ਕਿਸਾਨੀ ਕਾਨੂੰਨਾਂ ਖਿਲਾਫ ਦਿੱਲੀ ਬਾਰਡਰ ‘ਤੇ ਡਟਿਆ ਕਵੀਸ਼ਰ ਜੋਗਾ ਸਿੰਘ ਜੋਗੀ ਦਾ ਪਰਿਵਾਰ
ਨੇ ਕਿਹਾ ਕਿ ਆਪਣੇ ਹੱਕਾਂ ਲਈ ਲੜਨਾ ਸਾਡਾ ਕੋਈ ਪਹਿਲਾ ਕੰਮ ਨਹੀਂ , ਸਾਡੇ ਪੂਰਵਜ ਵੀ ਆਪਣੇ ਹੱਕਾਂ ਲਈ ਲੜਦੇ ਆਏ ਹਨ
farmer protest
ਨਵੀਂ ਦਿੱਲੀ, ਅਰਪਨ ਕੌਰ : ਅਸੀਂ ਧਰਨਿਆਂ ‘ਚ ਵੀ ਸੁੱਖ ਦੀ ਨੀਂਦ ਸੌਨੇ ਆਂ, ਮੋਦੀ ਨੂੰ ਮਹਿਲਾਂ ਚੋਂ ਵੀ ਨੀਂਦ ਨਹੀਂ ਆਉਂਦੀ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਸ਼ਹੂਰ ਕਵੀਸ਼ਰ ਜੋਗਾ ਸਿੰਘ ਜੋਗੀ ਦੀ ਪੋਤਰੀ ਅਤੇ ਪਰਿਵਾਰਕ ਮੈਂਬਰਾਂ ਨੇ ਦਿੱਲੀ ਬਾਰਡਰ ‘ਤੇ ਲੱਗੇ ਧਰਨੇ ਵਿੱਚ ਸ਼ਮੂਲੀਅਤ ਕਰਨ ਉਪਰੰਤ ਸਪੋਕਸਮੈਨ ਵਿਸ਼ੇਸ਼ ਨਾਲ ਗੱਲਬਾਤ ਕਰਦਿਆਂ ਕੀਤਾ। ਕਵੀਸ਼ਰ ਜੋਗਾ ਸਿੰਘ ਦੇ ਪਰਿਵਾਰ ਦੀ ਧੀ ਨੇ ਕਿਹਾ ਕਿ ਆਪਣੇ ਹੱਕਾਂ ਲਈ ਲੜਨਾ ਸਾਡਾ ਕੋਈ ਪਹਿਲਾ ਕੰਮ ਨਹੀਂ , ਸਾਡੇ ਪੂਰਵਜ ਵੀ ਆਪਣੇ ਹੱਕਾਂ ਲਈ ਲੜਦੇ ਆਏ ਹਨ ,ਅਸੀਂ ਉਨ੍ਹਾਂ ਦੀ ਵਿਰਾਸਤ ਨੂੰ ਹੀ ਅੱਗੇ ਲਿਜਾ ਜਾ ਰਹੇ ਹਾਂ।