Fact Check: ਟਮਾਟਰ ਅੰਦਰ ਕੋਰੋਨਾ ਤੋਂ ਖ਼ਤਰਨਾਕ ਇੰਫੈਕਸ਼ਨ ਦੇ ਦਾਅਵੇ ਦਾ ਅਸਲ ਸੱਚ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਣੋ, ਟਮਾਟਰ ਅੰਦਰ ਕੋਰੋਨਾ ਤੋਂ ਖ਼ਤਰਨਾਕ ਇੰਫੈਕਸ਼ਨ ਦੇ ਦਾਅਵਾ ਕਿੰਨਾ ਸੱਚਾ ਕਿੰਨਾ ਝੂਠਾ

File

ਇੰਨ੍ਹੀ ਦਿਨੀ ਸੋਸ਼ਲ ਮੀਡੀਆ 'ਤੇ ਇਕ ਮੈਸੇਜ ਵਾਇਰਲ ਹੋ ਰਿਹਾ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਹਾਰਾਸ਼ਟਰ ਵਿਚ ਟਮਾਟਰਾਂ ਵਿਚ ਕੋਰੋਨਾ ਵਾਇਰਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਮੈਸੇਜ ਵਿਚ ਕਥਿਤ ਤੌਰ 'ਤੇ ਵਾਇਰਸ ਨੂੰ 'ਤਿਰੰਗਾ ਵਾਇਰਸ' ਦਾ ਨਾਮ ਦਿੱਤਾ ਗਿਆ ਹੈ। 13 ਮਈ ਨੂੰ ਹਿੰਦੀ ਨਿਊਜ਼ ਚੈਨਲ ਟੀਵੀ 9 ਭਾਰਤਵਰਸ਼ ਨੇ ਟਮਾਟਰਾਂ ਵਿਚ ਪਾਏ ਗਏ ਕਥਿਤ ਤਿਰੰਗੇ ਵਾਇਰਸ ਬਾਰੇ ਇਕ ਪ੍ਰੋਗਰਾਮ ਵੀ ਕੀਤਾ ਸੀ।

ਜਿਸ ਨੂੰ ਉਸ ਨੇ ਬਾਅਦ ਵਿਚ ਹਟਾ ਦਿੱਤਾ। ਪਰ ਇਸ ਦੀ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਫੇਸਬੁੱਕ ਪੇਜ The Glory of Islam ਨੇ ਵੀ ਇਹ ਵੀਡੀਓ ਕਲਿੱਪਾਂ ਨੂੰ ਪੋਸਟ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ। ਇਸ ਕਲਿੱਪ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਟਮਾਟਰ ਦੇ ਰੰਗ ਬਦਲਣ ਕਾਰਨ ਇਸ ਵਿਸ਼ਾਣੂ ਨੂੰ ਤਿਰੰਗੇ ਵਾਇਰਸ ਦਾ ਨਾਮ ਦਿੱਤਾ ਗਿਆ ਹੈ।

ਰਿਪੋਰਟ ਦੇ ਅਨੁਸਾਰ ਮਹਾਰਾਸ਼ਟਰ ਦੇ ਅਹਿਮਦਨਗਰ, ਪੁਣੇ ਅਤੇ ਨਾਸਿਕ ਵਿਚ ਪਿਛਲੇ 10 ਦਿਨਾਂ ਵਿਚ 60 ਪ੍ਰਤੀਸ਼ਤ ਤੋਂ ਵੱਧ ਫਸਲਾਂ ਤਬਾਹ ਹੋ ਗਈਆਂ ਹਨ। ਖੇਤ ਵਿਚੋਂ ਤੋੜਣ ਤੋਂ ਕੁਝ ਘੰਟੇ ਬਾਅਦ ਟਮਾਟਰ ਦਾ ਰੰਗ ਕਾਲਾ ਪੈ ਜਾਂਦਾ ਹੈ। ਇਹ ਖਦਸ਼ਾ ਹੈ ਕਿ ਇਹ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ।

17 ਮਈ ਨੂੰ ਕਾਂਗਰਸੀ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀ ਰਾਜ ਚੌਹਾਨ ਨੇ ਦੋ ਟਵੀਟ ਕੀਤੇ ਅਤੇ ਤਿਰੰਗਾ ਵਾਇਰਸ ਦੀ ਅਫ਼ਵਾਹ ਫੈਲਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। 2 ਦਿਨਾਂ ਬਾਅਦ ਹੀ ਟੀਵੀ 9 ਭਾਰਤਵਰਸ਼ ਨੇ ਆਪਣੀ 13 ਮਈ ਦੀ ਰਿਪੋਰਟ ਨੂੰ ਗਲਤ ਦੱਸਿਆ ਹੈ ਅਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਅਫਵਾਹਾਂ ਫੈਲਾਉਣ ਲਈ ਦੋਸ਼ੀ ਠਹਿਰਾਇਆ ਹੈ।

ਟੀਵੀ 9 ਭਾਰਤਵਰਸ਼ ਨੇ ਆਪਣੀ ਨਵੀਂ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਟਮਾਟਰਾਂ ਵਿਚ ਫੈਲ ਰਹੇ ਵਿਸ਼ਾਣੂ ਨੂੰ ਕੋਰੋਨਾ ਵਾਇਰਸ ਨਾਲ ਨਹੀਂ ਜੋੜਿਆ ਹੈ। ਮਹਾਰਾਸ਼ਟਰ ਵਿਚ ਟਮਾਟਰ ਵਿਚ ਕੋਰੋਨਾ ਤੋਂ ਵੀ ਖਤਰਨਾਕ ਤਿਰੰਗਾ ਵਾਇਰਸ ਹੋਣੇ ਦਾ ਦਾਵਾ ਪੂਰੀ ਤਰ੍ਹਾਂ ਗ਼ਲਤ ਗੁੰਮਰਾਹਕੁੰਨ ਹੈ। ਕਿਸੇ ਵੀ ਵਿਗਿਆਨਕ ਰਿਪੋਰਟ ਵਿਚ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਦਾਅਵਾ: ਸੋਸ਼ਲ ਮੀਡੀਆ 'ਤੇ ਇਕ ਮੈਸੇਜ ਵਾਇਰਲ ਹੋ ਰਿਹਾ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਹਾਰਾਸ਼ਟਰ ਵਿਚ ਟਮਾਟਰਾਂ ਵਿਚ ਕੋਰੋਨਾ ਵਾਇਰਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਮੈਸੇਜ ਵਿਚ ਕਥਿਤ ਤੌਰ 'ਤੇ ਵਾਇਰਸ ਨੂੰ 'ਤਿਰੰਗਾ ਵਾਇਰਸ' ਦਾ ਨਾਮ ਦਿੱਤਾ ਗਿਆ ਹੈ।
ਦਾਅਵਾ ਸਮੀਖਿਆ: ਇਸ ਦਾਅਵੇ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ। ਜਾਂਚ ਵਿਚ ਇਹ ਦਾਅਵਾ ਝੂਠਾ ਅਤੇ ਗੁੰਮਰਾਹਕੁੰਨ ਨਿਕਲਿਆ।
ਸੱਚ/ਝੂਠ: ਇਹ ਖ਼ਬਰ ਝੂਠੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।