ਸਰਹੱਦ ‘ਤੇ ਵਸੇ ਇਸ ਸ਼ਹਿਰ ਦੇ ਹਿੰਦੂ ਘਰਾਂ ਅਤੇ ਮੰਦਰਾਂ ‘ਤੇ ਝੂਲ ਰਿਹੈ ਪਾਕਿਸਤਾਨੀ ਝੰਡਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਜਰਾਤ ਵਿਚ ਬਾਰਡਰ ਨਾਲ ਲੱਗਦੇ ਕੁਝ ਮਕਾਨਾਂ ‘ਤੇ ਪਾਕਿਸਤਾਨ ਦਾ ਝੰਡਾ ਲਹਿਰਾਉਣ ਦਾ ਨਜ਼ਾਰਾ ਦਿਖਾਈ ਦਿੰਦਾ ਹੈ।

Pakistan flag on hindu houses and temples

ਗੁਜਰਾਤ: ਗੁਜਰਾਤ ਵਿਚ ਬਾਰਡਰ ਨਾਲ ਲੱਗਦੇ ਕੁਝ ਮਕਾਨਾਂ ‘ਤੇ ਪਾਕਿਸਤਾਨ ਦਾ ਝੰਡਾ ਲਹਿਰਾਉਣ ਦਾ ਨਜ਼ਾਰਾ ਦਿਖਾਈ ਦਿੰਦਾ ਹੈ। ਮਕਾਨ ਹੀ ਨਹੀਂ, ਮੰਦਰਾਂ ਦੇ ਸ਼ਿਖਰਾਂ ‘ਤੇ ਵੀ ਦੇਵੀ ਜਾਂ ਦੇਵਤਾ ਦੇ ਝੰਡੇ ਦੇ ਨਾਲ ਪਾਕਿਸਤਾਨੀ ਝੰਡਾ ਦਿਖਾਈ ਦਿੰਦਾ ਹੈ। ਅਸਲ ਵਿਚ ਭਾਰਤ ਦੇ ਗੁਜਰਾਤ ਸੂਬੇ ਨਾਲ ਪਾਕਿਸਤਾਨ ਦਾ ਜੋ ਬਾਰਡਰ ਕੱਛ ਨਾਲ ਜੁੜਦਾ ਹੈ ਉੱਥੇ ਪਾਕਿਸਤਾਨੀ ਹਿੱਸੇ ਵਿਚ ਵੱਡੀ ਗਿਣਤੀ ਵਿਚ ਹਿੰਦੂ ਰਹਿੰਦੇ ਹਨ। ਥਾਰਪਾ ਜ਼ਿਲ੍ਹਾ ਪਾਕਿਸਤਾਨ ਦੇ ਸਿੰਧ ਪ੍ਰਾਂਤ ਦਾ ਉਹ ਜ਼ਿਲ੍ਹਾ ਹੈ, ਜਿੱਥੇ 41 ਫੀਸਦੀ ਦੇ ਕਰੀਬ ਹਿੰਦੂ ਰਹਿੰਦੇ ਹਨ।

ਸਿੰਧ ਪ੍ਰਾਂਤ ਦੇ ਸਭ ਤੋਂ ਪਿਛੜੇ ਜ਼ਿਲ੍ਹੇ ਥਾਰਪਾਰਕਰ ਦੀ ਕੁੱਲ ਅਬਾਦੀ 17 ਲੱਖ ਹੈ, ਜਿਨ੍ਹਾਂ ਵਿਚ 41 ਫੀਸਦੀ ਤੋਂ ਜ਼ਿਆਦਾ ਹਿੰਦੂ ਹਨ। ਇਹ ਅੰਕੜੇ 2017 ਦੀ ਜਨਗਣਨਾ ਦੇ ਹਨ ਪਰ ਬੀਬੀਸੀ ਨੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਪਾਕਿਸਤਾਨ ਦੇ ਇਸ ਜ਼ਿਲ੍ਹੇ ਵਿਚ ਹਿੰਦੂਆਂ ਦੀ ਅਬਾਦੀ ਮੁਸਲਮਾਨਾਂ ਤੋਂ ਜ਼ਿਆਦਾ ਹੈ। ਇਸੇ ਰਿਪੋਰਟ ਵਿਚ ਦਰਜ ਹੈ ਕਿ ਹਾਲ ਹੀ ਵਿਚ ਗੁਜਰਾਤ ਸੀਮਾ ਤੋਂ ਸਾਫ਼ ਦੇਖਿਆ ਗਿਆ ਕਿ ਇਸ ਜ਼ਿਲ੍ਹੇ ਦੀ ਸੀਮਾ ‘ਤੇ ਬਣੇ ਸ਼ੇਰਾਂਵਾਲੀ ਮਾਤਾ ਦੇ ਮੰਦਰ ਦੀ ਛੱਤ ‘ਤੇ ਪਾਕਿਸਤਾਨ ਦਾ ਝੰਡਾ ਲਹਿਰਾ ਰਿਹਾ ਸੀ।

ਥਾਰਪਾਰਕਰ ਦੇ ਹਿੰਦੂਆਂ ਦੇ ਘਰਾਂ, ਗੱਡੀਆਂ ਅਤੇ ਕੁਝ ਮੰਦਰਾਂ ‘ਤੇ ਵੀ ਇਸ ਸਮੇਂ ਪਾਕਿਸਤਾਨੀ ਝੰਡੇ ਲਹਿਰਾਉਣ ਦਾ ਕਾਰਨ ਕਸ਼ਮੀਰ ਨੂੰ ਲੈ ਕੇ ਬਣੇ ਤਾਜ਼ਾ ਹਾਲਾਤ ਹਨ। ਭਾਰਤ ਨੇ ਜੰਮੂ-ਕਸ਼ਮੀਰ ਸੂਬੇ ਦੇ ਪੂਨਰ ਗਠਨ ਦਾ ਜੋ ਫ਼ੈਸਲਾ ਲਿਆ ਹੈ, ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਲੈ ਕੇ ਪੂਰੇ ਪਾਕਿਸਤਾਨ ਵਿਚ ਕਾਫ਼ੀ ਗੁੱਸਾ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਪਾਕਿ ਦੇ ਸਿੰਧ ਪ੍ਰਾਂਤ ਵਿਚ ਇਸ ਫ਼ੈਸਲੇ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਅਤੇ ਲੋਕਾਂ ਅਤੇ ਸਥਾਨਕ ਆਗੂਆਂ ਨੇ ਮਿਲ ਕੇ ਭਾਰਤ ਦੇ ਝੰਡੇ, ਨਕਸ਼ੇ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ ਸੀ।

ਇਹ ਵੀ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਹਿੰਦੂ ਪੂਰੀ ਤਰ੍ਹਾਂ ਪਾਕਿਸਤਾਨੀ ਫੌਜ ਅਤੇ ਕਸ਼ਮੀਰ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਹਨ। ਪਾਕਿਸਤਾਨ ਦੇ ਹਿੰਦੂ ਅਪਣੇ ਦੇਸ਼ ਪ੍ਰਤੀ ਸਮਰਥਨ ਅਤੇ ਦੇਸ਼ ਭਗਤੀ ਦਾ ਪ੍ਰਗਟਾਵਾ ਕਰਨ ਲਈ ਇਹਨੀਂ ਦਿਨੀਂ ਅਪਣੇ ਘਰਾਂ ਅਤੇ ਗੱਡੀਆਂ ‘ਤੇ ਦੇਸ਼ ਦਾ ਝੰਡਾ ਲਗਾ ਰਹੇ ਹਨ ਪਰ ਇਸੇ ਸਾਲ ਕੁਝ ਮਹੀਨੇ ਪਹਿਲਾਂ ਪੁਲਵਾਮਾ ਹਮਲੇ ਤੋਂ ਬਾਅਦ ਵੀ ਅਜਿਹਾ ਹੋਇਆ ਸੀ। ਥਾਰਪਾਕਰ ਅਤੇ ਸਿੰਧ ਦੇ ਹਿੰਦੂਆਂ ਨੇ ਪਾਕਿਸਤਾਨ ਪ੍ਰਤੀ ਅਪਣੀ ਦੇਸ਼ਭਗਤੀ ਜ਼ਾਹਿਰ ਕਰਨ ਲਈ ਇਹ ਤਰੀਕਾ ਚੁਣਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।