ਰੇਲ ਮੰਤਰਾਲੇ ਤੋਂ ਬਾਅਦ ਹੁਣ ਵਿਤ ਮੰਤਰਾਲੇ ਨੇ ਚੀਨ ਨੂੰ ਮਾਰੀ ਗਹਿਰੀ ਆਰਥਿਕ ਸੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਅਤੇ ਚੀਨ ਵਿਚ ਚੱਲ ਰਹੇ ਤਣਾਅ ਨੂੰ ਲੈ ਕੇ ਰੇਲ ਮੰਤਰਾਲੇ ਤੋਂ ਬਾਅਦ ਹੁਣ ਵਿਤ ਮੰਤਰਾਲੇ ਦੇ ਵੱਲੋਂ ਵੀ ਚੀਨ ਨੂੰ ਗਹਿਰੀ ਸੱਟ ਦਿੱਤੀ ਗਈ ਹੈ।

Photo

ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚ ਚੱਲ ਰਹੇ ਤਣਾਅ ਨੂੰ ਲੈ ਕੇ ਰੇਲ ਮੰਤਰਾਲੇ ਤੋਂ ਬਾਅਦ ਹੁਣ ਵਿਤ ਮੰਤਰਾਲੇ ਦੇ ਵੱਲੋਂ ਵੀ ਚੀਨ ਨੂੰ ਗਹਿਰੀ ਸੱਟ ਦਿੱਤੀ ਗਈ ਹੈ। ਭਾਰਤ ਨੇ ਚੀਨ ਸਮੇਤ ਕਿਸੇ ਵੀ ਸਰਹੱਦੀ ਦੇਸ਼ ਨੂੰ ਪੈਂਨਸ਼ਨ ਫੰਡਾਂ ਵਿਚ ਵਿਦੇਸ਼ੀ ਨਿਵੇਸ਼ ਤੇ ਰੋਕ ਲਗਾਉਂਣ ਦਾ ਪ੍ਰਸਾਤਾਵ ਰੱਖਿਆ ਹੈ। ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (ਪੀਐਫਆਰਡੀਏ) ਦੇ ਰੈਗੂਲੇਸ਼ਨ ਦੇ ਤਹਿਤ, ਪੈਨਸ਼ਨ ਫੰਡ ਵਿੱਚ 49 ਪ੍ਰਤੀਸ਼ਤ ਵਿਦੇਸ਼ੀ ਨਿਵੇਸ ਦੀ ਆਗਿਆ ਹੈ।

ਦੱਸ ਦੱਈਏ ਕਿ ਸ਼ੁੱਕਰਵਾਰ ਨੂੰ ਜਾਰੀ ਇਸ ਨੋਟੀਫਿਕੇਸ਼ਨ ਦੇ ਅਨੁਸਾਰ, ਚੀਨ ਸਮੇਤ ਭਾਰਤ ਦੀ ਸਰਹੱਦ ਦੇ ਨਾਲ ਲੱਗਦੇ ਹੋਰਾਂ ਦੇਸ਼ਾਂ ਦੇ ਕਿਸੇ ਵੀ ਨਿਵੇਸ਼  ਯੂਨਿਟਾਂ ਜਾਂ ਵਿਅਕਤੀ ਦੇ ਨਿਵੇਸ਼ ਲਈ ਸਰਕਾਰ ਦੀ ਮਨਜ਼ੂਰੀ ਦੀ ਲੋੜ ਹੋਵੇਗੀ। ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਜਾਰੀ ਹੋਣ ਵਾਲੀ ਐਫਡੀਆਈ ਨੀਤੀ ਦਾ ਸਬੰਧਿਤ ਪ੍ਰਬੰਧ ਅਜਿਹੇ ਮਾਮਲਿਆਂ ਵਿਚ ਲਾਗੂ ਹੋਵੇਗਾ। ਸਰਕਾਰ ਦੇ ਵੱਲੋਂ ਇਸ ਮਾਮਲੇ ਸਬੰਧੀ ਸਾਰੇ ਪਾਸਿਆਂ ਤੋਂ ਰਾਏ ਮੰਗੀ ਗਈ ਹੈ।

ਹੁਣ ਇਨ੍ਹਾਂ ਦੇਸ਼ਾਂ ਦਾ ਕੋਈ ਵੀ ਨਿਵੇਸ਼ ਸਰਕਾਰ ਦੀ ਮਨਜ਼ੂਰੀ ਤੇ ਨਿਰਭਰ ਕਰੇਗਾ। ਭਾਰਤ ਸਰਕਾਰ ਦੇ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਵਾਲੇ ਦਿਨ ਤੋਂ ਇਸ ਨੂੰ ਲਾਗੂ ਕੀਤਾ ਜਾਵੇਗਾ। ਦੱਸ ਦੱਈਏ ਕਿ ਭਾਰਤ ਅਤੇ ਚੀਨ ਦੇ ਵਿਚਕਾਰ ਗਲਵਨ ਘਾਟੀ ਦੇ ਵਿਵਾਦ ਤੋਂ ਬਾਅਦ ਵਿਤ ਮੰਤਰਾਲੇ ਦੇ ਵੱਲੋਂ ਇਸ ਪ੍ਰਸਤਾਵ ਨੂੰ ਦਿੱਤਾ ਗਿਆ ਹੈ।

ਪ੍ਰਸਤਾਵਿਤ ਤਬਦੀਲੀ ਉਦਯੋਗਿਕ ਪ੍ਰਸਾਰ ਅਤੇ ਅੰਦਰੂਨੀ ਵਿਭਾਗ ਦੁਆਰਾ ਅਪ੍ਰੈਲ ਵਿਚ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹੈ। ਫਿਲਹਾਲ ਕੇਵਲ ਬੰਗਲਾਦੇਸ਼ ਅਤੇ ਪਾਕਿਸਥਾਨ ਨਾਲ ਹੋਣ ਵਾਲੇ ਨਿਵੇਸ਼ ਨੂੰ ਲੈ ਕੇ ਸਰਕਾਰੀ ਮਨਜ਼ੂਰੀ ਦੀ ਵਿਵਸਥਾ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।