ਅਨੁਵਾਦ ਮੌਕੇ ਸ਼ਬਦਾਂ ਨਾਲ ਨਾ ਹੋਵੇ ਬੇਲੋੜੀ ਛੇੜਛਾੜ, ਯੂ.ਜੀ.ਸੀ. ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਮੈਡੀਕਲ, ਇੰਜਨੀਅਰਿੰਗ ਸਮੇਤ ਸਾਰੇ ਕੋਰਸਾਂ 'ਚ ਭਾਰਤੀ ਭਾਸ਼ਾਵਾਂ ਵਿਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲਕਦਮੀ ਦਰਮਿਆਨ ਚੁੱਕੇ ਗਏ ਕਦਮ
ਨਵੀਂ ਦਿੱਲੀ : ਇੰਜੀਨੀਅਰਿੰਗ, ਮੈਡੀਕਲ ਅਤੇ ਹੋਰ ਸਾਰੇ ਕੋਰਸਾਂ ਸਮੇਤ ਭਾਰਤੀ ਭਾਸ਼ਾਵਾਂ ਵਿਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲਕਦਮੀ ਨੇ ਰਫ਼ਤਾਰ ਫੜ ਲਈ ਹੈ ਪਰ ਇਸ ਲਈ ਤਿਆਰ ਕੀਤੀ ਜਾ ਰਹੀ ਅਧਿਐਨ ਸਮੱਗਰੀ ਨੂੰ ਅੰਗਰੇਜ਼ੀ ਵਿਚ ਮੌਜੂਦਾ ਸਮੱਗਰੀ ਤੋਂ ਅਨੁਵਾਦ ਕਰ ਕੇ ਹੀ ਤਿਆਰ ਕੀਤਾ ਜਾ ਰਿਹਾ ਹੈ।
ਹਾਲਾਂਕਿ ਇਸ ਦੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਸਮੇਤ ਵਿਸ਼ੇ ਨਾਲ ਸਬੰਧਤ ਅਨੁਵਾਦਕਾਂ ਦੀ ਮਦਦ ਲਈ ਜਾ ਰਹੀ ਹੈ। ਇਸ ਦੇ ਬਾਵਜੂਦ ਅੰਗਰੇਜ਼ੀ ਤੋਂ ਉਲੱਥਾ ਕਰ ਕੇ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿਚ ਤਿਆਰ ਕੀਤੀਆਂ ਜਾ ਰਹੀਆਂ ਪਾਠ ਪੁਸਤਕਾਂ ਦੀ ਸਮੱਗਰੀ ਉਸ ਵਿਸ਼ੇ ਦੀ ਮੂਲ ਭਾਵਨਾ ਤੋਂ ਵੱਖ ਨਹੀਂ ਹੋਣੀ ਚਾਹੀਦੀ ਤਾਂ ਜੋ ਵਿਦਿਆਰਥੀਆਂ ਨੂੰ ਬਾਅਦ ਵਿਚ ਸਮਝਣ ਵਿਚ ਮੁਸ਼ਕਲ ਨਾ ਆਵੇ।
ਇਹ ਵੀ ਪੜ੍ਹੋ: ਮਹਾਰਾਸ਼ਟਰ ਦੇ ਰਾਏਗੜ੍ਹ 'ਚ ਖਿਸਕੀ ਜ਼ਮੀਨ, ਮਲਬੇ 'ਚ ਦਬੇ ਕਰੀਬ 48 ਘਰ
