IPS ਅਫ਼ਸਰ ਨੇ World Book Of Records ‘ਚ ਦਰਜ ਕਰਾਇਆ ਨਾਂ, ਜਿੱਤਿਆ “ਆਇਰਨ ਮੈਨ” ਦਾ ਖਿਤਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਆਈ.ਪੀ.ਐਸ ਅਧਿਕਾਰੀ ਕ੍ਰਿਸ਼ਨ ਪ੍ਰਕਾਸ਼ ਨੇ ਇਕ ਵੱਡੀ ਉਪਲਬਧੀ ਹਾਸਲ ਕਰਕੇ...

IPS officer

ਨਵੀਂ ਦਿੱਲੀ: ਦੇਸ਼ ਦੇ ਆਈ.ਪੀ.ਐਸ ਅਧਿਕਾਰੀ ਕ੍ਰਿਸ਼ਨ ਪ੍ਰਕਾਸ਼ ਨੇ ਇਕ ਵੱਡੀ ਉਪਲਬਧੀ ਹਾਸਲ ਕਰਕੇ ਭਾਰਤ ਦਾ ਨਾਮ ਪੂਰੇ ਵਿਸ਼ਵ ਵਿਚ ਉੱਚਾ ਕੀਤਾ ਹੈ। ਵਿਸ਼ਵ ਬੁੱਕ ਆਫ਼ ਰਿਕਾਰਡਜ਼ ਵਿਚ ਬਤੌਰ “ਆਇਰਨ ਮੈਨ” ਦੇ ਨਾਮ ਨਾਲ ਦਰਜ ਕਰਾਉਣ ਵਾਲੇ ਉਹ ਭਾਰਤੀ ਹਥਿਆਰਬੰਦ ਬਲਾਂ ਦੇ ਪਹਿਲੇ ਅਫ਼ਸਰ ਬਣ ਗਏ ਹਨ। ਦੱਸ ਦਈਏ ਕਿ ਇਹ ਖਿਤਾਬ ਹਾਸਲ ਕਰਨ ਵਾਲੇ ਉਹ ਦੇਸ਼ ਦੇ ਪਹਿਲੇ ਸਰਕਾਰੀ ਕਰਮਚਾਰੀ ਹਨ।

 

 

ਦੱਸ ਦਈਏ ਕਿ ਆਈਪੀਐਸ ਕ੍ਰਿਸ਼ਨ ਪ੍ਰਕਾਸ਼ ਨੇ 2017 ਵਿਚ ਦੁਨੀਆ ਦੀ ਸਭ ਤੋਂ ਔਖੀ ਇਕ ਦਿਨਾਂ ਖੇਡ ਆਇਰਨ ਮੈਨ ਟ੍ਰਾਯਥਲਾਨ ‘ਚ ਇਕ ਦਿਨ ਵਿਚ ਭਾਗੀਦਾਰ ਨੂੰ 3.8 ਕਿ.ਮੀ ਦੀ ਸਵੀਮਿੰਗ ਮੁਕਾਬਲੇ, 180.2 ਕਿ.ਮੀ ਲੰਬੀ ਸਾਇਕਲ ਮੁਕਾਬਲੇ ਅਤੇ 42.2 ਕਿ.ਮੀ ਲੰਬੀ ਦੌੜ ਮੁਕਾਬਲੇ ਪੂਰੇ ਕਰਨੇ ਹੁੰਦੇ ਹਨ। ਇਹ ਸਾਰੇ ਮੁਕਾਬਲੇ ਭਾਗੀਦਾਰ ਨੂੰ 16 ਤੋਂ 17 ਘੰਟੇ ਵਿਚ ਪੂਰੇ ਕਰਨੇ ਪੈਂਦੇ ਹਨ।

ਆਈਪੀਐਸ ਅਫ਼ਸਰ ਕ੍ਰਿਸ਼ਨ ਪ੍ਰਕਾਸ਼ ਨੇ ਅਪਣੇ ਟਵੀਟਰ ਅਕਾਉਂਟ ਉਤੇ ਵਰਲਡ ਬੁੱਕ ਆਫ਼ ਰਿਕਾਰਡ ਵਿਚ ਇਕ ਖਿਤਾਬ ਨੂੰ ਹਾਸਲ ਕਰਨ ਦੀ ਜਾਣਕਾਰੀ ਲੋਕਾਂ ਦੇ ਨਾਲ ਸ਼ੇਅਰ ਕੀਤੀ ਹੈ। ਉਥੇ ਇਸ ਸਮੇਂ ਪਿੰਪਰੀ ਚਿੰਚਵਾੜ ਦੇ ਪੁਲਿਸ ਕਮਿਸ਼ਨਰ ਹੈ। ਉਨ੍ਹਾਂ ਨੇ ਟਵਿਟਰ ਉਤੇ 3 ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਵਿਚ ਉਨ੍ਹਾਂ ਨੂੰ ਬਤੌਰ ਫ੍ਰਸਟ ਇੰਡੀਅਨ ਗਵਰਨਮੈਂਟ ਸਰਵੈਂਟ, ਸਿਵਲ ਸਰਵੈਂਟ ਐਂਡ ਯੂਨੀਫਾਰਮਡ ਸਰਵਿਸੇਜ਼ ਅਫ਼ਸਰ ਆਇਰਨ ਮੈਨ ਟ੍ਰਾਯਥਲਾਨ ਪੂਰੀ ਕਰਨ ਦਾ ਸਰਟੀਫਿਕੇਟ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਦੇ ਟਵੀਟ ਉਕੇ ਕਈ ਵੱਡੀ ਹਸਤੀਆਂ ਨੇ ਉਨ੍ਹਾਂ ਨੂੰ ਇਸ ਉਪਲਬਧੀ ਨੂੰ ਹਾਸਲ ਕਰਨ ਲਈ ਮੁਬਾਰਕਾਂ ਵੀ ਦਿੱਤੀਆਂ ਹਨ। ਬਾਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ, ਸ਼ੁਭਕਾਵਾਨਾਵਾਂ ਸਰ, ਤੁਹਾਡੀ ਸਫ਼ਲਤਾ ਦੇ ਲਈ ਮੈਂ ਬੇਹੱਦ ਖੁਸ਼ ਹਾਂ, ਇਹ ਤੁਹਾਡੇ ਚਮਕਣ ਦਾ ਸਮਾਂ ਹੈ। ਆਈਪੀਐਸ ਸੰਜੇ ਕੁਮਾਰ ਨੇ ਕਿਹਾ, ਵਧਾਈ ਕੇਪੀ, ਤੁਹਾਡੇ ‘ਤੇ ਮੈਨੂੰ ਮਾਣ ਹੈ। ਦੱਸ ਦਈਏ ਕਿ ਅਦਾਕਾਰ ਮਿਲਿੰਦ ਸੋਮਨ, ਆਈਪੀਐਸ ਅਧਿਕਾਰੀ ਰਵਿੰਦਰ ਕੁਮਾਰ ਸਿੰਘਲ ਅਤੇ ਸਾਬਕਾ ਭਾਰਤੀ ਰਾਸ਼ਟਰੀ ਚੈਂਪੀਅਨ ਕੌਸਤੁਭ ਰਾਧਕਰ ਵੀ ਕੁਝ ਅਜਿਹੇ ਭਾਰਤੀ ਹਨ। ਜਿਨ੍ਹਾਂ ਨੇ ਬੇਹੱਦ ਔਖੇ ਟ੍ਰਾਯਥਲਾਨ ਪੂਰਾ ਕੀਤਾ ਹੈ।