ਮਾਇਆਵਤੀ ਨੇ ਭਾਜਪਾ ਅਤੇ ਕਾਂਗਰਸ ਤੇ ਨਿਸ਼ਾਨਾ ਸਾਧਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਅਤੇ ਬੀਜੇਪੀ ਦੋਨੋਂ ਪਾਰਟੀਆਂ ਕਰ ਰਹੀਆਂ ਹਨ ਲੋਕਾਂ ਨੂੰ ਗੁਮਰਾਹ- ਮਾਇਆਵਤੀ

Mayawati

ਰਾਮਪੁਰਾ- ਬਸਪਾ ਸਪ੍ਰੀਮੋ ਮਾਇਆਵਤੀ ਨੇ ਭਾਜਪਾ ਅਤੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਦੋਨੋਂ ਹੀ ਪਾਰਟੀਆਂ ਲੁਬਾਵਨੇ ਵਾਅਦੇ ਚੁਣਾਵੀ ਵਾਅਦੇ ਕਰ ਰਹੀਆਂ ਹਨ। ਮਾਇਆਵਤੀ ਨੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਆਜਮ ਖ਼ਾਨ ਦੇ ਸਮਰਥਨ ਵਿਚ ਗਠਜੋੜ ਦੀ ਸਾਂਝੀ ਰੈਲੀ ਵਿਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਕਿਹਾ ਕਿ ਭਾਜਪਾ ਦੇ ਲਾਲਚ ਭਰੇ ਚੁਣਾਵੀ ਮਨੋਰਥ ਪੱਤਰ ਵਿਚ ਦੇ ਬਹਿਕਾਵੇ ਵਿਚ ਨਹੀਂ ਆਉਣਾ ਹੈ।

ਭਾਜਪਾ ਨੇ ਜੋ ਦੇਸ਼ ਦੀ ਜਨਤਾ ਨੂੰ ਸੁਖ ਸ਼ਾਂਤੀ ਦੇ ਦਿਨ ਲਿਆਉਣ ਦੇ ਵਾਅਦੇ ਕੀਤੇ ਹਨ, ਉਹ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਖੋਖਲੇ ਸਾਬਿਤ ਹੋਏ ਹਨ। ਉਹਨਾਂ ਨੇ ਕਿਹਾ ਕਿ ਭਾਜਪਾ ਦਾ 'ਸਭ ਦਾ ਸਾਥ ਸਭ ਦਾ ਵਿਕਾਸ' ਇਕ ਪਹੇਲੀ ਬਣ ਕੇ ਰਹਿ ਗਿਆ ਹੈ। ਮਾਇਆਵਤੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਹੀ ਲਾਲਚ ਭਰੇ ਵਾਅਦੇ ਕਾਂਗਰਸ ਵੀ ਕਰ ਰਹੀ ਹੈ।

ਬਸਪਾ ਸਪਰੀਮੋ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿਚ ਨੋਟਬੰਦੀ ਅਤੇ ਜੀਐਸਟੀ ਬਿਨ੍ਹਾਂ ਕਿਸੇ ਤਿਆਰੀ ਦੇ ਜਲਦਬਾਜ਼ੀ ਵਿਚ ਹੀ ਲਾਗੂ ਕਰ ਦਿੱਤੀ ਸੀ। ਨੋਟਬੰਦੀ ਨਾਲ ਪੂਰੇ ਦੇਸ਼ ਵਿਚ ਗਰੀਬੀ ਅਤੇ ਬੇਰੋਜ਼ਗਾਰੀ ਵਧ ਗਈ ਸੀ। ਇਸ ਨਾਲ ਛੋਟੇ  ਅਤੇ ਮੱਧ ਵਰਗ ਦੇ ਲੋਕ ਬਹੁਤ ਦੁਖੀ ਹਨ। ਦੇਸ਼ ਦੀ ਅਰਥ ਵਿਵਸਥਾ ਅਤੇ ਭ੍ਰਿਸ਼ਟਾਚਾਰ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।