ਗੋਦੀ ਮੀਡੀਆ ਨੇ ‘ਖ਼ਾਲਸਾ ਏਡ’ ਬਾਰੇ ਫੈਲਾਈ ਗ਼ਲਤ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

: ਅਸੀਂ ਲੰਗਰ ਜਾਂ ਹੋਰ ਸੇਵਾ ਕਰਨ ਦੇ ਲਈ ਕਿਸੇ ਵੀ ਕੌਮ ਜਾਤ ਧਰਮ ਨਹੀਂ ਪੁੱਛਦੇ

Amarpreet singh khalsa

ਨਵੀਂ ਦਿੱਲੀ , ਹਰਦੀਪ ਸਿੰਘ ਭੋਗਲ : ਅਸੀਂ ਲੰਗਰ ਜਾਂ ਹੋਰ ਸੇਵਾ ਕਰਨ ਦੇ ਲਈ ਕਿਸੇ ਵੀ ਕੌਮ ਜਾਤ ਧਰਮ ਨਹੀਂ ਪੁੱਛਦੇ ਪਰ ਪਤਾ ਨਹੀਂ ਕਿਉਂ  ਕਿਸਾਨੀ ਅੰਦੋਲਨ ਵਿਚ ਸੇਵਾ ਕਰਨ ‘ਤੇ ਸਾਡੇ ਤੋਂ ਹਿਸਾਬ ਕਿਤਾਬ ਪੁੱਛਿਆ ਜਾ ਰਿਹਾ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਖਾਲਸਾ ਏਡ ਦੇ ਏਸ਼ੀਆ ਦੀ ਮੁਖੀ ਅਮਰਪ੍ਰੀਤ  ਸਿੰਘ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਖ਼ਾਲਸਾ ਏਡ ਦੀ ਫੰਡਿੰਗ ‘ਤੇ ਸਵਾਲ ਉਠਾਉਣ ਵਾਲਿਆਂ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਹੋਰ ਦੇਸ਼ਾਂ ਵਿਚ ਲੋਕਾਂ ਦੀ ਸੇਵਾ ਕਰਦੇ ਹਾਂ ਤਾਂ ਉਸ ਵਕਤ ਸਾਡੇ ਤੋਂ ਕਿਉਂ ਨਹੀਂ ਸੁਆਲ ਪੁੱਛੇ ਜਾਂਦੇ । 

Related Stories