ਭੂਚਾਲ ਦੇ ਝਟਕਿਆਂ ਨੇ ਹਲਾਈ ਦਿੱਲੀ, ਘਰੋਂ ਬਾਹਰ ਨਿਕਲੇ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਸਵੇਰੇ 7.59 ਵਜੇ ਦਿੱਲੀ ਵਿਚ ਭੁਚਾਲ  ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਸਮੇਂ ਲੋਕ ਆਪਣੇ ਘਰਾਂ ਵਿਚ ਆਰਾਮ ਨਾਲ ਸੋ ਰਹੇ ਸੀ ਉਸ ਸਮੇਂ ਭੁਚਾਲ ਦੇ ਝਟਕਿਆਂ...

Earthquake

ਨਵੀਂ ਦਿੱਲੀ : ਅੱਜ ਸਵੇਰੇ 7.59 ਵਜੇ ਦਿੱਲੀ ਵਿਚ ਭੁਚਾਲ  ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਸਮੇਂ ਲੋਕ ਆਪਣੇ ਘਰਾਂ ਵਿਚ ਆਰਾਮ ਨਾਲ ਸੋ ਰਹੇ ਸੀ ਉਸ ਸਮੇਂ ਭੁਚਾਲ ਦੇ ਝਟਕਿਆਂ ਨੇ ਸਾਰਿਆਂ ਦੀ ਨੀਂਦ ਖ਼ਰਾਬ ਕਰ ਦਿੱਤੀ। ਰਾਜਧਾਨੀ ਦਿੱਲੀ ਸਮੇਤ ਐਨ.ਸੀ.ਆਰ  ਦੇ ਖੇਤਰ ਵਿਚ ਅੱਜ ਸਵੇਰੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟੇਰ ਸਕੇਲ ‘ਤੇ ਇਸ ਭੁਚਾਲ ਦੀ ਤੀਬਰਤਾ 4.0 ਸੀ।

ਭੁਚਾਲ ਦੇ ਝਟਕਿਆਂ ਨੂੰ ਦਿੱਲੀ ਸਮੇਤ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਮਹਿਸੂਸ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਭੁਚਾਲ ਦਾ ਕੇਂਦਰ ਪੱਛਮੀ ਉੱਤਰ ਪ੍ਰਦੇਸ਼ ਦਾ ਬਾਗਪਤ ਸੀ। ਭੁਚਾਲ ਦੇ ਝਟਕਿਆਂ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਹੁਣ ਤੱਕ ਨਹੀਂ ਆਈ ਹੈ। ਭੁਚਾਲ ਦਾ ਏਪਿਸੇਂਟਰ ਜ਼ਮੀਨ  ਦੇ 6 ਕਿ.ਮੀ ਹੇਠਾਂ ਸੀ।

ਫਿਲਹਾਲ ਭੁਚਾਲ ਦੇ ਝਟਕਿਆਂ ਨਾਲ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ। ਬੁੱਧਵਾਰ ਨੂੰ ਭੁਚਾਲ ਦੇ ਝਟਕੇ ਸਿਰਫ ਦਿੱਲੀ-ਐਨ.ਸੀ.ਆਰ ਹੀ ਨਹੀਂ ਸਗੋਂ ਦੁਨੀਆ  ਦੇ ਕਈ ਹਿੱਸਿਆਂ ਵਿਚ ਮਹਿਸੂਸ ਕੀਤੇ ਗਏ ਹਨ। ਬੁੱਧਵਾਰ ਨੂੰ ਹੀ ਤਜਾਕਿਸਤਾਨ ਅਤੇ ਅਮਰੀਕਾ ਦੇ ਕਈ ਹਿੱਸਿਆਂ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ।