ਕਿਸਾਨਾਂ ਨੂੰ ਮੱਛਰਦਾਨੀ ਤੇ ਗਰਮੀ ਦੀਆਂ ਹੋਰ ਚੀਜ਼ਾਂ ਵੰਡ ਰਹੇ ਨੇ ਖਾਲਸਾ ਏਡ ਦੇ ਵਲੰਟੀਅਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਟਵੀਟ ਕਰ ਕੀਤਾ ਸਭ ਦਾ ਧੰਨਵਾਦ

Khalsa Aid volunteers are distributing mosquito nets amongst other summer essentials to our farmer community.

ਨਵੀਂ ਦਿੱਲੀ - ਖੇਤੀ ਕਾਨੂੰਨਾਂ ਦੇ ਖਿਲਾਫ਼ ਪ੍ਰਦਰਸ਼ਨ ਕਰਦਿਆਂ ਕਿਸਾਨਾਂ ਨੂੰ ਤਿਨ ਮਹੀਨਿਆਂ ਤੋਂ ਵੀ ਉੱਪਰ ਦਿਨ ਬੀਤ ਗਏ ਹਨ। ਹੁਣ ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ, ਅਤੇ ਇਸ ਤੋਂ ਬਾਅਦ ਦਿੱਲੀ ਬਾਰਡਰ 'ਤੇ ਤੇਜ਼ੀ ਨਾਲ ਮੱਛਰਾਂ ਦਾ ਕਹਿਰ ਵੀ ਵਧਿਆ ਹੈ, ਜਿਸ ਤੋਂ ਬਾਅਦ ਦਿੱਲੀ ਬਾਰਡਰ 'ਤੇ ਖਾਲਸਾ ਏਡ ਦੇ ਵਾਲੰਟੀਅਰ ਕਿਸਾਨਾਂ ਨੂੰ ਮੱਛਰਦਾਨੀ ਅਤੇ ਗਰਮੀ ਦੀਆਂ ਹੋਰ ਜ਼ਰੂਰੀ ਚੀਜ਼ਾਂ ਵੰਡ ਰਹੇ ਨੇ। 

ਇੱਕ ਫੋਟੋ ਖਾਲਸਾ ਏਡ ਦੇ ਵਲੋਂ ਆਪਣੇ ਟਵੀਟਰ ਅਕਾਊਂਟ 'ਤੇ ਸਾਂਝੀ ਕੀਤੀ ਗਈ ਹੈ। ਜਿਸ 'ਚ ਉੁਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਖਾਲਸਾ ਏਡ ਵਲੋਂ ਕਿਸਾਨਾਂ ਦੀ ਪਹਿਲਾਂ ਵੀ ਵਧ ਚੜ੍ਹ ਕੇ ਸੇਵਾ ਕੀਤੀ ਗਈ ਹੈ। ਖਾਲਸਾ ਏਡ ਨੇ ਕਿਸਾਨਾਂ ਲਈ 'ਕਿਸਾਨ ਮਾਲ' ਖੋਲ੍ਹਿਆ ਸੀ, ਜਿਸ ਦੀ ਚਾਰੇ ਪਾਸੇ ਚਰਚਾ ਹੋਈ ਸੀ ਅਤੇ ਖਾਲਸਾ ਏਡ ਦੀ ਕਾਫ਼ੀ ਤਾਰੀਫ ਵੀ ਕੀਤੀ ਗਈ ਸੀ। 

ਕਿਸਾਨਾਂ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਸੀ, ਉਨ੍ਹਾਂ ਨੂੰ ਮਿਲ ਜਾਂਦੀ ਸੀ। ਮਾਲ 'ਚ ਕੱਪੜਿਆਂ ਤੋਂ ਲੈ ਕੇ ਖਾਣ-ਪੀਣ ਦੇ ਸਮਾਨ ਤੱਕ ਸਭ ਕੁੱਝ ਉਪਲੱਬਧ ਕਰਵਾਇਆ ਗਿਆ ਸੀ। ਇਹ ਮਾਲ ਟਿਕਰੀ ਸਰਹੱਦ 'ਤੇ ਖੋਲ੍ਹਿਆ ਗਿਆ ਸੀ। ਕਿਸਾਨਾਂ ਨੂੰ ਕਾਫ਼ੀ ਚੀਜ਼ਾਂ ਦੀ ਪਰੇਸ਼ਾਨੀ ਆ ਰਹੀ ਸੀ, ਜਿਸ ਕਾਰਨ ਖ਼ਾਲਸਾ ਏਡ ਨੇ ਇਹ ਉਪਰਾਲਾ ਕੀਤਾ ਸੀ। ਦੱਸ ਦੀਏ ਕਿ ਕਿਸਾਨ ਅੰਦੋਲਨ ਨੂੰ 26 ਮਾਰਚ ਨੂੰ 4 ਮਹੀਨੇ ਪੂਰੇ ਹੋ ਜਾਣੇ ਹਨ ਤੇ ਇਸੇ ਦਿਨ ਹੀ ਕਿਸਾਨਾਂ ਨੇ ਭਾਰਤ ਬੰਦ ਕਰਨ ਦਾ ਸੱਦਾ ਦਿੱਤਾ ਹੈ।