ਫਾਂਸੀ ਦੀ ਸਜ਼ਾ ਪਾ ਚੁੱਕੇ ਕੈਦੀ ਆਖਰੀ ਪਲਾਂ ਵਿਚ ਕੀ ਕੁੱਝ ਖਾਣਾ ਪਸੰਦ ਕਰਦੇ ਨੇ, ਪੜ੍ਹੋ ਖਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਸ਼ਵ ਭਰ ਵਿਚ ਅਪਰਾਧੀਆਂ ਦੀ ਕੋਈ ਘਾਟ ਨਹੀਂ ਹੈ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਹੁੰਦੀ ਹੈ।

file photo

ਨਵੀਂ ਦਿੱਲੀ: ਵਿਸ਼ਵ ਭਰ ਵਿਚ ਅਪਰਾਧੀਆਂ ਦੀ ਕੋਈ ਘਾਟ ਨਹੀਂ ਹੈ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਹੁੰਦੀ ਹੈ। ਹਰ ਦੇਸ਼ ਵਿਚ ਆਪਣੇ- ਆਪਣੇ ਤਕੀਕਿਆਂ ਨਾਲ ਸਜ਼ਾ ਦਿੱਤੀ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਅੰਤਮ ਸਮੇਂ ਵਿੱਚ ਕੈਦੀਆਂ ਦੇ ਮਨਾਂ ਵਿੱਚ ਕਿਹੋ ਜਿਹੇ ਵਿਚਾਰ ਚਲ ਰਹੇ ਹੁੰਦੇ ਹਨ। ਫੂਡ ਫੋਟੋਗ੍ਰਾਫਰ ਹੈਨਰੀ ਹੈਲਗ੍ਰੇਵਸ  ਨੇ ਕੈਦੀਆਂ  ਦੇ ਆਖਰੀ ਪਲਾਂ ਦੀਆਂ  ਖਾਣੇ ਦੀਆਂ ਫੋਟੋਆਂ  ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ । ਜਿਨ੍ਹਾਂ ਨੂੰ ਪਤਾ ਹੈ ਕਿ ਮਰਨ ਤੋਂ ਪਹਿਲਾਂ ਕੈਦੀਆਂ ਨੂੰ ਕੀ ਖਾਣਾ ਪਸੰਦ ਹੈ।

ਟਿਮੋਥੀ ਮੈਕਵੇਈ  ਨੂੰ 2001 ਵਿਚ ਮੌਤ ਦੀ ਸਜ਼ਾ ਸੁਣਾਈ ਗਈ । ਮਰਨ ਤੋਂ ਪਹਿਲਾਂ ਉਸਨੇ ਚਾਕਲੇਟ ਆਈਸਕਰੀਮ ਖਾਣ ਦੀ ਮੰਗ ਕੀਤੀ ਸੀ।42 ਸਾਲਾਂ ਦੇ ਰਿੱਕੀ ਰੇਅ ਰੇਕਟਰ ਨੂੰ 1992 ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਮੌਤ ਤੋਂ ਪਹਿਲਾਂ ਉਸਨੇ ਫ੍ਰਾਈਡ ਚਿਕਨ ਖਾਧਾ ਸੀ। 

66 ਸਾਲਾਂ ਦੇ ਅਰਲ ਫਾਰੇਸਟ ਨੂੰ 2016 ਵਿਚ ਤਿੰਨ ਕਤਲਾਂ ਦੇ ਕੇਸ ਵਿਚ ਮੌਤ ਦੀ ਸਜ਼ਾ ਦਿੱਤੀ ਸੀ। ਮਰਨ ਤੋਂ ਪਹਿਲਾਂ ਉਸਨੇ ਕੁਝ ਸਲਾਦ ਅਤੇ ਬਰਗਰ ਖਾਣਾ ਪਸੰਦ ਕੀਤਾ ਸੀ।49 ਸਾਲਾਂ ਦੇ ਸਟੀਫਨ ਐਂਡਰਸਨ ਤੇ ਸੱਤ ਲੋਕਾਂ ਨੂੰ ਜਾਨ ਤੋਂ ਮਾਰਨ ਦੇ ਦੋਸ਼ ਲੱਗੇ ਸਨ। ਉਸਨੂੰ 2002 ਵਿਚ ਮੌਤ ਦੀ ਸਜ਼ਾ ਦਿੱਤੀ ਗਈ। ਮਰਨ ਤੋਂ ਪਹਿਲਾਂ ਉਸਨੇ  ਗ੍ਰਿਲਡ ਸੈਂਡਵਿਚ ਅਤੇ ਆਈਸਕ੍ਰੀਮ ਖਾਧਾ ਸੀ।

43 ਸਾਲ  ਦੇ  ਕੇ ਟੇਡ ਬੰਡੀ  ਨੂੰ 1989 ਵਿਚ ਇਲੈਕਟ੍ਰਿਕ ਚੇਅਰ 'ਤੇ ਬਿਠਾ ਕੇ ਮੌਤ ਦੀ ਸਜ਼ਾ ਦਿੱਤੀ ਗਈ। ਟੇਡ ਨੇ ਰੇਪ, ਕਿਡਨੈਪਿੰਗ ਤੋਂ ਇਲਾਵਾ 35 ਤੋਂ ਵਧੇਰੇ ਕਤਲ ਦੀਆਂ ਘਟਨਾਵਾਂ  ਨੂੰ ਵਾਰਦਾਤ ਦਿੱਤੀ। ਅੰਤਮ ਸਮੇਂ ਵਿਚ ਉਸਨੇ ਦੁੱਧ, ਜੂਸ ਅੰਡਾ ਅਤੇ ਬਰੈੱਡ ਆਦਿ ਦਾ ਸੇਵਨ ਕੀਤਾ।53 ਸਾਲਾ ਸਕਾਈਅਰ ਰੇ ਬੋਲਿਨ ਨੂੰ ਤਿੰਨ ਕਤਲਾਂ ਦੇ ਦੋਸ਼ਾਂ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਆਪਣੀ ਮੌਤ ਤੋਂ ਪਹਿਲਾਂ ਉਨ੍ਹਾਂ ਨੇ ਰੋਟੀ, ਮੱਖਣ, ਪਨੀਰ ਅਤੇ ਸਲਾਦ ਖਾਧਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