ਨਰੋਦਾ ਕਤਲੇਆਮ ਦਾ ਮਾਮਲਾ: ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਕੀਤਾ ਬਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

28 ਫਰਵਰੀ 2002 ਨੂੰ 11 ਲੋਕਾਂ ਦੀ ਹੋਈ ਸੀ ਮੌਤ

Gujarat court acquits all accused in Naroda Gam riots case

 

ਨਵੀਂ ਦਿੱਲੀ: 2002 ਦੇ ਗੁਜਰਾਤ ਦੰਗਿਆਂ ਦੌਰਾਨ ਹੋਏ ਨਰੋਦਾ ਕਾਂਡ ਦੇ ਸਾਰੇ 86 ਮੁਲਜ਼ਮਾਂ ਨੂੰ ਅਹਿਮਦਾਬਾਦ ਦੀ ਸੈਸ਼ਨ ਅਦਾਲਤ ਨੇ ਬਰੀ ਕਰ ਦਿੱਤਾ ਹੈ। ਘਟਨਾ ਦੇ 21 ਸਾਲ ਬਾਅਦ ਵੀਰਵਾਰ ਨੂੰ ਸੁਣਾਏ ਗਏ ਫੈਸਲੇ 'ਚ ਅਦਾਲਤ ਨੇ ਕਿਹਾ- ਮੁਲਜ਼ਮਾਂ ਦੇ ਦੋਸ਼ ਸਾਬਤ ਕਰਨ ਲਈ ਪੁਖਤਾ ਸਬੂਤ ਨਹੀਂ ਮਿਲੇ ਹਨ। ਪੀੜਤ ਧਿਰ ਦੇ ਵਕੀਲ ਸ਼ਮਸ਼ਾਦ ਪਠਾਨ ਨੇ ਕਿਹਾ ਕਿ ਅਸੀਂ ਇਸ ਫੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਵਾਂਗੇ।

ਇਹ ਵੀ ਪੜ੍ਹੋ: ਹਰਿਆਣਾ ਸਰਕਾਰ ਨੇ ਮੁਲਾਜ਼ਮਾਂ ਦੇ ਡੀਏ ਵਿਚ 4 ਫ਼ੀ ਸਦੀ ਕੀਤਾ ਵਾਧਾ

28 ਫਰਵਰੀ 2002 ਨੂੰ ਅਹਿਮਦਾਬਾਦ ਸ਼ਹਿਰ ਦੇ ਨੇੜੇ ਨਰੋਦਾ ਪਿੰਡ ਵਿਚ ਫਿਰਕੂ ਹਿੰਸਾ ਵਿਚ 11 ਲੋਕ ਮਾਰੇ ਗਏ ਸਨ। ਇਸ ਮਾਮਲੇ 'ਚ ਗੁਜਰਾਤ ਸਰਕਾਰ ਦੀ ਸਾਬਕਾ ਮੰਤਰੀ ਅਤੇ ਭਾਜਪਾ ਨੇਤਾ ਮਾਇਆ ਕੋਡਨਾਨੀ, ਬਜਰੰਗ ਦਲ ਦੇ ਨੇਤਾ ਬਾਬੂ ਬਜਰੰਗੀ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇਤਾ ਜੈਦੀਪ ਪਟੇਲ ਸਮੇਤ 86 ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ, ਇਹਨਾਂ ਮੁਲਜ਼ਮਾਂ 'ਚੋਂ 17 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਅੰਦਰ PGI ਵਰਗਾ ਵੱਡਾ ਹਸਪਤਾਲ ਬਣਾਇਆ ਜਾਵੇਗਾ- ਕੇਜਰੀਵਾਲ

ਜੱਜ ਐਸਕੇ ਬਖਸ਼ੀ ਦੀ ਅਦਾਲਤ ਨੇ 16 ਅਪ੍ਰੈਲ ਨੂੰ ਕੇਸ ਵਿਚ ਫ਼ੈਸਲੇ ਦੀ ਤਰੀਕ 20 ਅਪ੍ਰੈਲ ਤੈਅ ਕੀਤੀ ਸੀ। ਸਾਰੇ ਮੁਲਜ਼ਮ ਜ਼ਮਾਨਤ 'ਤੇ ਬਾਹਰ ਸਨ। 2010 ਵਿਚ ਸ਼ੁਰੂ ਹੋਏ ਮੁਕੱਦਮੇ ਦੌਰਾਨ ਦੋਵਾਂ ਧਿਰਾਂ ਨੇ 187 ਗਵਾਹਾਂ ਅਤੇ 57 ਚਸ਼ਮਦੀਦ ਗਵਾਹਾਂ ਤੋਂ ਪੁੱਛਗਿੱਛ ਕੀਤੀ। ਲਗਭਗ 13 ਸਾਲ ਤੱਕ ਚੱਲੇ ਇਸ ਮਾਮਲੇ 'ਚ 6 ਜੱਜਾਂ ਨੇ ਲਗਾਤਾਰ ਸੁਣਵਾਈ ਕੀਤੀ।

ਇਹ ਵੀ ਪੜ੍ਹੋ: ਸਮਲਿੰਗੀ ਵਿਆਹ ਸਿਰਫ਼ ਸਰੀਰਕ ਨਹੀਂ ਸਗੋਂ ਭਾਵਨਾਤਮਕ ਤੌਰ ’ਤੇ ਵੀ ਜੁੜੇ ਹੋਏ ਹਨ: ਸੀਜੇਆਈ ਡੀਵਾਈ ਚੰਦਰਚੂੜ

ਗੋਧਰਾ ਕਾਂਡ ਤੋਂ ਅਗਲੇ ਦਿਨ 28 ਫਰਵਰੀ ਨੂੰ ਨਰੋਦਾ ਪਿੰਡ ਵਿਚ ਬੰਦ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਸਵੇਰੇ ਕਰੀਬ 9 ਵਜੇ ਲੋਕਾਂ ਦੀ ਭੀੜ ਨੇ ਬਾਜ਼ਾਰ ਬੰਦ ਕਰਨਾ ਸ਼ੁਰੂ ਕਰ ਦਿੱਤਾ, ਉਦੋਂ ਹੀ ਹਿੰਸਾ ਭੜਕ ਗਈ। ਭੀੜ 'ਚ ਸ਼ਾਮਲ ਲੋਕਾਂ ਨੇ ਪਥਰਾਅ ਦੇ ਨਾਲ-ਨਾਲ ਅੱਗਜ਼ਨੀ, ਤੋੜ-ਫੋੜ ਸ਼ੁਰੂ ਕਰ ਦਿੱਤੀ। 11 ਲੋਕਾਂ ਨੂੰ ਦੇਖਦੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਤੋਂ ਬਾਅਦ ਪਾਟੀਆ ਵਿਚ ਵੀ ਦੰਗੇ ਫੈਲ ਗਏ। ਇੱਥੇ ਵੀ ਕਤਲੇਆਮ ਹੋਇਆ। ਇਨ੍ਹਾਂ ਦੋ ਖੇਤਰਾਂ ਵਿਚ 97 ਲੋਕ ਮਾਰੇ ਗਏ ਸਨ।

ਇਹ ਵੀ ਪੜ੍ਹੋ: ਗਾਇਕ ਅਤੇ ਰੈਪਰ ਹਨੀ ਸਿੰਘ ਤੇ ਟੀਮ ਵਿਰੁਧ ਮੁੰਬਈ ਪੁਲਿਸ ਨੇ ਦਰਜ ਕੀਤੀ ਸ਼ਿਕਾਇਤ

ਇਸ ਕਤਲੇਆਮ ਤੋਂ ਬਾਅਦ ਪੂਰੇ ਗੁਜਰਾਤ ਵਿਚ ਦੰਗੇ ਫੈਲ ਗਏ। ਇਸ ਮਾਮਲੇ ਵਿਚ ਐਸਆਈਟੀ ਨੇ ਤਤਕਾਲੀ ਭਾਜਪਾ ਵਿਧਾਇਕ ਮਾਇਆ ਕੋਡਨਾਨੀ ਨੂੰ ਮੁੱਖ ਮੁਲਜ਼ਮ ਬਣਾਇਆ ਸੀ। ਹਾਲਾਂਕਿ ਇਸ ਮਾਮਲੇ 'ਚ ਉਸ ਨੂੰ ਬਰੀ ਕਰ ਦਿੱਤਾ ਗਿਆ ਹੈ। ਮਾਇਆ ਕੋਡਨਾਨੀ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ 'ਤੇ ਕਿਹਾ ਸੀ- ਉਹ ਦੰਗਿਆਂ ਵਾਲੇ ਦਿਨ ਸਵੇਰੇ ਗੁਜਰਾਤ ਵਿਧਾਨ ਸਭਾ 'ਚ ਸਨ। ਦੁਪਹਿਰ ਵੇਲੇ ਉਹ ਗੋਧਰਾ ਰੇਲ ਕਾਂਡ ਵਿਚ ਮਾਰੇ ਗਏ ਕਾਰ ਸੇਵਕਾਂ ਦੀਆਂ ਲਾਸ਼ਾਂ ਨੂੰ ਦੇਖਣ ਲਈ ਸਿਵਲ ਹਸਪਤਾਲ ਪਹੁੰਚੇ ਸਨ। ਜਦਕਿ ਕੁਝ ਚਸ਼ਮਦੀਦਾਂ ਨੇ ਅਦਾਲਤ ਵਿਚ ਗਵਾਹੀ ਦਿੱਤੀ ਸੀ ਕਿ ਕੋਡਨਾਨੀ ਦੰਗਿਆਂ ਦੌਰਾਨ ਨਰੋਦਾ ਵਿਚ ਮੌਜੂਦ ਸੀ ਅਤੇ ਉਸ ਨੇ ਭੀੜ ਨੂੰ ਭੜਕਾਇਆ ਸੀ।