'ਭਾਰਤ ਮਾਤਾ ਕੀ ਜੈ' ਬੋਲਣ 'ਤੇ ਕੁਲੈਕਟਰ ਨੇ ਨੌਜਵਾਨ ਦੇ ਜੜਿਆ ਥੱਪੜ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਰਾਜਗੜ ਜਿਲ੍ਹੇ ਵਿੱਚ ਤਿਰੰਗਾ ਯਾਤਰਾ ਕੱਢਣ ਦੇ ਮਾਮਲੇ ‘ਚ 150 ਲੋਕਾਂ ‘ਤੇ...

Collector

ਰਾਜਗੜ੍ਹ: ਮੱਧ ਪ੍ਰਦੇਸ਼ ਦੇ ਰਾਜਗੜ ਜਿਲ੍ਹੇ ਵਿੱਚ ਤਿਰੰਗਾ ਯਾਤਰਾ ਕੱਢਣ ਦੇ ਮਾਮਲੇ ‘ਚ 150 ਲੋਕਾਂ ‘ਤੇ ਕੇਸ ਦਰਜ ਕੀਤਾ ਗਿਆ ਹੈ। ਇਸ ‘ਚ 12 ਨਾਮਜਦ ਹਨ। ਧਾਰਾ 144 ਲਾਗੂ ਹੋਣ ਤੋਂ ਬਾਅਦ ਵੀ ਬਿਆਵਰਾ ਵਿੱਚ ਲੋਕਾਂ ਨੇ ਤਿਰੰਗਾ ਯਾਤਰਾ ਕੱਢੀ। ਇਸ ਦੌਰਾਨ ਡਿਪਟੀ ਕੁਲੈਕਟਰ ਪ੍ਰਿਆ ਵਰਮਾ ਦੇ ਨਾਲ ਬਦਸਲੂਕੀ ਵੀ ਕੀਤੀ ਗਈ।

ਬਦਸਲੂਕੀ ਦੇ ਮਾਮਲੇ ਵਿੱਚ ਦੋ ਆਰੋਪੀਆਂ ਉੱਤੇ ਧਾਰਾ 353 ਅਤੇ 354  ਦੇ ਤਹਿਤ ਮਾਮਲਾ ਦਰਜ ਕੀਤਾ ਗਿਆ, ਜਿਸ ਵਿੱਚ ਇੱਕ ਨਾਮਜਦ ਅਤੇ ਇੱਕ ਅਣਪਛਾਤਾ ਵਿਅਕਤੀ ਹੈ। ਇਸ ਮਾਮਲੇ ‘ਚ ਕਾਂਗਰਸ ਨੇਤਾ ਦਿਗਵੀਜੈ ਸਿੰਘ ਨੇ ਕਿਹਾ ਕਿ ਰਾਜਗੜ ਵਿੱਚ ਬੀਜੇਪੀ ਦੀ ਗੁੰਡਾਗਰਦੀ ਸਾਹਮਣੇ ਆ ਗਈ ਹੈ।  ਮਹਿਲਾ ਜਿਲਾ ਕੁਲੈਕਟਰ ਅਤੇ ਮਹਿਲਾ ਐਸਡੀਐਮ ਅਧਿਕਾਰੀਆਂ ਨਾਲ ਧੱਕਾ-ਮੁੱਕੀ ਕੀਤੀ ਗਈ ਪਰ ਬਾਲ ਖਿੱਚੇ ਗਏ। ਮਹਿਲਾ ਅਧਿਕਾਰੀਆਂ ਦੀ ਬਹਾਦਰੀ ‘ਤੇ ਸਾਨੂੰ ਮਾਣ ਹੈ।  

ਦਰਅਸਲ ਨਾਗਰਿਕਤਾ ਸੰਸ਼ੋਧਨ ਕਾਨੂੰਨ  (CAA)  ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਦਿੱਲੀ, ਉੱਤਰ ਪ੍ਰਦੇਸ਼ ਸਮੇਤ ਕਈ ਥਾਵਾਂ ‘ਤੇ ਇਸਦੇ ਸਮਰਥਨ ਵਿੱਚ ਵੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮੱਧ ਪ੍ਰਦੇਸ਼ ਦੇ ਰਾਜਗੜ ਵਿੱਚ ਸੀਏਏ ਦੇ ਸਮਰਥਨ ਵਿੱਚ ਪ੍ਰਦਰਸ਼ਨ ਕੀਤਾ ਗਿਆ ਸੀ,  ਉਸੀ ਵਿੱਚ ਇੱਕ ਪ੍ਰਦਰਸ਼ਨਕਾਰੀ ਨੇ ਡਿਪਟੀ ਕੁਲੇਕਟਰ ਪ੍ਰਿਆ ਵਰਮਾ ਦੇ ਵਾਲ ਖਿੱਚ ਦਿੱਤੇ ਸਨ।  

ਮਹਿਲਾ ਅਫਸਰ ਨਾਲ ਹੋਈ ਸੀ ਬਦਸਲੂਕੀ

ਦਰਅਸਲ, ਪ੍ਰਸ਼ਾਸਨ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਰਸਤੇ ਵਿਚਾਲੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਉੱਥੋਂ ਹਟਾ ਰਿਹਾ ਸੀ। ਇਸ ਦੌਰਾਨ ਡਿਪਟੀ ਕੁਲੇਕਟਰ ਪ੍ਰਿਆ ਵਰਮਾ ਇੱਕ ਪ੍ਰਦਰਸ਼ਨਕਾਰੀ ਨੂੰ ਥੱਪੜ ਮਾਰਨ ਲੱਗੀ। ਉਦੋਂ ਕਿਸੇ ਪ੍ਰਦਰਸ਼ਨਕਾਰੀ ਨੇ ਡਿਪਟੀ ਕੁਲੇਕਟਰ ਪ੍ਰਿਆ ਵਰਮਾ ਦੇ ਵਾਲ ਖਿੱਚ ਦਿੱਤੇ। ਇਸ ਘਟਨਾ ‘ਤੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਿੰਦਾ ਕੀਤੀ ਸੀ।

ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ ਸੀ ਕਿ ਅਜੋਕਾ ਲੋਕਤੰਤਰ ਦੇ ਸਭ ਤੋਂ ਕਾਲੇ ਦਿਨਾਂ ਵਿੱਚ ਗਿਣਿਆ ਜਾਵੇਗਾ। ਅੱਜ ਰਾਜਗੜ ਵਿੱਚ ਡਿਪਟੀ ਕੁਲੈਕਟਰ ਸਾਹਿਬਾ ਨੇ ਜਿਸ ਬੇਸ਼ਰਮੀ ਨਾਲ CAA  ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨੂੰ ਲਿਤਾੜਿਆ, ਘਸੀਟਿਆ ਅਤੇ ਥੱਪੜ ਮਾਰੇ,  ਉਸਦੀ ਨਿੰਦਿਆ ਮੈਂ ਸ਼ਬਦਾਂ ਵਿੱਚ ਨਹੀਂ ਕਰ ਸਕਦਾ। ਕੀ ਉਨ੍ਹਾਂ ਨੂੰ ਪ੍ਰਦਰਸ਼ਨਕਾਰੀਆਂ ਨੂੰ ਕੁੱਟਣ ਦਾ ਹੁਕਮ ਮਿਲਿਆ ਸੀ?