦ ਇਕ ਟਾਇਲਟ ਸੀਟ ਉਤੇ ਗੋਲਡਨ ਟੈਂਪਲ ਦੀ ਤਸਵੀਰ ਲੱਗੀ ਦਿਖਾਈ ਗਈ ਹੈ। ਇਸ ਵਿਵਾਦਿਤ ਵਸਤੂ ਦੀ ਵਿਕਰੀ ਤੋਂ ਨਰਾਜ਼ ਲੋਕਾਂ ਨੇ ਐਮੇਜ਼ਾਨ ਤੋਂ ਇਸ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਅਸਲ ਵਿਚ, ਹਰੀਮੰਦਰ ਸਾਹਿਬ ਗੁਰਦੁਆਰਾ ਕਰੋੜਾਂ ਸਿੱਖਾਂ ਦਾ ਧਾਰਮਕ ਸਥਾਨ ਹੈ।

ਦੁਨੀਆ ਭਰ ਤੋਂ ਸਿੱਖ ਅਤੇ ਦੂਜੇ ਧਰਮਾਂ ਦੇ ਲੋਕਾਂ ਦੀਆਂ ਭਾਵਨਾਵਾਂ ਵੀ ਇਸ ਨਾਲ ਜੁੜੀਆਂ ਹਨ। ਦਿੱਲੀ ਦੇ ਰਾਜੌਰੀ ਗਾਰਡਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਇਸ ਤਸਵੀਰ ‘ਤੇ ਸੋਸ਼ਲ ਮੀਡੀਆ ਤੇ ਅਪਣਾ ਬਿਆਨ ਦਿਤਾ ਹੈ। ਵਿਧਾਇਕ ਸਿਰਸਾ ਨੇ ਐਮੇਜ਼ਾਨ ਤੋਂ ਤੁਰੰਤ ਇਸ ਵਸਤੂ ਨੂੰ ਹਟਾਉਣ ਅਤੇ ਇਸ ਨੂੰ ਵੇਚਣ ਵਾਲੀ ਕੰਪਨੀ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ। ਮਨਜਿੰਦਰ ਸਿੰਘ  ਸਿਰਸਾ ਨੇ ਸੋਸ਼ਲ ਮੀਡੀਆ ਉਤੇ ਲਿਖਿਆ, ਇਸ ਤਰ੍ਹਾਂ ਦੀ ਵਸਤੂ ਕੁਝ ਹੋਰ ਨਹੀਂ ਸਗੋਂ ਧਾਰਮਕ ਭਾਵਨਾਵਾਂ ਨੂੰ ਆਹਤ ਪਹੁੰਚਾਉਦੀਆਂ ਹਨ।

ਇਸ ਵਸਤੂ ਦੇ ਵੇਰਵੇ ਵਿਚ ਵੀ ਉਸ ਧਰਮ ਸਥਾਨ ਦੇ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਤੁਸੀਂ ਫਿਰ ਵੀ ਇਸ ਨੂੰ ਅਪਣੇ ਪੋਰਟਲ ਉਤੇ ਵੇਚ ਰਹੇ ਹੋ। ਮੈਂ ਐਮੇਜ਼ਾਨ ਨੂੰ ਚਿਤਾਵਨੀ ਦਿੰਦਾ ਹਾਂ ਕਿ ਤੁਰੰਤ ਇਸ ਵਸਤੂ ਨੂੰ ਹਟਾਇਆ ਜਾਵੇ ਅਤੇ ਇਸ ਨੂੰ ਵੇਚਣ ਵਾਲੀ ਕੰਪਨੀ ਨੂੰ ਬੈਨ ਕੀਤਾ ਜਾਵੇ, ਨਹੀਂ ਤਾਂ ਦੁਨਿਆ ਭਰ ਵਿਚ ਵਿਰੋਧ ਲਈ ਤਿਆਰ ਰਹਿਣ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਕਈ ਵਿਵਾਦਿਤ ਵਸਤੂਆਂ ਦੀ ਵਿਕਰੀ ਨੂੰ ਲੈ ਕੇ ਐਮੇਜ਼ਾਨ ਵਿਵਾਦਾਂ ਵਿਚ ਰਹਿ ਚੁੱਕੀ ਹੈ।