ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਕਪਿਲ ਸ਼ਰਮਾ, ਕੀਤੀ ਮੋਦੀ ਦੀ ਤਰੀਫ਼

ਏਜੰਸੀ

ਮਨੋਰੰਜਨ, ਬਾਲੀਵੁੱਡ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਨਿਚਰਵਾਰ ਨੂੰ ਮੁੰਬਈ ਵਿਚ ਨੈਸ਼ਨਲ ਮਿਊਜਿਅਮ ਆਫ਼ ਇੰਡੀਅਨ...

PM Modi-Kapil Sharma

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਨਿਚਰਵਾਰ ਨੂੰ ਮੁੰਬਈ ਵਿਚ ਨੈਸ਼ਨਲ ਮਿਊਜਿਅਮ ਆਫ਼ ਇੰਡੀਅਨ ਸਿਨੇਮਾ ਦਾ ਉਦਘਾਟਨ ਕੀਤਾ। ਇਸ ਸਮਰੋਹ ਵਿਚ ਫ਼ਿਲਮ ਅਤੇ ਟੀਵੀ ਇੰਡਸਟਰੀ ਨਾਲ ਜੁੜੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਉਤੇ ਮਸ਼ਹੂਰ ਕਾਮੇਡਿਅਨ ਕਪਿਲ ਸ਼ਰਮਾ ਨੇ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਕਪਿਲ ਨੇ ਇਸ ਮੁਲਾਕਾਤ ਦੀ ਇਕ ਤਸਵੀਰ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ। ਕਪਿਲ ਸ਼ਰਮਾ ਨੇ ਇੰਸਟਾਗਰਾਮ ਉਤੇ ਤਸ਼ਵੀਰ ਸ਼ੇਅਰ ਕੀਤੀ, ਜਿਸ ਵਿਚ ਦੋਨੋਂ ਖੁਸ਼ ਹੁੰਦੇ ਇਕ-ਦੂਜੇ ਨਾਲ ਮਿਲਦੇ ਨਜ਼ਰ ਆ ਰਹੇ ਹਨ।

 

 

ਤਸਵੀਰ ਵਿਚ ਮਸ਼ਹੂਰ ਜੇਠਾਲਾਲ ਦਾ ਕੈਰੇਕਟਰ ਨਾਟਕ ਕਰਨ ਵਾਲੇ ਟੀਵੀ ਅਦਾਕਾਰ ਦਿਲੀਪ ਜੋਸ਼ੀ  ਵੀ ਨਜ਼ਰ ਆ ਰਹੇ ਹਨ। ਤਸਵੀਰ ਦੇ ਨਾਲ ਕੈਪਸ਼ਨ ਵਿਚ ਕਪਿਲ ਨੇ ਲਿਖਿਆ- ਮਾਣਯੋਗ ਪ੍ਰਧਾਨ ਮੰਤਰੀ ਜੀ, ਤੁਹਾਨੂੰ ਮਿਲਣਾ ਸੁਖੀ ਰਿਹਾ। ਇਸ ਮੁਲਾਕਾਤ ਵਿਚ ਮੈਨੂੰ ਜਾਣਨ ਨੂੰ ਮਿਲਿਆ ਕਿ ਤੁਹਾਡੇ ਕੋਲ ਦੇਸ਼ ਦੀ ਤਰੱਕੀ ਲਈ ਕਿੰਨੇ ਸਾਰੇ ਇੰਸਪਾਇਰਿੰਗ ਤਰੀਕੇ ਹਨ ਅਤੇ ਨਾਲ ਹੀ ਤੁਸੀ ਸਾਡੀ ਫ਼ਿਲਮ ਇੰਡਸਟਰੀ ਦੀ ਬਿਹਤਰੀ ਲਈ ਵੀ ਵੱਖਰੇ ਪ੍ਰਕਾਰ ਦੇ ਦ੍ਰਿਸ਼ਟੀਕੌਣ ਰੱਖਦੇ ਹੋ। ਸਰ ਨਾਲ ਹੀ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੇ ਕੋਲ ਇਕ ਚੰਗੇ ਸੈਂਸ ਹਿਊਮਰ ਵੀ ਹਨ।

