ਫਰਵਰੀ ਹੀ ਨਹੀਂ ਮਾਰਚ ਤੱਕ ਜਾਰੀ ਰਹੇਗਾ ਠੰਡ ਦਾ ਮੌਸਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਦੀ ਆਮ ਤੌਰ ’ਤੇ ਫਰਵਰੀ ਵਿਚ ਹੀ ਘੱਟ ਹੋ ਜਾਂਦੀ ਹੈ ਅਤੇ ਮਾਰਚ ਦੇ ਮਹੀਨੇ ਵਿਚ ਖ਼ਤਮ ਹੋਣ ਦੇ ਕਗਾਰ...

Winter May Last Till Early March

ਪੁਣੇ : ਸਰਦੀ ਆਮ ਤੌਰ ’ਤੇ ਫਰਵਰੀ ਵਿਚ ਹੀ ਘੱਟ ਹੋ ਜਾਂਦੀ ਹੈ ਅਤੇ ਮਾਰਚ ਦੇ ਮਹੀਨੇ ਵਿਚ ਖ਼ਤਮ ਹੋਣ ਦੇ ਕਗਾਰ ਉਤੇ ਹੁੰਦੀ ਹੈ ਪਰ ਇਸ ਸਾਲ ਅਜਿਹਾ ਹੁੰਦਾ ਨਹੀਂ ਵਿਖਾਈ ਦੇ ਰਿਹਾ। ਮੌਸਮ ਵਿਭਾਗ ਦੇ ਮੁਤਾਬਕ ਇਸ ਸਾਲ ਮਾਰਚ ਦੇ ਪਹਿਲੇ ਹਫ਼ਤੇ ਤੱਕ ਸਰਦੀ ਦਾ ਮੌਸਮ ਜਾਰੀ ਰਹਿ ਸਕਦਾ ਹੈ। ਪੱਛਮ ਵਿਚ ਮੌਸਮ ਗੜਬੜੀ ਦੇ ਚਲਦੇ ਇਸ ਸਾਲ ਫਰਵਰੀ ਵਿਚ ਚੰਗੀ ਠੰਡ ਰਹੀ ਹੈ। ਖਾਸ ਤੌਰ ’ਤੇ ਉੱਤਰ ਭਾਰਤ ਦੇ ਵਧੇਰੇ ਇਲਾਕਿਆਂ ਵਿਚ ਇਸ ਮਹੀਨੇ ਵਿਚ ਠੰਡ ਜਾਰੀ ਹੈ।

ਫਰਵਰੀ ਨੂੰ ਸਰਦੀਆਂ ਦਾ ਆਖ਼ਰੀ ਮਹੀਨਾ ਮੰਨਿਆ ਜਾਂਦਾ ਹੈ। ਫਰਵਰੀ ਵਿਚ ਹੁਣ ਤੱਕ 6 ਵਾਰ ਪੱਛਮ ਵਿਚ ਮੌਸਮ ਗੜਬੜੀ ਦੇ ਚਲਦੇ ਮੌਸਮ ਪ੍ਰਭਾਵਿਤ ਹੋਇਆ ਹੈ। 1 ਮਾਰਚ ਨੂੰ ਆਖ਼ਰੀ ਪੱਛਮੀ ਗੜਬੜੀ ਦੇ ਚਲਦੇ ਉੱਤਰ ਭਾਰਤ ਵਿਚ ਸਰਦੀ ਵੱਧ ਸਕਦੀ ਹੈ।

ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਹੀਨੇ ਇੰਨੀ ਸਰਦੀ ਹੋਣਾ ਗ਼ੈਰ-ਮਾਮੂਲੀ ਹੈ। ਪੱਛਮੀ ਗੜਬੜੀ ਦੇ ਚਲਦੇ ਹੀ ਪਹਾੜਾਂ ਉਤੇ ਵੱਡੇ ਪੈਮਾਨੇ ਉਤੇ ਬਰਫ਼ਬਾਰੀ ਵੇਖਣ ਨੂੰ ਮਿਲੀ ਹੈ। ਇਸ ਦੇ ਚਲਦੇ ਉੱਤਰ ਅਤੇ ਮੱਧ ਭਾਰਤ ਵਿਚ ਤਾਪਮਾਨ ਟਾਕਰੇ ’ਤੇ ਘੱਟ ਰਿਹਾ ਹੈ।