ਅਸਾਮ : ਭਾਜਪਾ ਸਾਂਸਦ ਦੀ ਬੇਟੀ ਸਮੇਤ 19 ਅਫ਼ਸਰਾਂ ਨੂੰ ਪੁਲਿਸ ਹਿਰਾਸਤ 'ਚ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਸ਼ੇਸ਼ ਅਦਾਲਤ ਨੇ ਅਸਾਮ ਵਿਚ ਨੌਕਰੀ ਦੇ ਲਈ ਪੈਸਾ ਲੈਣ ਦੇ ਮਾਮਲੇ ਵਿਚ ਭਾਜਪਾ ਸਾਂਸਦ ਆਰ ਪੀ ਸ਼ਰਮਾ ਦੀ ਬੇਟੀ ਸਮੇਤ 19 ਲੋਕਾਂ ਨੂੰ 11 ਦਿਨ ਦੀ ਪੁਲਿਸ ਹਿਰਾਸਤ...

Assam: 19 Officers Police Custody

ਗੁਹਾਟੀ : ਵਿਸ਼ੇਸ਼ ਅਦਾਲਤ ਨੇ ਅਸਾਮ ਵਿਚ ਨੌਕਰੀ ਦੇ ਲਈ ਪੈਸਾ ਲੈਣ ਦੇ ਮਾਮਲੇ ਵਿਚ ਭਾਜਪਾ ਸਾਂਸਦ ਆਰ ਪੀ ਸ਼ਰਮਾ ਦੀ ਬੇਟੀ ਸਮੇਤ 19 ਲੋਕਾਂ ਨੂੰ 11 ਦਿਨ ਦੀ ਪੁਲਿਸ ਹਿਰਾਸਤ ਵਿਚ ਭੇਜ ਦਿਤਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਅਸਾਮ ਸਿਵਲ ਸਰਵਿਸਜ਼ (ਏਸੀਐਸ) ਦੇ 13, ਅਸਾਮ ਪੁਲਿਸ ਸੇਵਾ ਦੇ ਤਿੰਨ ਅਤੇ ਸਹਾਇਕ ਸੇਵਾ ਦੇ ਤਿੰਨ ਅਧਿਕਾਰੀ ਸ਼ਾਮਲ ਹਨ। ਅਦਾਲਤ ਨੇ 2016 ਬੈਚ ਦੇ 19 ਅਧਿਕਾਰੀਆਂ ਨੂੰ 11 ਦਿਨ ਦੀ ਹਿਰਾਸਤ ਵਿਚ ਭੇਜ ਦਿਤਾ।