ਦਿੱਲੀ ਸਮੇਤ NCR ਇਲਾਕਿਆਂ ‘ਚ ਭੂਚਾਲ ਦੇ ਝਟਕੇ, ਰਿਕਟਰ ਸਕੇਲ ‘ਤੇ ਤੀਬਰਤਾ 6.4 ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਸਮੇਤ ਐਨਸੀਆਰ ਅਤੇ ਆਸਪਾਸ ਦੇ ਇਲਾਕਿਆਂ ਵਿਚ ਸ਼ਨਿਚਰਵਾਰ ਸ਼ਾਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੁਚਾਲ ਦੀ ਤੀਬਰਤਾ ਰਿਕਟਰ...

Earthquake

ਨਵੀਂ ਦਿੱਲੀ : ਦਿੱਲੀ ਸਮੇਤ ਐਨਸੀਆਰ ਅਤੇ ਆਸਪਾਸ ਦੇ ਇਲਾਕਿਆਂ ਵਿਚ ਸ਼ਨਿਚਰਵਾਰ ਸ਼ਾਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਤੇ 6.1 ਦਰਜ ਕੀਤੀ ਗਈ ਹੈ। ਅਜੇ ਕਿਤੋਂ ਵੀ ਕਿਸੇ ਨੁਕਸਾਨ ਹੋਣ ਦੀ ਖ਼ਬਰ ਨਹੀਂ ਆਈ ਹੈ। ਉਥੇ ਹੀ, ਜੰਮੂ ਸੰਭਾਗ ਦੇ ਪੁੰਛ ਜ਼ਿਲ੍ਹੇ ਵਿਚ ਵੀ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਭਾਰਤੀ ਸਮੇਂ ਮੁਤਾਬਕ ਇਹ ਭੂਚਾਲ ਸ਼ਨਿਚਰਵਾਰ ਸ਼ਾਮ 5 ਵੱਜ ਕੇ 34 ਮਿੰਟ ਅਤੇ 44 ਸਕਿੰਟ ‘ਤੇ ਆਇਆ।

ਸ਼ੁਰੂਆਤੀ ਜਾਣਕਾਰੀ ਵਿਚ ਭੁਚਾਲ ਦਾ ਕੇਂਦਰ ਹਿੰਦੂਕੁਸ਼ ਪਹਾੜ ਖੇਤਰ ਦੱਸਿਆ ਜਾ ਰਿਹਾ ਹੈ। ਇਹ ਹਿੰਦੂ ਕੁਸ਼ ਪਹਾੜ ਮਾਲਾ ਮੱਧ ਅਫ਼ਗਾਨਿਸਤਾਨ ਵਲੋਂ ਉੱਤਰੀ ਪਾਕਿਸਤਾਨ ਤੱਕ ਫੈਲਿਆ ਹੋਇਆ ਹੈ। ਦੱਸ ਦਈਏ ਕਿ ਜਿਨ੍ਹਾਂ ਜ਼ਿਆਦਾ ਰਿਕਟਰ ਸਕੇਲ ਉਤੇ ਭੂਚਾਲ ਆਉਂਦਾ ਹੈ, ਓਨਾ ਹੀ ਜ਼ਿਆਦਾ ਕੰਪਨ ਮਹਿਸੂਸ ਹੁੰਦਾ ਹੈ। ਜਿਵੇਂ 2.9 ਰਿਕਟਰ ਸਕੇਲ ਉਤੇ ਭੁਚਾਲ ਆਉਣ ਉਤੇ ਹਲਕਾ ਕੰਪਨ ਹੁੰਦਾ ਹੈ। ਉਥੇ ਹੀ, 7.9 ਰਿਕਟਰ ਸਕੇਲ ਉਤੇ ਭੂਚਾਲ ਆਉਣ ਉਤੇ ਇਮਾਰਤਾਂ ਡਿੱਗ ਜਾਂਦੀਆਂ ਹਨ।

ਦੱਸ ਦਈਏ ਕਿ ਜ਼ੋਨ 5 ਨੂੰ ਭੂਚਾਲ ਦੇ ਲਿਹਾਜ਼ ਨਾਲ ਸਭ ਤੋਂ ਜ਼ਿਆਦਾ ਖ਼ਤਰਨਾਕ ਮੰਨਿਆ ਜਾਂਦਾ ਹੈ। ਨਾਲ ਹੀ ਦਿੱਲੀ, ਪਟਨਾ, ਸ਼੍ਰੀਨਗਰ, ਕੋਹਿਮਾ, ਪੁਡੁਚੇਰੀ, ਗੁਹਾਟੀ, ਗੈਂਗਟਾਕ, ਸ਼ਿਮਲਾ, ਦੇਹਰਾਦੂਨ, ਇੰਫਾਲ ਅਤੇ ਚੰਡੀਗੜ੍ਹ, ਅੰਬਾਲਾ,  ਅੰਮ੍ਰਿਤਸਰ, ਲੁਧਿਆਣਾ, ਰੁਡਕੀ ਸਿਸਮਿਕ ਜੋਨ 4 ਅਤੇ 5 ਵਿਚ ਆਉਂਦੇ ਹਨ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਗੁਜਰਾਤ, ਉੱਤਰ ਬਿਹਾਰ ਅਤੇ ਅੰਡਾਮਾਨ-ਨਿਕੋਬਾਰ ਦੇ ਕੁੱਝ ਇਲਾਕੇ ਜ਼ੋਨ-5 ਵਿਚ ਸ਼ਾਮਿਲ ਹਨ।