ਮੁਸ਼ਕਲ 'ਚ ਫ਼ਸ ਸਕਦੀ ਹੈ ਰਾਧੇ ਮਾਂ, ਧਮਕੀ ਅਤੇ ਬਲੈਕਮੇਲਿੰਗ ਮਾਮਲੇ 'ਚ ਐਸਆਈਟੀ ਦਾ ਗਠਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਧੇ ਮਾਂ ਇਕ ਵਾਰ ਫ਼ਿਰ ਮੁਸ਼ਕਲ ਵਿਚ ਫਸਦੀ ਹੋਏ ਨਜ਼ਰ ਆ ਰਹੀ ਹੈ। ਧਮਕੀ ਅਤੇ ਬਲੈਕਮੇਲਿੰਗ ਦੇ ਇਲਜ਼ਾਮ ਵਿਚ ਫ਼ਸੀ ਰਾਧੇ ਵਿਰੁਧ ਐਸਆਈਟੀ ਦਾ ਗਠਨ...

Radhe Maa

ਨਵੀਂ ਦਿੱਲੀ : (ਭਾਸ਼ਾ) ਰਾਧੇ ਮਾਂ ਇਕ ਵਾਰ ਫ਼ਿਰ ਮੁਸ਼ਕਲ ਵਿਚ ਫਸਦੀ ਹੋਏ ਨਜ਼ਰ ਆ ਰਹੀ ਹੈ। ਧਮਕੀ ਅਤੇ ਬਲੈਕਮੇਲਿੰਗ ਦੇ ਇਲਜ਼ਾਮ ਵਿਚ ਫ਼ਸੀ ਰਾਧੇ ਵਿਰੁਧ ਐਸਆਈਟੀ ਦਾ ਗਠਨ ਕਰ ਦਿਤਾ ਗਿਆ ਹੈ। ਹੁਣ ਇਸ ਕੇਸ ਦੀ ਜਾਂਚ ਐਸਪੀ ਇਨਵੈਸਟੀਗੇਸ਼ਨ ਸਤਨਾਮ ਸਿੰਘ ਅਤੇ ਏਐਸਪੀ ਸੰਦੀਪ ਮਲਿਕ ਦੀ ਟੀਮ ਕਰੇਗੀ। ਕਪੂਰਥਲਾ ਦੇ ਐਸਐਸਪੀ ਸਤਿੰਦਰ ਸਿੰਘ ਨੇ ਹਾਈਕੋਰਟ ਵਿਚ ਹਲਫ਼ਨਾਮਾ ਦਾਖ਼ਲ ਕਰਦੇ ਹੋਏ ਇਸ ਕੇਸ ਦੀ ਜਾਂਚ ਲਈ ਇਕ ਮਹੀਨੇ ਦੀ ਮੁਹਲਤ ਮੰਗੀ ਹੈ।

ਅਪੀਲ ਨੂੰ ਹਾਈਕੋਰਟ ਨੇ ਸਵੀਕਾਰ ਕਰ ਲਿਆ ਹੈ ਪਰ ਸਾਬਕਾ ਐਸਐਸਪੀ ਸੰਦੀਪ ਸ਼ਰਮਾ  ਵਲੋਂ ਝੂਠੀ ਜਾਣਕਾਰੀ ਦੇਣ ਦੇ ਮਾਮਲੇ ਦੀ ਜਾਂਚ ਡੀਜੀਪੀ ਨੂੰ ਸੌਂਪਦੇ ਹੋਏ ਇਸ ਦੀ ਜਾਣਕਾਰੀ ਕੋਰਟ ਨੂੰ ਦੇਣ ਦੇ ਆਦੇਸ਼ ਦਿਤੇ ਹਨ। ਕਪੂਰਥਲਾ ਦੇ ਐਸਐਸਪੀ ਸਤਿੰਦਰ ਸਿੰਘ ਨੇ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਨੇ ਰਾਧੇ ਮਾਂ ਖਿਲਾਫ਼ ਮਿਲੀ ਸ਼ਿਕਾਇਤ ਦੀ ਜਾਂਚ ਲਈ ਸਪੈਸ਼ਲ ਇਨਵੈਸਟਿਗੇਸ਼ਨ ਟੀਮ ਦਾ ਗਠਨ ਕੀਤਾ ਹੈ। ਇਹ ਐਸਆਈਟੀ ਇਕ ਮਹੀਨੇ ਦੇ ਅੰਦਰ ਜਾਂਚ ਪੂਰੀ ਕਰ ਅਪਣੀ ਰਿਪੋਰਟ ਸੌਂਪ ਦੇਵੇਗੀ।

