ਹੁਣ ਕੈਦੀਆਂ ਨੂੰ ਨਹੀਂ ਮਿਲ ਸਕਣਗੇ ਰਿਸ਼ਤੇਦਾਰ ਤੇ ਘਰਦੇ, ਪੁਲਿਸ ਨੇ ਇਹ ਹੁਕਮ ਕੀਤਾ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਵਾਲ ਵੱਲੋਂ ਪੇਸ਼ੀ ਭੁਗਤਣ ਆਏ ਕੈਦੀਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ...

Punajb Police

ਲੁਧਿਆਣਾ: ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਵਾਲ ਵੱਲੋਂ ਪੇਸ਼ੀ ਭੁਗਤਣ ਆਏ ਕੈਦੀਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮਿਲਣ 'ਤੇ ਉਨ੍ਹਾਂ ਵੱਲੋਂ ਕੈਦੀਆਂ ਨੂੰ ਖਾਣ ਲਈ ਦਿੱਤੇ ਜਾਂਦੇ ਸਾਮਾਨ 'ਤੇ ਪਾਬੰਦੀ ਲਾ ਦਿੱਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਰਿਸ਼ਤੇਦਾਰ ਕੈਦੀਆਂ ਦੀਆਂ ਫੋਨਾਂ 'ਤੇ ਗੱਲਾਂ ਕਰਵਾਉਂਦੇ ਹਨ ਕਈ ਵਾਰ ਕੈਦੀਆਂ ਕੋਲੋਂ ਜ਼ੇਲ੍ਹ ਵਾਪਸੀ ਮੌਕੇ ਕੈਦੀਆਂ ਕੋਲੋਂ ਚੈਕਿੰਗ ਦੌਰਾਨ ਸਾਮਾਨ ਵੀ ਬਰਾਮਦ ਹੁੰਦਾ ਹੈ, ਅਤੇ ਕਈ ਵਾਰ ਇਸ ਦਿੱਤੀ ਢਿੱਲ ਦੇ ਮਾੜੇ ਨਤੀਜੇ ਨਿੱਕਲਦੇ ਹਨ ਜਿਸ ਕਾਰਨ ਲੁਧਿਆਣਾ ਕਮਿਸ਼ਨਰ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ ਜਿਸ ਵਿਚ ਲਿਖਿਆ ਹੈ ਕਿ ਅਦਾਲਤਾਂ ਵਿਚ ਪੇਸ਼ੀ ਦੌਰਾਨ ਕੈਦੀ ਜਦੋਂ ਅਦਾਲਤ ਵਿਚ ਲਿਆਏ ਜਾਂਦੇ ਹਨ।

ਅਕਸਰ ਉਨ੍ਹਾਂ ਕੋਲ ਉਨ੍ਹਾਂ ਦੇ ਰਿਸ਼ਤੇਦਾਰ ਯਾਰ-ਦੋਸਤ ਮਿਲਦੇ ਹਨ ਅਤੇ ਉਨ੍ਹਾਂ ਨੂੰ ਖਾਣ ਵਾਲੀਆਂ ਚੀਜ਼ਾਂ ਵੀ ਦਿੰਦੇ ਹਨ। ਕਈ ਵਾਰ ਤਾਂ ਉਨ੍ਹਾਂ ਦੀ ਗੱਲ ਆਪਣੇ ਮੋਬਾਇਲ ਫੋਨ ਰਾਹੀਂ ਕਰਵਾਉਂਦੇ ਹਨ।

ਇਨ੍ਹਾਂ ਨੂੰ ਮਿਲਣ ਵਾਲੇ ਵਿਅਕਤੀਆਂ ਰਾਹੀਂ ਦਿੱਤੀਆਂ ਗਈਆਂ ਵਸਤੂਆਂ ਇਨ੍ਹਾਂ ਦੀ ਬੰਦੀ-ਚੈਕਿੰਗ ਸਮੇਂ ਇਨ੍ਹਾਂ ਕੋਲੋਂ ਬਰਾਮਦ ਹੁੰਦੀ ਹਨ। ਉਨ੍ਹਾਂ ਦੱਸਿਆ ਕਿ ਅਜਿਹੀ ਢਿੱਲ-ਸਹੂਲਤ ਦੇਣ ਦੇ ਨਤੀਜੇ ਬਹੁਤ ਹੀ ਘਾਤਕ ਸਾਬਤ ਹੁੰਦੇ ਹਨ ਅਤੇ ਆਮ ਪਬਲਿਕ ਉਤੇ ਪੁਲਿਸ ਦਾ ਨਕਾਰਤਮਕ ਪ੍ਰਭਾਵ ਵੀ ਪੈਂਦਾ ਹੈ।

ਇਸ ਪੱਤਰ ਰਾਂਹੀ ਹੁਕਮ ਦਿੱਤਾ ਜਾਂਦਾ ਹੈ ਕਿ ਭਵਿੱਖ ਵਿਚ ਪੇਸ਼ੀ ਦੌਰਾਨ ਕਿਸੇ ਵੀ ਕੈਦੀ ਨੂੰ ਅਦਾਲਤ ਦੇ ਅੰਦਰ ਜਾਂ ਬਾਹਰ ਆਪਣੇ ਕਿਸੇ ਰਿਸ਼ਤੇਦਾਰ, ਯਾਰ-ਦੇਸ ਨੂੰ ਮਿਲਣ ਨਹੀਂ ਦਿੱਤਾ ਜਾਵੇ ਅਤੇ ਨਾ ਹੂ ਉਨ੍ਹਾਂ ਨੂੰ ਕਿਸੇ ਵੀ ਚੀਜ਼ ਖਾਣ ਦੀ ਇਜ਼ਾਜਤ ਦਿੱਤੀ ਜਾਵੇ ਅਤੇ ਨਾ ਹੀ ਪੇਸ਼ੀ ਡਿਊਟੀ ਲਈ ਤਾਇਨਾਤ ਪੁਲਿਸ ਕਰਮਚਾਰੀ ਆਪਣੇ ਮੋਬਾਇਲ ਫੋਨ ਉਤੇ ਕਿਸੇ ਕੈਦੀ ਦੀ ਕਿਸੇ ਨਾਲ ਗੱਲ ਕਰਵਾਏਗਾ।