2019 ਦੀਆਂ ਚੋਣਾਂ 'ਚ ਨਹੀਂ ਹੋ ਸਕੇਗਾ ਸ਼ੋਸ਼ਲ ਮੀਡੀਆ ਦਾ ਗਲਤ ਇਸਤੇਮਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ੋਸ਼ਲ ਮੀਡੀਆ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਸ਼ੋਸ਼ਲ ਮੀਡੀਆ ਕੰਪਨੀਆਂ ਨੇ ਚੋਣ ਵਿਭਾਗ ਅੱਗੇ ਪੇਸ਼ਕਸ਼ ਰੱਖੀ

Failure of social media in 2019 elections will not be possible

ਨਵੀਂ ਦਿੱਲੀ- ਲੋਕ ਸਭਾ ਚੋਣਾਂ ਵਿਚ ਰਾਜਨਿਤੀਕ ਪਾਰਟੀਆਂ ਸਮੇਤ ਵੱਖ-ਵੱਖ ਪੱਖਾਂ ਰਾਂਹੀ ਸ਼ੋਸ਼ਲ ਮੀਡੀਆ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਸ਼ੋਸ਼ਲ ਮੀਡੀਆ ਕੰਪਨੀਆਂ ਨੇ ਪਹਿਲਾਂ ਹੀ ਚੋਣ ਵਿਭਾਗ ਅੱਗੇ ਪੇਸ਼ਕਸ਼ ਰੱਖੀ ਹੈ। ਇਸ ਤਹਿਤ ਫੇਸਬੁੱਕ ਅਤੇ ਟਵਿੱਟਰ ਸਮੇਤ ਹੋਰ ਸ਼ੋਸ਼ਲ ਮੀਡੀਆ, ਮੋਬਾਇਲ ਅਤੇ ਇੰਟਰਨੈੱਟ ਕੰਪਨੀਆਂ ਦੇ ਪ੍ਰਤੀਨਿਧੀਆ ਨੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੀ ਪ੍ਰਧਾਨਗੀ ਵਿਚ ਹੋਈ ਬੈਠਕ ਵਿਚ ਆਪਣੇ ਉੱਤੇ ਚੋਣ ਜ਼ਾਬਤਾ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ।

 ਇਸ ਨਾਲ ਵਿਭਾਗ ਵੱਲੋਂ ਆਜ਼ਾਦ, ਨਿਰਪੱਖ ਅਤੇ ਸ਼ਾਂਤੀ ਨਾਲ ਵੋਟਾਂ ਲਈ ਰਾਜਨੀਤੀ ਪਾਰਟੀਆਂ ‘ਤੇ ਲਾਗੂ ਹੋਣ ਵਾਲੇ ਚੋਣ ਜ਼ਾਬਤੇ ਦਾ ਪਾਲਣ ਹੋ ਸਕੇ। ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਚੋਣ ਕਮਸਿ਼ਨਰ ਦੀ ਮੌਜੂਦਗੀ ‘ਚ ਹੋਈ ਬੈਠਕ ਵਿਚ ਫੇਸਬੁੱਕ, ਟਵਿੱਟਰ, ਗੂਗਲ, ਵਟਸਐਪ ਅਤੇ ਸ਼ੇਅਰਚੇਟ ਸਮੇਤ ਤਮਾਮ ਕੰਪਨੀਆਂ, ਇੰਟਰਨੈਟ ਅਤੇ ਮੋਬਾਇਲ ਕੰਪਨੀਆਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।

ਜਿਸ ਵਿਚ ਸਭ ਨੇ ਚੋਣ ਜ਼ਾਬਤਾ ਲੱਗਣ ‘ਤੇ ਚੋਣਾਂ ਸਮੇਂ ਆਪਣੇ-ਆਪਣੇ ਪਲੇਟਫਾਰਮ ਦਾ ਗਲਤ ਇਸਤੇਮਾਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਦੀ ਗੱਲ ਕਹੀ ਹੈ। ਬੈਠਕ ‘ਚ ਇਨ੍ਹਾਂ ਚੋਣਾਂ ‘ਚ ਸੋਸ਼ਲ ਮੀਡੀਆ ਦੇ ਇਸਤੇਮਾਲ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ਨੂੰ ਵੀ ਰਾਜਨੀਤੀਕ ਪਾਰਟੀਆਂ ਦੀ ਤਰਜ ‘ਤੇ ਆਪਣੇ ਲਈ ਚੋਣ ਜ਼ਾਬਤਾ ਬਣਾਉਣ ਅਤੇ ਇਸ ਦੀ ਪਾਲਣਾ ਪਹਿਲਾਂ ਕਰਨ ਦੀ ਗੱਲ ਕੀਤੀ ਗਈ।