ਸ਼ਿਕਾਇਤਕਰਤਾ ਨੇ ਜੋ ਕੌਲ ਰਿਕਾਰਡਿੰਗ ਦਿਤੀ ਸੀ ਉਸ ਦਾ ਮਿਲਾਣ ਰਾਧੇ ਮਾਂ ਦੇ ਜਗਰਾਤਿਆਂ, ਟੀਵੀ ਪ੍ਰੋਗਰਾਮ ਦੇ ਦੌਰਾਨ ਦੀ ਫੁਟੇਜ ਤੋਂ ਪ੍ਰਾਪਤ ਵੌਇਸ ਸੈਂਪਲ ਨਾਲ ਮਿਲਾਉਣ ਲਈ ਸੀਐਫ਼ਐਸਐਲ ਨੂੰ ਭੇਜਿਆ ਸੀ। ਰਿਪੋਰਟ ਆ ਚੁੱਕੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਦੋਨਾਂ ਵੌਇਸ ਸੈਂਪਲ ਕਾਫ਼ੀ ਹੱਦ ਤੱਕ ਮਿਲਦੇ ਹਨ ਅਤੇ ਕੌਲ ਰਿਕਾਰਡਿੰਗ ਵਾਲੀ ਅਵਾਜ਼ ਰਾਧੇ ਮਾਂ ਦੀ ਹੋ ਸਕਦੀ ਹੈ। ਕੋਰਟ ਨੇ ਇਸ ਕੇਸ ਦੀ ਜਾਂਚ ਲਈ ਦੋ ਮਹੀਨੇ ਦਾ ਸਮਾਂ ਦਿਤਾ ਹੈ। ਹੁਣ ਦੇਖਣਾ ਹੈ ਕਿ ਦੋ ਮਹੀਨੇ ਬਾਅਦ ਕਿਸ ਤਰ੍ਹਾਂ ਦਾ ਸੱਚ ਸਾਹਮਣੇ ਆਉਂਦਾ ਹੈ।  

ਧਿਆਨ ਯੋਗ ਹੈ ਕਿ ਸੁਰੇਂਦਰ ਮਿੱਤਲ ਨਾਮ ਦੇ ਸ਼ਖਸ ਨੇ ਪਟੀਸ਼ਨ ਦਰਜ ਕਰ ਕਿਹਾ ਸੀ ਕਿ ਰਾਧੇ ਮਾਂ ਤੋਂ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਕਿ ਉਹ ਉਨ੍ਹਾਂ ਦੇ ਖਿਲਾਫ਼ ਨਾ ਬੋਲੇ। ਉਸ ਨੇ ਇਸ ਮਾਮਲੇ ਵਿਚ ਪੁਲਿਸ ਵਲੋਂ ਸ਼ਿਕਾਇਤ ਕੀਤੀ ਸੀ ਕਿ ਰਾਧੇ ਮਾਂ ਜਗਰਾਤਿਆਂ ਵਿਚ ਖ਼ੁਦ ਨੂੰ ਮਾਂ ਦੁਰਗਾ ਦਾ ਅਵਤਾਰ ਕਹਿ ਕੇ ਤ੍ਰਿਸ਼ੂਲ ਧਾਰਨ ਕਰ ਬੈਠਦੀ ਹੈ। ਜਿਸ ਦੇ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦਾ ਹੈ।