ਏਅਰਪੋਰਟ ‘ਚ ਲੈਂਡਿੰਗ ਦੌਰਾਨ ਬਿਜਲੀ ਦੇ ਖੰਭੇ ਨਾਲ ਟਕਰਾਇਆ ਏਅਰ ਇੰਡੀਆ ਦਾ ਜਹਾਜ਼, ਯਾਤਰੀ ਸੁਰੱਖਿਅਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਂਧਰਾ ਪ੍ਰਦੇਸ਼ ਦੇ ਬਿਜੇਵਾੜਾ ਇੰਟਰਨੈਸ਼ਨਲ ਏਅਰਪੋਰਟ ਉਤੇ ਇਕ ਵੱਡਾ ਹਾਦਸਾ...

Air India

ਹੈਦਰਾਬਾਦ: ਆਂਧਰਾ ਪ੍ਰਦੇਸ਼ ਦੇ ਬਿਜੇਵਾੜਾ ਇੰਟਰਨੈਸ਼ਨਲ ਏਅਰਪੋਰਟ ਉਤੇ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ ਹੈ। ਦਰਅਸਲ, ਏਅਰ ਇੰਡੀਆ ਦਾ ਇਕ ਜਹਾਜ਼ ਲੈਂਡਿੰਗ ਦੇ ਸਮੇਂ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਦੱਸ ਦਈਏ ਕਿ ਇਹ ਫਲਾਇਟ ਕਤਰ ਤੋਂ ਆਂਧਰਾ ਪ੍ਰਦੇਸ਼ ਵਾਪਸ ਆ ਰਹੀ ਸੀ।

ਇਸ ਫਲਾਇਟ ਵਿਚ 64 ਯਾਤਰੀ ਸਵਾਰ ਸਨ। ਇਸ ਹਾਦਸੇ ਵਿਚ ਕਿਸੇ ਦੇ ਜਖ਼ਮੀ ਹੋਣ ਦੀ ਖਬਰ ਨਹੀਂ ਹੈ, ਜਹਾਜ਼ ਵਿਚ ਸਵਾਰ ਸਾਰੇ 64 ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਗੱਲ ਦੀ ਜਾਣਕਾਰੀ ਖੁਦ ਏਅਰਪੋਰਟ ਦੇ ਨਿਦੇਸ਼ਕ ਮਧੂਸੂਦਨ ਰਾਓ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ਵਚਿ ਜਹਾਜ਼ ਅਤੇ ਕਰੂ ਮੈਂਬਰ ਸਮੇਤ ਸਾਰੇ 64 ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ। ਜਹਾਜ਼ ਦੇ ਪਰ ਰਨਵੇਅ ਉਤੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾ ਗਏ ਸਨ। ਜਹਾਜ਼ ਦੇ ਪਰ ਨੂੰ ਥੋੜ੍ਹਾ ਨੁਕਸਾਨ ਪਹੁੰਚਿਆ ਹੈ ਅਤੇ ਬਿਜਲੀ ਦਾ ਪੋਲ ਟੁੱਟ ਕੇ ਡਿੱਗ ਗਿਆ ਹੈ।