ਆਮਦਨ ਕਰ ਵਿਭਾਗ ਨੇ ਰੋਡ ਠੇਕੇਦਾਰ 'ਤੇ ਮਾਰਿਆ ਛਾਪਾ..... ਮਿਲਿਆ 1.70 ਕਰੋੜ ਦਾ ਕੈਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮਦਨ ਵਿਭਾਗ ਨੇ ਰੋਡ ਠੇਕੇਦਾਰ ਨਿਲਏ ਜੈਨ ਦੇ ਤਿੰਨ ਠਿਕਾਣਿਆਂ.......

Income Tax Raid

ਭੋਪਾਲ: ਆਮਦਨ ਵਿਭਾਗ ਨੇ ਰੋਡ ਠੇਕੇਦਾਰ ਨਿਲਏ ਜੈਨ ਦੇ ਤਿੰਨ ਠਿਕਾਣਿਆਂ ਉੱਤੇ ਛਾਪਿਆ ਮਾਰਿਆ। ਪਹਿਲੇ ਦਿਨ ਹੀ 1.70 ਕਰੋੜ ਕੈਸ਼ ਅਤੇ ਕਰੀਬ 70 ਲੱਖ ਰੁਪਏ ਕੀਮਤ ਦੀ ਜਿਊਲਰੀ ਦੀ ਬਰਾਮਦਗੀ ਵੇਖ ਸਭ ਹੈਰਾਨ ਹੋ ਗਏ। ਸਵੇਰੇ ਛੇ ਵਜੇ ਕਾਰਵਾਈ ਸ਼ੁਰੂ ਹੋਣ ਤੋਂ ਇੱਕ ਘੰਟੇ ਬਾਅਦ ਹੀ ਵਿਭਾਗ ਨੂੰ ਘਰ ਤੋਂ 1 ਕਰੋੜ ਰੁਪਏ ਦੀ ਨਗਦੀ ਮਿਲ ਗਈ। ਥਾਂ-ਥਾਂ ਲੁਕਾ ਕੇ ਰੱਖੇ ਕੈਸ਼ ਨੂੰ ਗਿਣਨ ਲਈ ਆਮਦਨ ਵਿਭਾਗ ਨੂੰ ਕਈ ਨੋਟ ਮਸ਼ੀਨ ਦੀ ਮਦਦ ਲੈਣੀ ਪਈ।  ਵਿਭਾਗ ਨੂੰ ਜੈਨ ਦੇ ਪੰਜ ਲਾਕਰਾਂ ਦੀ ਵੀ ਜਾਣਕਾਰੀ ਮਿਲੀ ਹੈ।

 ਟੀਮ ਨੇ ਟੀਟੀ ਨਗਰ ਸਥਿਤ ਬੈਂਕ ਆਫ ਇੰਡੀਆ ਦਾ ਲਾਕਰ ਖੋਲ੍ਹਿਆ। ਉਹ ਵੀ ਨੋਟਾਂ ਨਾਲ ਭਰਿਆ ਹੋਇਆ ਸੀ। ਇਸ ਵਿਚ 70 ਲੱਖ ਰੁਪਏ ਸਨ। ਨੋਟ ਗਿਣਨ ਵਿਚ ਲੱਗ ਰਹੇ ਸਮੇਂ ਕਰਕੇ ਵਿਭਾਗ ਨੇ ਬਾਕੀ ਚਾਰ ਲਾਕਰ ਖੋਲ੍ਹਣ ਦਾ ਕੰਮ ਬੁੱਧਵਾਰ ਤੱਕ ਟਾਲ ਦਿੱਤਾ। ਜੈਨ ਰੋਡ ਬਣਾਉਣ ਦੇ ਨਾਲ-ਨਾਲ ਸਟੋਨ ਕਰੈਸ਼ਿੰਗ ਦੀ ਮਸ਼ੀਨ ਚਲਾਉਂਦੇ ਹਨ। ਇਹਨਾਂ ਦਾ ਸ਼ਹਿਰ ਦੇ ਨਾਮੀ ਬਿਲਡਰ ਅਜੈ ਸ਼ਰਮਾ ਦੇ ਨਾਲ ਜ਼ਮੀਨ ਦਾ ਸੰਯੁਕਤ ਕੰਮ-ਕਾਜ ਹੈ।

ਇਸ ਦੇ ਚਲਦੇ ਵਿਭਾਗ ਦੀ ਟੀਮ ਨੇ ਸ਼ਰਮਾ ਦੇ ਐਮਪੀ ਨਗਰ ਜੋਨ-2 ਸਥਿਤ  ਦਫ਼ਤਰ ਵਿਚ ਵੀ ਸਰਵੇ ਕੀਤਾ। ਜੈਨ ਦੇ ਇੱਥੇ ਮਿਲੇ ਦਸਤਾਵੇਜਾਂ ਵਿਚ ਵੱਡੇ ਪੈਮਾਨੇ ’ਤੇ ਕੈਸ਼ ਵਿਚ ਲੈਣ ਦੇਣ ਦੇ ਪ੍ਮਾਣ ਮਿਲੇ ਹਨ। ਕਈ ਜ਼ਮੀਨ ਦੀ ਖਰੀਦ ਵੀ ਨਗਦੀ ਵਿਚ ਕੀਤੀ ਗਈ। ਵਿਭਾਗ ਦਾ ਅਨੁਮਾਨ ਹੈ ਕਿ ਇਸ ਦੇ ਜ਼ਰੀਏ ਜੈਨ ਨੇ ਕਰੀਬ 20 ਕਰੋੜ ਰੁਪਏ ਦੀ ਕਮਾਈ ਛੁਪਾਈ ਹੋਈ ਸੀ।  ਸੂਤਰਾਂ ਮੁਤਾਬਕ ਪਹਿਲਾਂ ਦਿਨ ਜ਼ਬਤ ਕੈਸ਼ ਦੇ ਆਧਾਰ ’ਤੇ ਇਹ ਆਮਦਨ ਵਿਭਾਗ ਦੀ ਇੱਕ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ। 4 ਲਾਕਰ ਖੁੱਲਣ ਤੋਂ ਬਾਅਦ ਜ਼ਬਤ ਨਗਦੀ ਅਤੇ ਜਿਊਲਰੀ ਦਾ ਅਨੁਪਾਤ ਹੋਰ ਵੱਧ ਸਕਦਾ ਹੈ।  

 ਅਹਿਮ ਗੱਲ ਇਹ ਹੈ ਕਿ ਇਹ ਕਾਰਵਾਈ ਕੇਵਲ ਤਿੰਨ ਠਿਕਾਣਿਆਂ ’ਤੇ ਹੀ ਕੀਤੀ ਗਈ। ਅਰੇਰਾ ਕਲੋਨੀ ਸਥਿਤ ਘਰ ’ਤੇ ਛਾਪਾ ਮਾਰਨ ਪਹੁੰਚੀ ਵਿਭਾਗ ਦੀ ਟੀਮ ਬੇਹੱਦ ਆਲੀਸ਼ਾਨ ਬੰਗਲੇ ਨੂੰ ਵੇਖ ਕੇ ਟੀਮ ਹੈਰਾਨ ਹੋ ਗਈ। ਇਸ ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ। ਜੈਨ ਮੱਧ ਪ੍ਰਦੇਸ਼ ਸਰਕਾਰ ਦੇ ਪੋ੍ਜੈਕਟਾਂ ਵਿਚ ਕੰਮ ਕਰਨ ਵਾਲੇ ਆਗੂ ਠੇਕੇਦਾਰ ਮੰਨੇ ਜਾਂਦੇ ਹਨ। ਉਹ ਕਈ ਅਹਿਮ ਪੋ੍ਜੈਕਟਾਂ ’ਤੇ ਕੰਮ ਕਰ ਚੁੱਕੇ ਹਨ। ਸਾਬਕਾ ਮੁੱਖ ਮੰਤਰੀ ਦੇ ਪਿੰਡ ਤੱਕ ਦੀ ਸੜਕ ਦਾ ਠੇਕਾ ਇਹਨਾਂ ਨੂੰ ਹੀ ਮਿਲਿਆ ਸੀ।