ਅਣਪਛਾਤੇ ਲੋਕਾਂ ਨੇ ਚਰਚ ਨੂੰ ਲਗਾਈ ਅੱਗ, ਕੰਧਾਂ 'ਤੇ ਲਿਖਿਆ 'ਰਾਮ' 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਮਲਾ ਦਰਜ, ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ 

Image

 

ਨਰਮਦਾਪੁਰਮ - ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਜ਼ਿਲ੍ਹੇ ਵਿੱਚ ਅਣਪਛਾਤੇ ਲੋਕਾਂ ਨੇ ਇੱਕ ਚਰਚ ਨੂੰ ਅੱਗ ਲਗਾਈ ਅਤੇ ਕੰਧਾਂ 'ਤੇ 'ਰਾਮ' ਸ਼ਬਦ ਲਿਖ ਦਿੱਤਾ।  

ਇਟਾਰਸੀ ਦੇ ਸਬ-ਡਵੀਜ਼ਨਲ ਪੁਲਿਸ ਅਫ਼ਸਰ (ਐਸ.ਡੀ.ਓ.ਪੀ.) ਮਹਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਇਸ ਘਟਨਾ ਬਾਰੇ ਐਤਵਾਰ ਨੂੰ ਪਤਾ ਲੱਗਿਆ, ਜਦੋਂ ਕੁਝ ਲੋਕ ਚੌਕੀਪੁਰਾ ਖੇਤਰ ਵਿੱਚ ਸਥਿਤ ਚਰਚ ਵਿੱਚ ਪ੍ਰਾਰਥਨਾ ਕਰਨ ਲਈ ਗਏ, ਜਿੱਥੇ ਕਾਫ਼ੀ ਕਬਾਇਲੀ ਆਬਾਦੀ ਹੈ।

ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਅਤੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਅਧਿਕਾਰੀ ਨੇ ਦੱਸਿਆ ਕਿ ਮੁਢਲੀ ਜਾਂਚ ਅਨੁਸਾਰ, ਲਗਭਗ ਪੰਜ ਸਾਲ ਪਹਿਲਾਂ ਬਣੀ ਚਰਚ ਵਿੱਚ ਸ਼ਰਾਰਤੀ ਅਨਸਰ ਖਿੜਕੀ ਦੀ ਜਾਲ਼ੀ ਕੱਟ ਕੇ ਅੰਦਰ ਦਾਖਲ ਹੋਏ, ਅਤੇ ਅੰਦਰੋਂ ਅੱਗ ਲਗਾ ਦਿੱਤੀ।

ਘਟਨਾ ਸੰਬੰਧੀ ਦਰਜ ਕਰਵਾਈ ਗਈ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਅਧਿਕਾਰੀ ਨੇ ਕਿਹਾ ਕਿ ਅੱਗ 'ਚ ਕੁਝ ਧਾਰਮਿਕ ਗ੍ਰੰਥ ਅਤੇ ਫ਼ਰਨੀਚਰ ਸਮੇਤ ਹੋਰ ਸਮਾਨ ਵੀ ਸੜ ਕੇ ਸੁਆਹ ਹੋ ਗਿਆ।