ਵਿਗਿਆਨੀਆਂ ਨੇ 20 ਮਿੰਟ 'ਚ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਦੀ ਤਕਨੀਕ ਕੀਤੀ ਵਿਕਸਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਗਿਆਨੀਆਂ ਨੇ ਕੋਰੋਨਾ ਵਾਇਰਸ ਸਬੰਧੀ ਜਾਂਚ ਦਾ ਇਕ ਅਜਿਹਾ ਨਵਾਂ ਅਤੇ ਕਿਫਾਇਤੀ ਤਰੀਕਾ ਵਿਕਸਿਤ ਕੀਤਾ ਹੈ....

Covid 19

ਮੈਲਬੌਰਨ: ਵਿਗਿਆਨੀਆਂ ਨੇ ਕੋਰੋਨਾ ਵਾਇਰਸ ਸਬੰਧੀ ਜਾਂਚ ਦਾ ਇਕ ਅਜਿਹਾ ਨਵਾਂ ਅਤੇ ਕਿਫਾਇਤੀ ਤਰੀਕਾ ਵਿਕਸਿਤ ਕੀਤਾ ਹੈ ਜੋ ਕੋਵਿਡ-19 ਦੇ ਲਈ ਜ਼ਿੰਮੇਵਾਰ ਸਾਰਸ-ਕੋਵਿ-2 ਵਾਇਰਸ ਦੀ ਮੌਜੂਦਗੀ ਬਾਰੇ 'ਚ ਸਿਰਫ਼ 20 ਮਿੰਟ ਵਿਚ ਸਹੀ ਜਾਣਕਾਰੀ ਦੇ ਸਕਦਾ ਹੈ।

'ਜਰਨਲ ਆਫ਼ ਮੈਡੀਕਲ ਮਾਈਕ੍ਰੋਬਾਇਓਲੌਜੀ' 'ਚ ਪ੍ਰਕਾਸ਼ਿਤ ਅਧਿਐਨ 'ਚ ਦਸਿਆ ਗਿਆ ਹੈ ਕਿ 'ਐੱਨ1-ਸਟਾਪ-ਐੱਲ.ਏ.ਐੱਮ.ਪੀ.' ਨਾਮਕ ਜਾਂਚ ਕੋਵਿਡ-19 ਲਾਗ ਦੀ 100 ਫ਼ੀ ਸਦੀ ਸਹੀ ਜਾਣਕਾਰੀ ਦਿੰਦੀ ਹੈ।

ਖੋਜ ਕਰਤਾਵਾਂ ਨੇ ਕਹਾ ਕਿ ਇਹ ਜਾਂਚ ਪ੍ਰਣਾਲੀ ਬਹੁਤ ਸਹੀ ਅਤੇ ਆਸਾਨ ਹੈ। 'ਯੂਨੀਵਰਸਿਟੀ ਆਫ਼ ਮੈਲਬੌਰਨ' ਵਿਚ ਪ੍ਰੋਫ਼ੈਸਰ ਜਿਮ ਸਟਿਨਿਅਰ ਨੇ ਕਿਹਾ,''ਕੋਵਿਡ-19 ਗਲੋਬਲ ਮਹਾਂਮਾਰੀ ਨੂੰ ਕਾਬੂ ਕਰਨ ਦੀ ਦੌੜ ਵਿਚ ਤੇਜ਼ ਅਤੇ ਸਹੀ ਜਾਂਚ ਨਤੀਜੇ ਮਿਲਣਾ ਮਹੱਤਵਪੂਰਨ ਹੈ।''

ਉਹਨਾਂ ਨੇ ਕਿਹਾ, ''ਅਸੀਂ ਕੋਵਿਡ-19 ਦਾ ਪਤਾ ਲਗਾਉਣ ਲਈ ਇਕ ਵਿਕਲਪਿਕ ਅਣੂ ਜਾਂਚ ਪ੍ਰਣਾਲੀ ਵਿਕਸਿਤ ਕੀਤੀ ਹੈ, ਜਿਸ ਨੂੰ ਅਜਿਹੇ ਸਥਾਨਾਂ ਵਿਚ ਵੀ ਵਰਤਿਆ ਜਾ ਸਕਦਾ ਹੈ ਜਿਥੇ ਸਟੈਂਡਰਡ ਲੈਬਾਰਟਰੀ ਟੈਸਟਿੰਗ ਸੰਭਵ ਨਹੀਂ ਹੈ ਅਤੇ ਤੇਜ਼ ਜਾਂਚ ਨਤੀਜੇ ਦੀ ਲੋੜ ਹੈ।''

ਉਹਨਾਂ ਕਿਹਾ ਕਿ ਇਸ ਜਾਂਚ ਪ੍ਰਕਿਰਿਆ ਲਈ ਸਿਰਫ਼ ਇਕ ਨਲੀ ਦੀ ਲੋੜ ਹੈ ਅਤੇ ਇਹ ਜਾਂਚ ਸਿਰਫ਼ ਇਕ ਪੜਾਅ ਵਿਚ ਹੋ ਜਾਂਦੀ ਹੈ ਜਿਸ ਕਾਰਨ ਇਹ ਮੌਜੂਦਾ ਜਾਂਚ ਪ੍ਰਣਾਲੀਆਂ ਤੋਂ ਵਧ ਸਹੀ ਅਤੇ ਕਿਫ਼ਾਇਤੀ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।