ਗਾਂਧੀ ਦਾ ਯੋਗਦਾਨ ਯਾਦ ਰਹੇ ਇਸ ਲਈ ਗੋਡਸੇ ਦੇ ਭੂਤ ਦੀ ਲੋੜ ਨਹੀਂ- ਕਮਲ ਹਾਸਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੋਡਸੇ ਨੇ ਮਹਾਤਮਾ ਗਾਂਧੀ ਦੀ 30 ਜਨਵਰੀ, 1948 ਵਿਚ ਹੱਤਿਆ ਕਰ ਦਿੱਤੀ ਸੀ

Kamal Haasan

ਨਵੀਂ ਦਿੱਲੀ: ਐਕਟਰ ਤੋਂ ਨੇਤਾ ਬਣੇ ਕਮਲ ਹਾਸਨ ਨੇ ਇੱਕ ਵਾਰ ਫਿਰ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਰਾਸ਼ਟਪਿਤਾ ਮਹਾਤਮਾ ਗਾਂਧੀ ਦੇ ਆਜ਼ਾਦੀ ਦੇ ਅੰਦੋਲਨ ਵਿਚ ਯੋਗਦਾਨ ਨੂੰ ਯਾਦ ਰੱਖਣ ਲਈ ਨਾਥੂਰਾਮ ਗੋਡਸੇ ਵਰਗੇ ਹਤਿਆਰੇ ਦੇ ਭੂਤ ਦੀ ਜ਼ਰੂਰਤ ਨਹੀਂ ਹੈ। ਮਹਾਤਮਾ ਗਾਂਧੀ ਨੇ ਅਹਿੰਸਾ ਦੇ ਰਸਤੇ ਦੇ ਜਰੀਏ ਦੇਸ਼ ਨੂੰ ਆਜ਼ਾਦੀ ਦਿਲਵਾਈ। ਕਮਲ ਹਾਸਨ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਇਹ ਦੱਸਾਂਗੇ ਕਿ ਸੱਚ ਅਤੇ ਅਹਿੰਸਾ ਦੇ ਪੁਜਾਰੀ ਮਹਾਤਮਾ ਗਾਂਧੀ ਦੇ ਜੀਵਨ ਵਿਚ ਕੋਈ ਰੋਕ ਨਹੀਂ ਸੀ।

ਉਨ੍ਹਾਂ ਨੇ ਕਿਹਾ ਕਿ ਜੇਕਰ ਨਾਥੂਰਾਮ ਗੋਡਸੇ ਦਾ ਭੂਤ ਲੋਕਾਂ ਦੇ ਅੰਦਰੋਂ ਨਹੀਂ ਨਿਕਲ ਰਿਹਾ ਹੈ ਤਾਂ ਇਸਦਾ ਕਾਰਨ ਵੀ ਇਹੀ ਹੈ ਸਾਡੇ ਟੈਕਸਬੁਕ ਵਿਚ ਇਹ ਗੱਲਾਂ ਦੱਸੀਆਂ ਗਈਆਂ ਹਨ ਕਿ ਗਾਂਧੀ ਦੇ ਜੀਵਨ ਵਿਚ ਕੋਈ ਰੋਕ ਨਹੀਂ ਸੀ। ਦੱਸ ਦਈਏ ਕਿ ਨਾਥੂਰਾਮ ਗੋਡਸੇ ਨੇ ਮਹਾਤਮਾ ਗਾਂਧੀ ਦੀ 30 ਜਨਵਰੀ, 1948 ਵਿਚ ਹੱਤਿਆ ਕਰ ਦਿੱਤੀ ਸੀ।

ਗੋਡਸੇ ਨੇ ਮਹਾਤਮਾ ਗਾਂਧੀ ਨੂੰ ਆਪਣੇ ਸੇਮੀ-ਆਟੋਮੈਟਿਕ ਪਿਸਟਲ ਨਾਲ ਤਿੰਨ ਗੋਲੀਆਂ ਮਾਰੀਆਂ ਸਨ। ਗਾਂਧੀ ਦੀ ਹੱਤਿਆ ਦੇ ਜੁਰਮ ਵਿਚ ਗੋਡਸੇ ਉੱਤੇ ਕੋਰਟ ਟਰਾਇਲ 22 ਜੂਨ, 1948 ਨੂੰ ਸ਼ੁਰੂ ਹੋਇਆ ਅਤੇ 10 ਫਰਵਰੀ, 1948 ਨੂੰ ਕੋਰਟ ਨੇ ਗੋਡਸੇ ਅਤੇ ਉਸਦੇ ਦੋਸਤ ਨਰਾਇਣ ਆਪਟੇ ਨੂੰ ਫ਼ਾਂਸੀ ਦੀ ਸਜਾ ਸਣਾ ਦਿੱਤੀ। ਗੋਡਸੇ ਨੇ  ਸੁਣਾਈ ਗਈ ਸਜਾ ਸਵੀਕਾਰ ਕਰ ਲਈ ਸੀ।