ਸਾਬਕਾ ਵਿਦਿਆਰਥੀ ਨੇ ਅੱਗ ਲਾ ਕੇ ਜਿਉਂਦਿਆਂ ਸਾੜ ਦਿੱਤੀ ਕਾਲਜ ਦੀ ਪ੍ਰਿੰਸੀਪਲ

ਏਜੰਸੀ

ਖ਼ਬਰਾਂ, ਰਾਸ਼ਟਰੀ

80 ਫ਼ੀਸਦੀ ਝੁਲਸੀ ਪ੍ਰਿੰਸੀਪਲ, ਬਿਆਨ ਦੇਣ ਦੀ ਹਾਲਤ 'ਚ ਨਹੀਂ 

Representative Image

 

ਇੰਦੌਰ - ਇੰਦੌਰ ਵਿੱਚ ਇੱਕ ਨਿੱਜੀ ਕਾਲਜ ਦੀ ਮਹਿਲਾ ਪ੍ਰਿੰਸੀਪਲ ਨੂੰ ਸੋਮਵਾਰ ਨੂੰ ਸੰਸਥਾ ਦੇ ਇੱਕ ਸਾਬਕਾ ਵਿਦਿਆਰਥੀ ਨੇ ਕਥਿਤ ਤੌਰ 'ਤੇ ਪੈਟਰੋਲ ਪਾ ਕੇ ਜਿਉਂਦੇ ਸਾੜ ਦਿੱਤਾ। ਪੁਲਿਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ। 

ਪੁਲਿਸ ਸੁਪਰਡੈਂਟ (ਦੇਸ਼) ਭਗਵਤ ਸਿੰਘ ਵਿਰਦੇ ਨੇ ਦੱਸਿਆ ਕਿ ਸਿਮਰੋਲ ਖੇਤਰ ਦੇ ਇੱਕ ਨਿੱਜੀ ਕਾਲਜ ਦੀ ਪ੍ਰਿੰਸੀਪਲ ਵਿਮੁਕਤਾ ਸ਼ਰਮਾ (54) ਨੂੰ ਕਾਲਜ ਦੇ ਇੱਕ ਸਾਬਕਾ ਵਿਦਿਆਰਥੀ ਏ.ਕੇ. ਸ਼੍ਰੀਵਾਸਤਵ (24) ਨੇ ਕਥਿਤ ਤੌਰ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਕੇ ਸਾੜ ਦਿੱਤਾ। 

ਵਿਰਦੇ ਨੇ ਦੱਸਿਆ ਕਿ ਸ਼ਰਮਾ 80 ਫ਼ੀਸਦੀ ਝੁਲਸ ਗਈ ਹੈ, ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਲਤ ਗੰਭੀਰ ਹੋਣ ਕਾਰਨ ਮਹਿਲਾ ਪ੍ਰਿੰਸੀਪਲ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ।

ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਸ਼੍ਰੀਵਾਸਤਵ ਗੁਆਂਢੀ ਉੱਜੈਨ ਜ਼ਿਲ੍ਹੇ ਦਾ ਨਿਵਾਸੀ ਹੈ ਅਤੇ ਉਸ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ, "ਘਟਨਾ ਵਿੱਚ ਸ੍ਰੀਵਾਸਤਵ ਦੇ ਹੱਥ ਵੀ ਸੜ ਗਏ ਹਨ, ਅਤੇ ਮੁਲਜ਼ਮ ਤੋਂ ਵਿਸਥਾਰ ਸਹਿਤ ਪੁੱਛਗਿੱਛ ਕੀਤੀ ਜਾ ਰਹੀ ਹੈ।"