Delhi Unlock: ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਕੱਲ ਤੋਂ ਖੁਲ੍ਹ ਸਕਣਗੇ ਬਾਰ-ਰੈਸਟੋਰੈਂਟ ਅਤੇ ਪਾਰਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ‘ਚ ਕੋਰੋਨਾ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ। ਸੋਮਵਾਰ ਤੋਂ ਖੁਲ੍ਹ ਸਕਣਗੇ ਬਾਰ-ਰੈਸਟੋਰੈਂਟ ਅਤੇ ਪਾਰਕ।

Delhi CM Arvind Kejriwal

ਨਵੀਂ ਦਿੱਲੀ: ਦਿੱਲੀ ਸਰਕਾਰ (Delhi Government) ਵਲੋਂ ਕੋਰੋਨਾ (Coronavirus) ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਹੁਣ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ, ਸੋਮਵਾਰ ਤੋਂ ਕਈ ਹੋਰ ਇਲਾਕਿਆਂ ਵਿੱਚ ਰਾਹਤ ਮਿਲਣ ਜਾ ਰਹੀ ਹੈ। ਕੇਜਰੀਵਾਲ ਸਰਕਾਰ ਨੇ ਅਨਲੌਕ ਅਧੀਨ ਦਿੱਲੀ ਵਿਚ 50% ਬੈਠਣ ਦੀ ਸਮਰੱਥਾ ਨਾਲ ਬਾਰ (Bar) ਖੋਲਣ ਦੀ ਆਗਿਆ ਦੇ ਦਿੱਤੀ ਹੈ, ਜੋ ਕਿ ਦੁਪਹਿਰ 12:00 ਵਜੇ ਤੋਂ ਰਾਤ 10 ਵਜੇ ਤਕ ਖੁੱਲ੍ਹਣਗੀਆਂ। 

ਇਹ ਵੀ ਪੜ੍ਹੋ : ਭਲਕੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਵੇਗੀ ਚਰਚਾ  

ਨਵੀਂ ਵਿਵਸਥਾ ਤਹਿਤ ਸੋਮਵਾਰ ਤੋਂ, ਰੈਸਟੋਰੈਂਟ (Restaurant) 50% ਬੈਠਣ ਦੀ ਸਮਰੱਥਾ ਦੇ ਨਾਲ ਸਵੇਰੇ 8:00 ਵਜੇ ਤੋਂ ਰਾਤ 10:00 ਵਜੇ ਤਕ ਖੁੱਲ੍ਹਣਗੇ। ਹਾਲਾਂਕਿ ਪਹਿਲਾਂ ਦਿੱਲੀ ਵਿਚ ਰੈਸਟੋਰੈਂਟ 50% ਬੈਠਣ ਦੀ ਸਮਰੱਥਾ ਨਾਲ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤਕ ਖੁੱਲ੍ਹ ਰਹੇ ਸਨ, ਯਾਨੀ ਕਿ ਰੈਸਟੋਰੈਂਟਾਂ ਦਾ ਸਮਾਂ ਹੁਣ 4 ਘੰਟੇ ਵਧਾਇਆ ਗਿਆ ਹੈ।

ਇਹ ਵੀ ਪੜ੍ਹੋ : ਵਿਜੇ ਸਾਂਪਲਾ ਨੇ ਕੀਤੀ ਜੱਥੇਦਾਰ ਨਾਲ ਮੁਲਾਕਾਤ, ਕਿਹਾ- ਖੁਸ਼ੀ ਹੋਵੇਗੀ ਜੇ ਮੁੱਖ ਮੰਤਰੀ SC ਹੋਵੇ 

ਰੈਸਟੋਰੈਂਟ ਅਤੇ ਬਾਰ ਮਾਲਕਾਂ ਨੂੰ ਇਹ ਸੁਨਿਸ਼ਚਿਤ ਕਰਨਾ ਪਏਗਾ ਕਿ ਮਹਾਂਮਾਰੀ ਸੰਬੰਧੀ ਜੋ ਵੀ ਐਸਓਪੀਜ਼ (SoPs) ਅਤੇ ਦਿਸ਼ਾ ਨਿਰਦੇਸ਼ ਹਨ, ਉਨ੍ਹਾਂ ਦਾ ਪਾਲਣ ਹਰ ਸਮੇਂ ਕੀਤਾ ਜਾਵੇ।

ਇਹ ਵੀ ਪੜ੍ਹੋ-'ਕੋਰੋਨਾ ਨਾਲ ਹੋਈਆਂ ਮੌਤਾਂ 'ਤੇ ਨਹੀਂ ਦੇ ਸਕਦੇ 4 ਲੱਖ ਰੁਪਏ ਦਾ ਮੁਆਵਜ਼ਾ'

ਇਸ ਤੋਂ ਇਲਾਵਾ ਕੇਜਰੀਵਾਲ ਸਰਕਾਰ ਨੇ ਸੋਮਵਾਰ ਤੋਂ ਜਨਤਕ ਪਾਰਕ, ਬਗੀਚਿਆਂ, ਗੋਲਫ ਕਲੱਬ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਬਾਹਰੀ ਯੋਗਾ ਗਤੀਵਿਧੀਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਸਾਰੇ ਬਾਜ਼ਾਰਾਂ, ਮਾਰਕੀਟ ਕੰਪਲੈਕਸਾਂ ਅਤੇ ਮਾਲਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤਕ ਖੁੱਲ੍ਹਣ ਦੀ ਆਗਿਆ ਹੋਵੇਗੀ।