ਕੇੇਂਦਰ ਤੇ ਸੂਬਾ ਸਰਕਾਰ ’ਤੇ ਏਅਰ ਇੰਡੀਆ ਦਾ 498 ਕਰੋੜ ਦਾ ਬਕਾਇਆ: ਹਰਦੀਪ ਪੁਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੀ.ਵੀ.ਆਈ.ਪੀ. ਯਾਤਰਾ, ਰਾਹਤ ਮੁਹਿੰਮ ਆਦਿ ਕਾਰਨ ਕੇਂਦਰ ਅਤੇ ਸੂਬਾ ਸਰਕਾਰਾਂ ’ਤੇ ਕੁਲ 498.17 ਕਰੋੜ ਰੁਪਏ ਦਾ ਬਕਾਇਆ

Hardeep Puri

ਨਵੀਂ ਦਿੱਲੀ : ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁਧਵਾਰ ਨੂੰ ਦਸਿਆ ਕਿ 31 ਦਸੰਬਰ 2020 ਤਕ ਵੱਖ-ਵੱਖ ਸੂਬਾ ਸਰਕਾਰਾਂ ਅਤੇ ਕੇਂਦਰ ’ਤੇ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦਾ 498.17 ਕਰੋੜ ਰੁਪਏ ਬਕਾਇਆ ਹੈ। ਪੁਰੀ ਨੇ ਇਕ ਸਵਾਲ ਦੇ ਲਿਖਤੀ ਜਵਾਬ ’ਚ ਰਾਜ ਸਭਾ ਨੂੰ ਇਹ ਜਾਣਕਾਰੀ ਦਿਤੀ। 

ਉਨ੍ਹਾਂ  ਕਿਹਾ ਕਿ ਵੀ.ਵੀ.ਆਈ.ਪੀ. ਯਾਤਰਾ, ਰਾਹਤ ਮੁਹਿੰਮ ਆਦਿ ਕਾਰਨ ਕੇਂਦਰ ਅਤੇ ਸੂਬਾ ਸਰਕਾਰਾਂ ’ਤੇ ਕੁਲ 498.17 ਕਰੋੜ ਰੁਪਏ ਦਾ ਬਕਾਇਆ ਹੈ।

ਉਨ੍ਹਾਂ ਕਿਹਾ ਕਿ ਕੰਪਨੀ ਨੂੰ 2018-19 ’ਚ 8.556.35 ਕਰੋੜ ਰੁਪਏ ਦਾ ਘਾਟਾ ਹੋਇਆ, ਜਦਕਿ 2019-20 ’ਚ 7,982.83 ਕਰੋੜ ਰੁਪਏ ਦਾ ਨੁਕਸਾਨ ਹੋਇਆ।