ਮਹਾਰਾਸ਼ਟਰ ਦੇ ਇਨ੍ਹਾਂ 3 ਜ਼ਿਲ੍ਹਿਆਂ 'ਚ ਮਿਲਿਆ ਕੋਰੋਨਾ ਦਾ ਨਵਾਂ ਰੂਪ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਣਕਾਰੀ ਮੁਤਾਬਕ ਕੋਰੋਨਾ ਵਾਇਰਸ ਦਾ ਇਹ ਨਵਾਂ ਡੈਲਟਾ ਰੂਪ (B.1.617.2.) 'ਚ ਹੀ ਮਿਊਟੇਸ਼ਨ ਤੋਂ ਬਾਅਦ ਦਿਖਿਆ ਹੈ

Coronavirus

ਮੁੰਬਈ-ਕੋਰੋਨਾ ਦੇ ਡੈਲਟਾ ਵੈਰੀਐਂਟ ਨੂੰ ਸਭ ਤੋਂ ਖਤਰਨਾਕ ਮੰਨਿਆ ਜਾ ਰਿਹਾ ਹੈ। ਕੋਰੋਨਾ ਦੇ ਵੱਖ-ਵੱਖ ਰੂਪਾਂ 'ਤੇ ਖੋਜਕਾਰਾਂ ਵੱਲੋਂ ਅਧਿਐਨ ਕੀਤਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਦੀ ਸ਼ੁਰੂਆਤੀ ਜਾਂਚ ਦਾ ਪਤਾ ਲਾਇਆ ਜਾ ਸਕੇ। ਭਾਰਤ 'ਚ ਵੀ ਫੈਲੇ ਕੋਰੋਨਾ ਵਾਇਰਸ ਦੇ ਮਾਮਲੇ ਬੇਸ਼ੱਕ ਘੱਟਣੇ ਸ਼ੁਰੂ ਹੋ ਗਏ ਹਨ ਪਰ ਇਸ ਦਾ ਸੰਕਟ ਅਜੇ ਵੀ ਬਣਿਆ ਹੋਇਆ ਹੈ। ਮਹਾਰਾਸ਼ਟਰ 'ਚ ਕੋਰੋਨਾ ਦਾ ਨਵਾਂ ਰੂਪ ਮਿਲਿਆ ਹੈ ਜਿਸ ਨੂੰ 'ਡੈਲਟਾ ਪਲੱਸ' ਨਾਂ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਵਾਇਰਸ ਦਾ ਇਹ ਨਵਾਂ ਡੈਲਟਾ ਰੂਪ (B.1.617.2.) 'ਚ ਹੀ ਮਿਊਟੇਸ਼ਨ ਤੋਂ ਬਾਅਦ ਦਿਖਿਆ ਹੈ

ਇਹ ਵੀ ਪੜ੍ਹੋ-ਸੂਬਿਆਂ ਕੋਲ ਅਜੇ ਬਚੀਆਂ ਹਨ ਵੈਕਸੀਨ ਦੀਆਂ 3 ਕਰੋੜ ਤੋਂ ਜ਼ਿਆਦਾ ਖੁਰਾਕਾਂ : ਕੇਂਦਰ ਸਰਕਾਰ

ਕੋਰੋਨਾ ਦੇ ਇਸ ਨਵੇਂ ਡੈਲਟਾ ਪਲੱਸ ਰੂਪ ਨੂੰ 'ਵੈਰੀਐਂਟ ਆਫ ਇੰਟ੍ਰੈਸਟ' ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ। ਇਸ ਤੋਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਸ ਤਰ੍ਹਾਂ ਨਾਲ ਇਹ ਆਪਣਾ ਰੂਪ ਬਦਲ ਰਿਹਾ ਹੈ। ਜਾਣਕਾਰੀ ਮੁਤਾਬਕ ਕੋਰੋਨਾ ਦਾ ਇਹ ਰੂਪ ਰਤਨਾਗੀਰੀ, ਨਵੀਂ ਮੁੰਬਈ ਅਤੇ ਪਾਲਘਰ 'ਚ ਮਿਲਿਆ ਹੈ। ਇਕ ਮਾਹਰ ਦਾ ਕਹਿਣਾ ਹੈ ਕਿ ਜੇਕਰ ਦੇਸ਼ 'ਚ ਕੋਰੋਨਾ ਦੀ ਤੀਸਰੀ ਲਹਿਰ ਆਉਂਦੀ ਹੈ ਤਾਂ ਇਸ ਦੇ ਲਈ ਡੈਲਟਾ ਪਲੱਸ ਰੂਪ ਜ਼ਿੰਮੇਵਾਰ ਹੋਵੇਗਾ। 

ਇਹ ਵੀ ਪੜ੍ਹੋ-ਮਾਸਕ ਪਾਉਣ ਤੇ ਸੋਸ਼ਲ ਡਿਸਟੈਂਸਿੰਗ ਨਾਲ ਕਮਜ਼ੋਰ ਹੋਈ ਬੱਚਿਆਂ ਦੀ Immunity : ਮਾਹਰ

ਉਥੇ ਦੂਜੇ ਪਾਸੇ ਮਾਹਰਾਂ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਡੈਲਟਾ ਪਲੱਸ ਰੂਪ ਨਾਲ ਐਕਟੀਵ ਮਾਮਲੇ ਕਰੀਬ 10 ਲੱਖ ਤੱਕ ਜਾ ਸਕਦੇ ਹਨ ਅਤੇ ਇਸ ਨਾਲ 10 ਫੀਸਦੀ ਹੀ ਬੱਚੇ ਲਪੇਟ 'ਚ ਆ ਸਕਦੇ ਹਨ।  ਮਹਾਰਾਸ਼ਟਰ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਰਹੇ ਹਨ ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੋਲਹਾਪੁਰ, ਸਿੰਧੂਦੁਰਗ, ਰਾਇਗੜ੍ਹ, ਸਤਾਰਾ ਅਤੇ ਸਾਂਗਲੀ ਸਮੇਤ ਪੱਛਮੀ ਮਹਾਰਾਸ਼ਟਰ ਦੇ ਜ਼ਿਲ੍ਹਿਆਂ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਥੇ ਪਾਜ਼ੇਟਿਵਿਟੀ ਰੇਟ ਵੀ ਕਾਫੀ ਜ਼ਿਆਦਾ ਹੈ। 

ਇਹ ਵੀ ਪੜ੍ਹੋ-'ਕੋਰੋਨਾ ਨਾਲ ਹੋਈਆਂ ਮੌਤਾਂ 'ਤੇ ਨਹੀਂ ਦੇ ਸਕਦੇ 4 ਲੱਖ ਰੁਪਏ ਦਾ ਮੁਆਵਜ਼ਾ'

ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਦੇਸ਼ 'ਚ ਕੁੱਲ ਪੀੜਤਾਂ ਦੀ ਗਿਣਤੀ 29,881,965 ਹੈ ਅਤੇ ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 28,766,009  ਹੋ ਗਈ ਹੈ। ਇਸ ਦੇ ਨਾਲ ਦੇਸ਼ 'ਚ ਅਜੇ 729243 ਮਰੀਜ਼ ਸਰਗਰਮ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।