ਬਿਹਾਰ 'ਚ ਗੰਗਾ ਕੰਢੇ ਦੇ ਪਿੰਡਾਂ ਵਿਚ ਗਾਲ ਬਲੈਡਰ ਦੇ ਕੈਂਸਰ ਦਾ ਖ਼ਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ 'ਚ ਗੰਗਾ ਕੰਢੇ ਦੇ ਪਿੰਡਾਂ ਵਿਚ ਗਾਲ ਬਲੈਡਰ ਦੇ ਕੈਂਸਰ ਦਾ ਖ਼ਤਰਾ

The risk of gall bladder cancer

ਪਟਨਾ, ਬਿਹਾਰ ਵਿਚ ਗੰਗਾ ਕਿਨਾਰੇ ਦੇ ਪਿੰਡਾਂ ਵਿਚ ਪੀਣ ਦੇ ਪਾਣੀ ਵਿਚ ਆਰਸੇਨਿਕ ਦੀ ਮਾਤਰਾ ਹੋਣ ਦੇ ਕਾਰਨ ਗਾਲ ਬਲੈਡਰ ਦਾ ਕੈਂਸਰ ਪੈਰ ਪਸਾਰ ਰਿਹਾ ਹੈ। ਪਟਨਾ ਦੀ ਇੰਦਰਾ ਗਾਂਧੀ ਆਯੁਰ ਵਿਗਿਆਨ ਸੰਸਥਾ (IGIMS) ਦੀ ਜਾਂਚ ਵਿਚ ਇਹ ਖੁਲਾਸਾ ਹੋਇਆ ਹੈ। IGIMS ਦੇ ਸਥਾਨਕ ਕੈਂਸਰ ਸੰਸਥਾ ਦੇ ਵਿਗਿਆਨੀਆਂ ਦੁਆਰਾ ਕੀਤੀ ਗਈ ਖੋਜ ਵਿਚ ਪਾਇਆ ਗਿਆ ਹੈ ਕਿ ਪਟਨਾ ਸਮੇਤ ਰਾਜ ਦੇ ਜੋ 15 ਜਿਲ੍ਹੇ ਗੰਗਾ ਕਿਨਾਰੇ ਵਸੇ ਹਨ, ਉਨ੍ਹਾਂ ਦੇ ਪਿੰਡਾਂ ਵਿਚ ਗਾਲ ਬਲੈਡਰ (ਪਿੱਤੇ ਦੀ ਥੈਲੀ) ਦਾ ਕੈਂਸਰ ਤੇਜ਼ੀ ਨਾਲ ਵੱਧ ਰਿਹਾ ਹੈ।

ਪੀਣ ਵਾਲੇ ਪਾਣੀ ਵਿਚ ਆਰਸੇਨਿਕ ਦੀ ਬਹੁਮਾਤਰਾ ਹੀ ਲੋਕਾਂ ਨੂੰ ਗਾਲ ਬਲੈਡਰ ਦੇ ਕੈਂਸਰ ਦਾ ਮਰੀਜ਼ ਬਣਾ ਰਹੀ ਹੈ। IMIGS ਦੇ ਡਾਕਟਰਾਂ ਦਾ ਕਹਿਣਾ ਹੈ ਕਿ ਸੂਬੇ ਵਿਚ ਵੱਧ ਰਹੇ ਗਾਲ ਬਲੈਡਰ ਦੇ ਕੈਂਸਰ ਨੂੰ ਕਾਬੂ ਕਰਨ ਲਈ ਸਰਕਾਰ ਨੂੰ ਇਸ ਇਲਾਕੇ ਦੇ ਲੋਕਾਂ ਲਈ ਸ਼ੁੱਧ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਹੋਵੇਗਾ।