ਚੰਡੀਗੜ੍ਹ ਦੇ ਬਾਡੀ ਬਿਲਡਰ ਸਰਫਰਾਜ ਅੰਸਾਰੀ ਨੇ 20 ਦਿਨਾਂ ’ਚ ਜਿੱਤੇ 4 ਸੋਨ ਤਮਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੜਕ ਹਾਦਸੇ ਵਿਚ ਜ਼ਖਮੀ ਹੋਣ ਕਾਰਨ ਕਈ ਮਹੀਨੇ ਰਹੇ ਸੀ ਟ੍ਰੇਨਿੰਗ ਤੋਂ ਦੂਰ

Chandigarh bodybuilder Sarfaraj Ansari won 4 gold medals in 20 days.

 

ਚੰਡੀਗੜ੍ਹ: ਸ਼ਹਿਰ ਦੇ ਬਾਡੀ ਬਿਲਡਰ ਸਰਫਰਾਜ ਅੰਸਾਰੀ ਨੇ 20 ਦਿਨਾਂ ਵਿਚ 4 ਸੋਨ ਤਮਗੇ ਜਿੱਤੇ ਹਨ। ਸੜਕ ਹਾਦਸੇ ਵਿਚ ਜ਼ਖਮੀ ਹੋਣ ਮਗਰੋਂ ਸਰਫਰਾਜ ਨੇ 2 ਮਹੀਨੇ ਦੀ ਤਿਆਰੀ ਤੋਂ ਬਾਅਦ 25 ਦਸੰਬਰ ਨੂੰ ਆਪਣਾ ਪਹਿਲਾ ਮੁਕਾਬਲਾ ਲੜਿਆ ਅਤੇ ਕਲਾਸਿਕ ਸੀਨੀਅਰ ਬਾਡੀ ਬਿਲਡਿੰਗ ਵਿਚ ਚੰਡੀਗੜ੍ਹ ਲਈ ਗੋਲਡ ਮੈਡਲ ਜਿੱਤਿਆ। ਉਸ ਨੇ ਇਹ ਮੈਡਲ 80+ ਵਰਗ ਵਿਚ ਜਿੱਤਿਆ ਹੈ।

ਇਹ ਵੀ ਪੜ੍ਹੋ: ਮੈਟਰੋ ਪਾਇਲਟ ਤ੍ਰਿਪਤੀ ਸ਼ੇਟੇ ਨੇ ਪ੍ਰਧਾਨ ਮੰਤਰੀ ਨੂੰ ਕਰਵਾਈ ਯਾਤਰਾ, ਤਿੰਨ ਸਾਲ ਨੌਕਰੀ ਲਈ ਕੀਤਾ ਸੀ ਸੰਘਰਸ਼

ਇਕ ਹਫ਼ਤੇ ਬਾਅਦ ਉਸ ਨੇ ਮਿਸਟਰ ਇੰਡੀਆ ਕਲਾਸਿਕ ਬਾਡੀ ਬਿਲਡਿੰਗ ਵਿਚ ਹਿੱਸਾ ਲਿਆ ਅਤੇ ਦੁਬਾਰਾ ਆਪਣੀ ਸ਼੍ਰੇਣੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਤੀਸਰੇ ਮੁਕਾਬਲੇ ਵਿਚ ਹਿੱਸਾ ਲੈਣ ਲਈ ਸਰਫਰਾਜ ਦਿੱਲੀ ਗਿਆ ਅਤੇ 7 ਜਨਵਰੀ ਨੂੰ ਉਸ ਨੇ ਡਾਇਮੰਡ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿਚ ਚੰਡੀਗੜ੍ਹ ਦੀ ਨੁਮਾਇੰਦਗੀ ਕੀਤੀ। ਇਸ ਵਿਚ ਉਸ ਨੇ 80+ ਵਰਗ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ 14 ਜਨਵਰੀ ਨੂੰ ਦਿੱਲੀ ਵਿਚ ਖੇਡੇ ਗਏ ਯੂਨੀਵਰਸਲ ਕੱਪ ਵਿਚ ਪਹਿਲਾ ਸਥਾਨ ਹਾਸਲ ਕਰਕੇ ਉਸ ਨੇ ਚੌਥਾ ਸੋਨ ਤਮਗਾ ਜਿੱਤਿਆ।

ਇਹ ਵੀ ਪੜ੍ਹੋ: ਇਟਲੀ ਦੇ ਲੰਮਬਾਰਦੀਆ ਸੂਬੇ ਦੀਆਂ ਚੋਣਾਂ ’ਚ ਸਿਆਸੀ ਕਿਸਮਤ ਅਜ਼ਮਾਉਣਗੇ ਇਹ ਸਿੱਖ ਚਿਹਰੇ

ਸਰਫਰਾਜ ਨੇ ਦੱਸਿਆ ਕਿ 8 ਅਗਸਤ ਨੂੰ ਇਕ ਮੁਕਾਬਲਾ ਜਿੱਤਣ ਤੋਂ ਬਾਅਦ ਜਦੋਂ ਉਹ ਦਿੱਲੀ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਨਾਲ ਹਾਦਸਾ ਹੋ ਗਿਆ। ਇਸ ਤੋਂ ਬਾਅਦ ਉਹ ਡੇਢ ਮਹੀਨੇ ਤੱਕ ਟ੍ਰੇਨਿੰਗ ਨਹੀਂ ਕਰ ਸਕੇ। ਇਸ ਤੋਂ ਬਾਅਦ ਉਹਨਾਂ ਨੇ ਅਕਤੂਬਰ ਵਿਚ ਦੁਬਾਰਾ ਟ੍ਰੇਨਿੰਗ ਸ਼ੁਰੂ ਕੀਤੀ ਸੀ।