ਸਰਕਾਰੀ ਕਰਮਚਾਰੀਆਂ ਲਈ ਖ਼ੁਸ਼ਖ਼ਬਰੀ! ਰਾਤ ਨੂੰ ਡਿਊਟੀ ਕਰਨ ‘ਤੇ ਮਿਲੇਗਾ ਇਹ ਫਾਇਦਾ
ਕੇਂਦਰ ਸਰਕਾਰ ਨੇ 7 ਵੇਂ ਤਨਖਾਹ ਕਮਿਸ਼ਨ ਦੀ ਸਿਫਾਰਸ਼ ਤੋਂ ਬਾਅਦ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਨਾਈਟ ਡਿਊਟੀ ਭੱਤਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ 7 ਵੇਂ ਤਨਖਾਹ ਕਮਿਸ਼ਨ ਦੀ ਸਿਫਾਰਸ਼ ਤੋਂ ਬਾਅਦ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਨਾਈਟ ਡਿਊਟੀ ਭੱਤਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਕਰਮਚਾਰੀ ਅਤੇ ਸਿਖਲਾਈ ਵਿਭਾਗ (DoPT- Department of Personnel and Training) ਨੇ ਇਸ ਬਾਰੇ ਜਾਣਕਾਰੀ ਜਾਰੀ ਕੀਤੀ ਹੈ। ਵਿਭਾਗ ਨੇ ਇਹ ਨਿਰਦੇਸ਼ ਪਿਛਲੇ ਹਫ਼ਤੇ 13 ਜੁਲਾਈ ਨੂੰ ਜਾਰੀ ਕੀਤਾ ਹੈ।
ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਸਾਰੇ ਕਰਮਚਾਰੀਆਂ ਲਈ ਮੌਜੂਦਾ ਵਿਵਸਥਾ ਦੇ ਤਹਿਤ ਵਿਸੇਸ਼ ਗ੍ਰੇਡ ਪੇ ਦੇ ਅਧਾਰ ‘ਤੇ ਨਾਈਟ ਡਿਊਟੀ ਭੱਤੇ ਨੂੰ ਖਤਮ ਕਰ ਦਿੱਤਾ ਗਿਆ ਹੈ। ਸੱਤਵੇਂ ਤਨਖ਼ਾਹ ਕਮਿਸ਼ਨ ਦੀ ਸਿਫਾਰਿਸ਼ ਲਾਗੂ ਕਰਨ ਤੋਂ ਪਹਿਲਾਂ ਗ੍ਰੇਡ ਪੇ ਦੇ ਅਧਾਪ ‘ਤੇ ਹੀ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਨਾਈਟ ਡਿਊਟੀ ਭੱਤਾ ਦਿੱਤਾ ਜਾਂਦਾ ਸੀ। ਨਾਈਟ ਡਿਊਟੀ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਮੰਨੀ ਜਾਵੇਗੀ। ਕਮਰਚਾਰੀਆਂ ਨੂੰ ਹਰ ਘੰਟੇ ਦੀ ਨਾਈਟ ਡਿਊਟੀ ਲਈ ਦਸ ਮਿੰਟ ਦਾ ਵਾਧੂ ਫਾਇਦਾ ਮਿਲੇਗਾ।
ਨਾਈਟ ਡਿਊਟੀ ਲਈ ਬਣਾਏ ਗਏ ਨਿਯਮ
- ਜਿਨ੍ਹਾਂ ਮਾਮਲਿਆਂ ਵਿਚ ਨਾਈਟ ਵੇਟੇਜ (Night Weightage) ਦੇ ਅਧਾਰ ‘ਤੇ ਕੰਮ ਦੇ ਸਮੇਂ ਨੂੰ ਗਿਣਿਆ ਗਿਆ ਹੈ, ਇਹਨਾਂ ਮਾਮਲਿਆਂ ਵਿਚ ਹੁਣ ਕੋਈ ਜ਼ੁਰਮਾਨਾ ਨਹੀਂ ਦਿੱਤਾ ਜਾਵੇਗਾ। ਰਾਤ ਦੇ ਸਮੇਂ ਕੀਤੀ ਗਈ ਡਿਊਟੀ ਦੌਰਾਨ ਹਰ ਘੰਟੇ ਲਈ 10 ਮਿੰਟ ਦੀ ਵੇਟੇਜ ਦਿੱਤੀ ਜਾਵੇਗੀ।
- ਸਰਕਾਰ ਮੁਤਾਬਕ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਕੀਤੇ ਗਏ ਕੰਮ ਨੂੰ ਹੀ ਨਾਈਟ ਡਿਊਟੀ ਮੰਨਿਆ ਜਾਵੇਗਾ।
- ਨਾਈਟ ਬਿਊਟੀ ਭੱਤੇ ਲਈ ਬੇਸਿਕ ਪੇ ਦੇ ਅਧਾਰ ‘ਤੇ ਇਕ ਸੀਲਿੰਗ ਤੈਅ ਕੀਤੀ ਗਈ ਹੈ। ਵਿਭਾਗ ਨੇ ਕਿਹਾ ਹੈ ਕਿ ਨਾਈਟ ਡਿਊਟੀ ਭੱਤੇ ਲਈ ਬੇਸਿਕ ਪੇ ਦੀ ਸੀਲਿੰਗ 43,600 ਰੁਪਏ ਪ੍ਰਤੀ ਮਹੀਨੇ ਦੇ ਅਧਾਰ ‘ਤੇ ਤੈਅ ਕੀਤੀ ਗਈ ਹੈ।
- ਸਰਕਾਰ ਇਸ ਭੱਤੇ ਦਾ ਭੁਗਤਾਨ ਘੰਟੇ ਦੇ ਅਧਾਰ ‘ਤੇ ਕਰੇਗੀ ਜੋ ਕਿ BP+DA/200 ਦੇ ਬਰਾਬਰ ਹੋਵੇਗਾ। ਬੀਪੀ ਤੋਂ ਭਾਵ ਬੇਸਿਕ ਪੇ ਹੈ ਅਤੇ ਡੀਏ ਤੋਂ ਭਾਵ ਮਹਿੰਗਾਈ ਭੱਤਾ ਹੈ। ਇਹ ਦੋਵੇਂ ਸੱਤਵੇਂ ਤਨਖ਼ਾਹ ਕਮਿਸ਼ਨ ਦੇ ਅਧਾਰ ‘ਤੇ ਹੀ ਗਿਣੇ ਜਾਣਗੇ। ਇਸ ਫਾਰਮੂਲੇ ਨੂੰ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਦੇ ਕਰਮਚਾਰੀਆਂ ‘ਤੇ ਲਾਗੂ ਕੀਤਾ ਜਾਵੇਗਾ
- ਕੇਂਦਰ ਸਰਕਾਰ ਨਾਈਟ ਡਿਊਟੀ ਭੱਤੇ ਦੀ ਕਰਮ ਹਰ ਕਰਮਚਾਰੀ ਦੀ ਬੇਸਿਕ ਪੇ ਅਤੇ ਨਾਈਟ ਡਿਊਟੀ ਦੇ ਅਧਾਰ ‘ਤੇ ਤੈਅ ਕਰੇਗੀ।