ਕੈਦੀ ਦੀ ਜੁੱਤੀ ’ਚੋਂ ਹੈਰੋਇਨ ਤੇ ਗਾਂਜਾ ਬਰਾਮਦ, ਪੈਰੋਲ ਤੋਂ ਬਾਅਦ ਬੁੜੈਲ ਜੇਲ੍ਹ ਵਾਪਸ ਆਇਆ ਸੀ ਮੁਲਜ਼ਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਕਰਮ ਕੁਝ ਦਿਨਾਂ ਲਈ ਇਸ ਜੇਲ੍ਹ ਤੋਂ ਪੈਰੋਲ 'ਤੇ ਆਪਣੇ ਘਰ ਗਿਆ ਸੀ।

Jail inmate returns from parole with heroin, ganja in shoes (File)

 

ਚੰਡੀਗੜ੍ਹ: ਮਾਡਰਨ ਜੇਲ੍ਹ ਬੁੜੈਲ ਵਿਚ ਇਕ ਵਾਰ ਫਿਰ ਕੈਦੀ ਨੇ ਜੇਲ੍ਹ ਅੰਦਰ ਨਸ਼ਾ ਲਿਜਾਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਜੇਲ੍ਹ ਸਟਾਫ ਨੇ ਚੈਕਿੰਗ ਦੌਰਾਨ ਨਸ਼ੀਲੇ ਪਦਾਰਥ ਫੜ ਲਏ। ਕੈਦੀ ਦੀ ਜੁੱਤੀ ਦੇ ਤਲੇ 'ਚੋਂ 37.5 ਗ੍ਰਾਮ ਗਾਂਜਾ ਅਤੇ 6.1 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਮੁਲਜ਼ਮ ਦੀ ਪਛਾਣ ਸਮਾਲ ਫਲੈਟ ਮਲੋਆ ਨਿਵਾਸੀ ਵਿਕਰਮ ਉਰਫ ਦੁਬਈ ਵਜੋਂ ਹੋਈ ਹੈ। ਵਿਕਰਮ ਕੁਝ ਦਿਨਾਂ ਲਈ ਇਸ ਜੇਲ੍ਹ ਤੋਂ ਪੈਰੋਲ 'ਤੇ ਆਪਣੇ ਘਰ ਗਿਆ ਸੀ।

ਇਹ ਵੀ ਪੜ੍ਹੋ: ਆਸਟ੍ਰੇਲੀਆ ’ਚ ਗਰਮੀ ਕਾਰਨ ਲੱਖਾਂ ਮੱਛੀਆਂ ਦੀ ਮੌਤ

ਪੈਰੋਲ ਖ਼ਤਮ ਹੋਣ ਤੋਂ ਬਾਅਦ ਜਦੋਂ ਉਹ ਵਾਪਸ ਪਰਤਿਆ ਤਾਂ ਉਸ ਦੀ ਜੁੱਤੀ ਅੰਦਰੋਂ ਇਹ ਸਮਾਨ ਮਿਲਿਆ। ਇਸ ਮਾਮਲੇ ਵਿਚ ਜੇਲ੍ਹ ਪ੍ਰਸ਼ਾਸਨ ਨੇ ਕੇਸ ਦਰਜ ਕਰ ਲਿਆ ਹੈ। ਸੈਕਟਰ-49 ਥਾਣਾ ਪੁਲਿਸ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕਰੇਗੀ ਕਿ ਉਹ ਇਹ ਨਸ਼ਾ ਕਿੱਥੋਂ ਲੈ ਰਿਹਾ ਸੀ ਅਤੇ ਕਿਸ ਲਈ ਲੈ ਕੇ ਜਾ ਰਿਹਾ ਸੀ?

ਇਹ ਵੀ ਪੜ੍ਹੋ: ਕੇਂਦਰ ਨੇ ਸ਼ੁਰੂ ਕੀਤੀ ‘ਦੁਸ਼ਮਣ ਜਾਇਦਾਦਾਂ’ ਵੇਚਣ ਦੀ ਪ੍ਰਕਿਰਿਆ, ਕੀਮਤ ਕਰੀਬ ਇਕ ਲੱਖ ਕਰੋੜ ਰੁਪਏ

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਵਿਕਰਮ ਖ਼ਿਲਾਫ਼ 18 ਨਵੰਬਰ 2019 ਨੂੰ ਸੈਕਟਰ-36 ਥਾਣੇ ਵਿਚ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਵਿਚ ਅਦਾਲਤ ਨੇ ਉਸ ਨੂੰ ਦੋਸ਼ੀ ਪਾਇਆ ਅਤੇ ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ। ਮੁਲਜ਼ਮ ਨੇ ਪੈਰੋਲ ਲਈ ਅਰਜ਼ੀ ਦਿੱਤੀ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਅਤੇ ਉਸ ਨੂੰ ਇਕ ਮਹੀਨੇ ਲਈ ਪੈਰੋਲ ਦਿੱਤੀ ਗਈ। ਉਹ 17 ਫਰਵਰੀ ਨੂੰ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ 18 ਮਾਰਚ ਨੂੰ ਉਸ ਨੇ ਵਾਪਸ ਜੇਲ੍ਹ ਆਉਣਾ ਸੀ। ਬੀਤੀ ਸ਼ਾਮ ਜਦੋਂ ਜੇਲ੍ਹ ਸਟਾਫ਼ ਨੇ ਉਸ ਦੀ ਐਂਟਰੀ ਮੌਕੇ ਚੈਕਿੰਗ ਕੀਤੀ ਤਾਂ ਉਸ ਦੀ ਜੁੱਤੀ ਵਿਚੋਂ ਇਹ ਨਸ਼ੀਲੇ ਪਦਾਰਥ ਬਰਾਮਦ ਹੋਏ।