 

 

ਕਪਿਲ ਸ਼ਰਮਾ ਤੋਂ ਇਲਾਵਾ ਅਦਾਕਾਰ ਸ਼ਰਦ ਨੇ ਵੀ ਪੀਐਮ  ਦੇ ਨਾਲ ਅਪਣੀ ਤਸਵੀਰ ਸਾਂਝੀ ਕੀਤੀ। ਉਨ੍ਹਾਂ ਨੇ ਲਿਖਿਆ, ਪ੍ਰਧਾਨ ਮੰਤਰੀ ਨੂੰ ਮਿਲ ਕੇ ਖੁਸ਼ ਮਹਿਸੂਸ ਕਰ ਰਿਹਾ ਹਾਂ। ਟੀਵੀ ਕਵੀਨ ਏਕਤਾ ਕਪੂਰ ਨੇ ਇੰਸਟਾਗਰਾਮ ਉਤੇ ਇਕ ਤਸਵੀਰ ਸਾਂਝੀ ਕੀਤੀ ਜਿਸ ਵਿਚ ਉਨ੍ਹਾਂ ਦੇ ਪਿਤਾ ਜਤਿੰਦਰ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਨਜ਼ਰ ਆ ਰਹੇ ਹਨ। ਏਕਤਾ ਨੇ ਲਿਖਿਆ- ਜੈ ਹਿੰਦ, ਮੇਰੇ ਪਾਪਾ ਦੀ ਫੈਨ ਮੋਮੈਂਟ। ਮੇਰੇ ਪਿਤਾ, ਨਰੇਂਦਰ ਮੋਦੀ  ਦੇ ਵੱਡੇ ਪ੍ਰਸ਼ੰਸਕ ਹਨ। ਅੱਜ ਉਹੀਂ ਮੋਦੀ ਜੀ ਨੂੰ ਮਿਲਣ ਦਾ ਮੌਕਾ ਮਿਲਿਆ।

 

 

ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਲੰਬੇ ਗੈਪ ਤੋਂ ਬਾਅਦ ਛੋਟੇ ਪਰਦੇ ਉਤੇ ਵਾਪਸੀ ਕੀਤੀ ਹੈ। ਅਪਣੇ ਪੁਰਾਣੇ ਸ਼ੋਅ ਦ ਕਪਿਲ ਸ਼ਰਮਾ ਸ਼ੋਅ ਦੇ ਨਵੇਂ ਸ਼ੁਰੂ ਹੋਣ ਦੇ ਨਾਲ ਉਹ ਦਰਸ਼ਕਾਂ ਨੂੰ ਇਕ ਵਾਰ ਫਿਰ ਤੋਂ ਖੁਸ਼ ਕਰ ਰਹੇ ਹਨ। ਸ਼ੋਅ ਨੂੰ ਹੁਣ ਤੱਕ ਚੰਗੀ ਸਫ਼ਲਤਾ ਮਿਲੀ ਹੈ ਅਤੇ ਇਸ ਨੂੰ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸ਼ੋਅ ਦਾ ਪ੍ਰੋਡੈਕਸ਼ਨ ਸਲਮਾਨ ਖ਼ਾਨ ਨੇ ਕੀਤਾ ਹੈ। ਸਲਮਾਨ ਖ਼ਾਨ ਅਪਣੇ ਪਿਤਾ ਸਲੀਮ ਖ਼ਾਨ ਅਤੇ ਭਰਾਵਾਂ ਦੇ ਨਾਲ ਸ਼ੋਅ ਵਿਚ ਦਸਤਕ ਵੀ ਦੇ ਚੁੱਕੇ ਹਨ।