ਰਾਖਵਾਂਕਰਨ ਕਾਇਮ ਰੱਖਣ ਦੀ ਮੋਦੀ ਨੇ ਕੀਤੀ ਵਕਾਲਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਬਿਹਾਰ ਵਿਚ ਰੈਲੀ ਦੌਰਾਨ ਜਨਸਭਾ ਨੂੰ ਸੰਬੋਧਨ ਕੀਤਾ।

PM Narendar Modi

ਬਿਹਾਰ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਬਿਹਾਰ ਵਿਚ ਰੈਲੀ ਦੌਰਾਨ ਜਨਸਭਾ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਦੇ ਅਰਰਿਆ ਵਿਚ ਫਣਿਸ਼ਵਰ ਨਾਥ ਰੇਣੂ ਅਤੇ ਉਹਨਾਂ ਦੇ ਪ੍ਰਸਿੱਧ ਨਾਵਲ ‘ਮੈਲਾ ਆਂਚਲ’ ਦਾ ਹਵਾਲਾ ਦਿੰਦੇ ਹੋਏ ਜਨਸਭਾ ਨੂੰ ਸੰਬੋਧਨ ਕੀਤਾ। ਉਹਨਾਂ ਨੇ ਕਿਹਾ ਕਿ ਕਿਸੇ ਵੀ ਜਾਤ-ਪੰਥ ਤੋਂ ਪਹਿਲਾਂ ਅਸੀਂ ਭਾਰਤੀ ਹਾਂ। ਉਹਨਾਂ ਨੇ ਕਿਹਾ ਕਿ ਕਾਂਗਰਸ ਅਤੇ ਉਸਦੇ ਮਿਲਾਵਟੀ ਸਾਥੀ ਵੋਟ ਭਗਤੀ ਦੀ ਸਿਆਸਤ ਕਰ ਰਹੇ ਹਨ। ਪੀਐਮ ਨੇ ਕਿਹਾ ਕਿ ਬਾਬਾ ਸਾਹਿਬ ਦਾ ਦਿੱਤਾ ਹੋਇਆ ਰਾਖਵਾਂਕਰਨ ਕਦੀ ਖਤਮ ਨਹੀਂ ਹੋਵੇਗਾ।

ਪੀਐਮ ਮੋਦੀ ਨੇ ਕਿਹਾ ਕਿ ਝੂਠ ਦੀ ਸਿਆਸਤ ਕਰਨ ਵਾਲੇ ਬਿਹਾਰ ਵਿਚ ਅਫਵਾਹ ਫੈਲਾ ਰਹੇ ਹਨ। ਉਹ ਕਹਿ ਰਹੇ ਹਨ ਕਿ ਆਮ ਵਰਗ ਦੇ ਗਰੀਬਾਂ ਲਈ ਜੋ 10 ਪ੍ਰਤੀਸ਼ਤ ਰਾਖਵਾਂਕਰਨ ਦਿੱਤਾ ਗਿਆ ਹੈ ਉਹ ਬਾਅਦ ਵਿਚ ਖਤਮ ਕਰ ਦਿੱਤਾ ਜਾਵੇਗਾ। ਮੋਦੀ ਨੇ ਕਿਹਾ ਕਿ ਅਜਿਹੇ ਝੂਠ ਪੀੜੀ ਦਰ ਪੀੜੀ ਚਲ ਰਹੇ ਹਨ। ਮੋਦੀ ਨੇ ਕਿਹਾ ਕਿ ਰਾਖਵਾਂਕਰਨ ਬਾਬਾ ਸਾਹਿਬ ਕਰਕੇ ਗਏ ਸੀ ਅਤੇ ਉਸ ਨੂੰ ਕੋਈ ਹੱਥ ਨਹੀਂ ਲਗਾ ਸਕਦਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਚੌਂਕੀਦਾਰ ਦੀ ਸਰਕਾਰ ਵਿਚ ਦੁਨੀਆ ਦੀ ਸਭ ਤੋਂ ਵੱਡੀ ਹੈਲਥ ਕੇਅਰ ਸਕੀਮ ‘ਅਯੁਸ਼ਮਾਨ ਭਾਰਤ’ ਦੇਸ਼ ਵਿਚ ਚੱਲ ਰਹੀ ਹੈ। ਜਿਸਦੇ ਤਹਿਤ ਹਰ ਸਾਲ ਗਰੀਬਾਂ ਨੂੰ 5 ਲੱਖ ਤੱਕ ਦਾ ਮੁਫ਼ਤ ਇਲਾਜ ਮਿਲਣਾ ਸੰਭਵ ਹੋਇਆ ਹੈ। ਉਹਨਾਂ ਕਿਹਾ ਓਡੀਸ਼ਾ, ਬਿਹਾਰ, ਪੱਛਮ ਬੰਗਾਲ, ਨਾਰਥ ਈਸਟ ਅਤੇ ਹੋਰ ਸਾਰੇ ਖੇਤਰਾਂ ਦਾ ਵਿਕਾਸ ਮੇਰਾ ਸੁਪਨਾ ਹੈ। ਉਹਨਾਂ ਕਿਹਾ ਕਿ ਅਸੀਂ ਮਿਲ ਕੇ ਚੌਂਕੀਦਾਰੀ ਕਰਨੀ ਹੈ।

ਇਸੇ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ‘ਤੇ ਸ਼ਹੀਦਾਂ ਦਾ ਅਪਮਾਨ ਕਰਨ ਦਾ ਇਲਜ਼ਾਮ ਲਗਾਇਆ। ਪੀਐਮ ਮੋਦੀ ਨੇ ਕਿਹਾ ਕਿ ਵਿਰੋਧੀਆਂ ਨੇ ਸਰਜੀਕਲ ਸਟ੍ਰਾਈਕ ‘ਤੇ ਸਵਾਲ ਚੁੱਕੇ। ਉਹਨਾਂ ਕਿਹਾ ਕਿ ਜਦੋਂ ਤੱਕ ਚੌਂਕੀਦਾਰ ਹੈ ਦੇਸ਼ ਵਾਸੀਆਂ ਨੂੰ ਕੋਈ ਖਤਰਾ ਨਹੀਂ ਹੋ ਸਕਦਾ।ਇਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸਥਾਨਕ ਮੁੱਦਿਆਂ ਨੂੰ ਹੱਲ ਕਰਨ ਦਾ ਦਾਅਵਾ ਵੀ ਕੀਤਾ।