ਅਜਿਹੀ ਸਥਿਤੀ ਵਿਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਸਾਰੀਆਂ ਯੂਨੀਵਰਸਿਟੀਆਂ ਅਤੇ ਉੱਚ ਵਿਦਿਅਕ ਸੰਸਥਾਵਾਂ ਨੂੰ ਚੌਕਸ ਕਰਦਿਆਂ ਇਸ ਪਾਸੇ ਜ਼ਰੂਰੀ ਧਿਆਨ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਖ਼ਾਸਕਰ ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਵਿਗਿਆਨਕ ਅਤੇ ਤਕਨੀਕੀ ਸ਼ਬਦਾਂ ਨਾਲ ਬੇਲੋੜੀ ਛੇੜਛਾੜ ਨਾ ਕੀਤੀ ਜਾਵੇ।
ਇਸ ਦੌਰਾਨ ਯੂ.ਜੀ.ਸੀ. ਨੇ ਅਨੁਵਾਦ ਨਾਲ ਸਬੰਧਤ ਜ਼ਰੂਰੀ ਸਾਵਧਾਨੀਆਂ ਬਾਰੇ ਇਕ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤਾ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਅਨੁਵਾਦ ਦੀ ਪ੍ਰਕਿਰਿਆ ਦੌਰਾਨ ਜੇਕਰ ਕਿਸੇ ਵਿਗਿਆਨਕ ਜਾਂ ਤਕਨੀਕੀ ਸ਼ਬਦਾਵਲੀ ਵਿਚ ਤਬਦੀਲੀ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਇਸ ਲਈ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਤਿਆਰ ਕਰਨ ਵਾਲੇ ਕਮਿਸ਼ਨ ਨਾਲ ਸੰਪਰਕ ਕੀਤਾ ਜਾਵੇ।
ਇਹ ਵੀ ਪੜ੍ਹੋ: ਬਹੁਚਰਚਿਤ ਏਅਰ ਹੋਸਟੈੱਸ ਖ਼ੁਦਕੁਸ਼ੀ ਮਾਮਲਾ : ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ 'ਚ ਅੱਜ ਹੋਵੇਗੀ ਸੁਣਵਾਈ
ਇੰਨਾ ਹੀ ਨਹੀਂ ਸਗੋਂ ਸੂਬਿਆਂ ਤੋਂ ਸਥਾਨਕ ਭਾਸ਼ਾਵਾਂ ਵਿਚ ਉਲੱਥਾ ਕਰਦੇ ਸਮੇਂ ਰਾਜ ਦੇ ਭਾਸ਼ਾ ਮਾਹਰਾਂ ਜਾਂ ਗ੍ਰੰਥ ਅਕੈਡਮੀ ਤੋਂ ਮਦਦ ਲਈ ਜਾਵੇ। ਵਿਦਿਆਰਥੀਆਂ ਨੂੰ ਭਾਰਤੀ ਭਾਸ਼ਾਵਾਂ ਵਿਚ ਪੜ੍ਹਾਉਣ ਦੀ ਇਸ ਪਹਿਲਕਦਮੀ ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ.) ਦੀ ਸ਼ੁਰੂਆਤ ਤੋਂ ਬਾਅਦ ਤੇਜ਼ੀ ਫੜੀ ਹੈ। ਜਿਸ ਦਾ ਇੱਕ ਮੁੱਖ ਟੀਚਾ ਉੱਚ ਸਿੱਖਿਆ ਨੂੰ ਸਾਰਿਆਂ ਦੀ ਪਹੁੰਚ ਵਿਚ ਲਿਆਉਣਾ ਹੈ।
ਮੌਜੂਦਾ ਸਮੇਂ ਵਿਚ ਇੰਜਨੀਅਰਿੰਗ, ਮੈਡੀਕਲ ਸਮੇਤ ਕਈ ਅਜਿਹੇ ਵਿਸ਼ੇ ਹਨ, ਜਿਨ੍ਹਾਂ ਦੀ ਪੜ੍ਹਾਈ ਹੁਣ ਤਕ ਸਿਰਫ਼ ਅੰਗਰੇਜ਼ੀ ਵਿਚ ਹੀ ਹੁੰਦੀ ਸੀ। ਅਜਿਹੀ ਸਥਿਤੀ ਵਿਚ ਅਪਣੀ ਪੜ੍ਹਾਈ ਲਈ ਅੰਗਰੇਜ਼ੀ ਜਾਣਨਾ ਜ਼ਰੂਰੀ ਸੀ। ਇਸ ਦੌਰਾਨ ਯੂ.ਜੀ.ਸੀ. ਨੇ ਅਨੁਵਾਦ ਨਾਲ ਸਬੰਧਤ ਇਸ ਦਿਸ਼ਾ-ਨਿਰਦੇਸ਼ ਵਿਚ ਹੋਰ ਪਹਿਲੂਆਂ ਦਾ ਵੀ ਧਿਆਨ ਰੱਖਣ ਦੀ ਸਲਾਹ ਦਿਤੀ ਹੈ। ਉਨ੍ਹਾਂ ਵਲੋਂ ਸ਼ਾਬਦਿਕ ਅਨੁਵਾਦ ਦੀ ਥਾਂ ਅਰਥ ਸਪਸ਼ਟ ਰੱਖਣ, ਨੰਬਰ 1, 2, 3 ਜਾਂ ਬੁਲੇਟ (ਏ, ਬੀ, ਸੀ) ਨੂੰ ਅਸਲੀ ਰੂਪ ਵਿਚ ਰੱਖਣ, ਫਾਰਮੂਲਾ ਆਦਿ ਨੂੰ ਅਸਲੀ ਰੂਪ ਵਿਚ ਰੱਖਣ ਦਾ ਸੁਝਾਅ ਦਿਤਾ ਗਿਆ ਹੈ।
ਇਹ ਵੀ ਪੜ੍ਹੋ: ਫ਼ੌਜ ਦੇ ਬੰਕਰ 'ਚ ਲੱਗੀ ਅੱਗ, ਕੈਪਟਨ ਸ਼ਹੀਦ ਤੇ 3 ਜਵਾਨ ਜ਼ਖ਼ਮੀ
ਇਸ ਦੇ ਨਾਲ ਹੀ ਯੂ.ਜੀ.ਸੀ. ਨੇ ਅਗੇਤਰ ਅਤੇ ਪਿਛੇਤਰ ਸ਼ਬਦਾਂ ਵਿਚ ਕੋਈ ਬਦਲਾਅ ਨਾ ਕਰਨ ਲਈ ਕਿਹਾ ਹੈ। ਹਦਾਇਤਾਂ ਅਨੁਸਾਰ ਜਦੋਂ ਤਕ ਸਥਾਨਕ ਭਾਸ਼ਾ ਵਿਚ ਕੋਈ ਹੋਰ ਪ੍ਰਚਲਿਤ ਉਦਾਹਰਣ ਨਾ ਹੋਵੇ ਉਦੋਂ ਤਕ ਉਦਾਹਰਣ ਵਿਚ ਵੀ ਕੋਈ ਤਬਦੀਲੀ ਨਾ ਕਰਨ ਲਈ ਕਿਹਾ ਗਿਆ ਹੈ। ਨਵੀਂ ਕੌਮੀ ਸਿੱਖਿਆ ਨੀਤੀ ਤਹਿਤ ਸਾਰੇ ਵਿਸ਼ਿਆਂ ਨੂੰ ਭਾਰਤੀ ਭਾਸ਼ਾਵਾਂ ਵਿਚ ਪੜ੍ਹਾਉਣ ਅਤੇ ਇਸ ਵਿਚ ਕੌਮੀ ਪੱਧਰ ਦੀਆਂ ਪ੍ਰੀਖਿਆਵਾਂ ਕਰਵਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਮੰਨਿਆ ਜਾਂਦਾ ਹੈ ਕਿ ਉਦੋਂ ਤੋਂ 13 ਭਾਰਤੀ ਭਾਸ਼ਾਵਾਂ ਵਿਚ JEE Mains ਅਤੇ NEET ਵਰਗੀਆਂ ਰਾਸ਼ਟਰੀ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ।