ਰਾਹੁਲ ਗਾਂਧੀ ਲਈ ਮਨਮੋਹਨ ਸਿੰਘ ਦੇਣਾ ਚਾਹੁੰਦੇ ਸਨ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪਾਰਟੀ ਦੀ ਕਮਾਨ ਗਾਂਧੀ ਪਰਵਾਰ ਦੇ ਬਾਹਰ ਕਿਸੇ ਹੋਰ ਨੂੰ ਸੌਂਪੇ ਜਾਣ ਦੇ ਰਾਹੁਲ ਗਾਂਧੀ ਦੇ ...

Dr. Manmohan Singh

ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪਾਰਟੀ ਦੀ ਕਮਾਨ ਗਾਂਧੀ ਪਰਵਾਰ ਦੇ ਬਾਹਰ ਕਿਸੇ ਹੋਰ ਨੂੰ ਸੌਂਪੇ ਜਾਣ ਦੇ ਰਾਹੁਲ ਗਾਂਧੀ ਦੇ ਵਿਚਾਰ ਦਾ ਸਮਰਥਨ ਕਰਨ ਦੀਆਂ ਖ਼ਬਰਾਂ ਨਾਲ ਜੂਝ ਰਹੀ ਕਾਂਗਰਸ ਨੇ ਅੱਜ ਇਕ ਪ੍ਰਗਟਾਵਾ ਕੀਤਾ ਹੈ।

ਕਾਂਗਰਸ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਸਤੀਫ਼ਾ ਦੇਣ ਅਤੇ ਰਾਹੁਲ ਗਾਂਧੀ ਲਈ ਰਸਤਾ ਬਣਾਉਣ ਦੀ ਪੇਸ਼ਕਸ਼ ਕੀਤੀ ਸੀ ਪਰ ਰਾਹੁਲ ਗਾਂਧੀ ਨੇ ਅਹੁਦਾ ਲੈਣ ਤੋਂ ਇਨਕਾਰ ਕਰ ਦਿਤਾ ਸੀ।

ਇਸ ਤੋਂ ਪਹਿਲਾਂ ਗ਼ੈਰ ਗਾਂਧੀ ਕਾਂਗਰਸ ਪ੍ਰਧਾਨ ਤੋਂ ਪ੍ਰਿਯੰਕਾ ਗਾਂਧੀ ਦੇ ਸਹਿਮਤੀ ਪ੍ਰਗਟਾਉਣ ਦੀਆਂ ਖ਼ਬਰਾਂ 'ਤੇ ਪਾਰਟੀ ਨੇ ਅੱਜ ਕਿਹਾ ਕਿ ਅਸੀਂ ਪ੍ਰਿਯੰਕਾ ਗਾਂਧੀ ਦੀ ਇਕ ਸਾਲ ਪੁਰਾਣੀ ਟਿੱਪਣੀ 'ਚ ਅਚਾਨਕ ਪੈਦਾ ਹੋਏ ਪ੍ਰਯੋਜਿਤ ਮੀਡੀਆ ਦੀ ਰੁਚੀ ਦੇ ਖੇਡ ਨੂੰ ਸਮਝਦੇ ਹਾਂ।

ਕਾਂਗਰਸ ਦੇ ਬੁਲਾਰੇ ਸ਼ਕਤੀ ਸਿੰਘ ਗੋਹਿਲ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਵੱਡਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮਨਮੋਹਨ ਸਿੰਘ ਅਪਣਾ ਅਹੁਦਾ ਛਡਣਾ ਚਾਹੁੰਦੇ ਸਨ। ਇਹ ਦਰਸਾਉਂਦਾ ਹੈ ਕਿ ਅਪਣੇ ਪਰਵਾਰ ਦੀ ਤਰ੍ਹਾਂ ਰਾਹੁਲ ਗਾਂਧੀ ਵੀ ਕਦੇ ਸੱਤਾ ਲਈ ਚਾਹਵਾਨ ਨਹੀਂ ਸਨ

ਇਸ ਲਈ ਉਨ੍ਹਾਂ ਸਾਫ਼ ਮਨ੍ਹਾ ਕਰ ਦਿਤਾ ਸੀ ਤੇ ਡਾ.ਮਨਮੋਹਨ ਸਿੰਘ ਨੇ ਅਪਣੇ ਦੋਵੇਂ ਕਾਰਜਕਾਲ ਕੁਸ਼ਲਤਾ ਨਾਲ ਪੂਰੇ ਕੀਤੇ। ਇਕ ਇੰਟਰਵਿਊ ਦੇ ਕੁੱਝ ਹਿੱਸੇ ਨੂੰ ਲੈ ਕੇ ਮੀਡੀਆ 'ਚ ਪ੍ਰਿਯੰਕਾ ਗਾਂਧੀ ਦਾ ਹਵਾਲਾ ਦਿੰਦੇ ਹੋਏ ਖ਼ਬਰਾਂ ਚੱਲ ਰਹੀਆਂ ਹਨ।

ਇਹ ਇੰਟਰਵਿਊ ਪ੍ਰਦੀਪ ਛਿੱਬਰ ਅਤੇ ਹਰਸ਼ ਸ਼ਾਹ ਦੀ ਇਕ ਕਿਤਾਬ ਇੰਡੀਆ ਟੁਮਾਰੋ ਦਾ ਇਕ ਹਿੱਸਾ ਹੈ। ਕਾਂਗਰਸ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਨੇ ਇਹ ਇੰਟਰਵਿਊ ਇਕ ਸਾਲ ਪਹਿਲਾਂ ਦਿਤੀ ਸੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।